ਯਮਨ ਜੰਗ ’ਚ ਅਮਰੀਕੀ ਸਮਰਥਨ ਖ਼ਤਮ ਕਰਨ ਲਈ ਵੋਟਿੰਗ

ਵਾਸ਼ਿੰਗਟਨ : ਅਮਰੀਕੀ ਸੈਨੇਟ ਨੇ ਯਮਨ ਵਿੱਚ ਸਾਊਦੀ ਅਰਬ ਦੀ ਅਗਵਾਈ ਹੇਠਲੀ ਜੰਗ ਨੂੰ ਹਮਾਇਤ ਦੇਣ ਦੀਆਂ ਕੋਸ਼ਿਸ਼ਾਂ ਨੂੰ ਦਿੱਤਾ ਸਮਰਥਨ ਖ਼ਤਮ ਕਰਨ ਲਈ ਵੋਟਿੰਗ ਕਰ ਕੇ ਰਾਸ਼ਟਰਪਤੀ ਡੋਨਲਡ ਟਰੰਪ ਦੀ ਵਿਦੇਸ਼ ਨੀਤੀ ਨੂੰ ਝਟਕਾ ਦਿੱਤਾ ਹੈ।
ਰਿਪਬਲਿਕਨ ਪਾਰਟੀ ਦੇ ਕੰਟਰੋਲ ਵਾਲੀ ਸੰਸਦ ਨੇ ਅੱਜ ਰਾਸ਼ਟਰਪਤੀ ਦੀਆਂ ਜੰਗੀ ਸ਼ਕਤੀਆਂ ਵਿੱਚ ਇਤਿਹਾਸਕ ਕਟੌਤੀ ਕੀਤੇ ਜਾਣ ਨੂੰ ਮਨਜ਼ੂਰੀ ਦਿੱਤੀ। ਰਾਸ਼ਟਰਪਤੀ ਟਰੰਪ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ 30 ਦਿਨਾਂ ਦੇ ਅੰਦਰ ਯਮਨ ਵਿੱਚ ਤਾਇਨਾਤ ਅਮਰੀਕੀ ਸੁਰੱਖਿਆ ਬਲਾਂ ਨੂੰ ਹਟਾਇਆ ਜਾਵੇ। ਸੈਨੇਟ ਨੇ 46 ਦੇ ਮੁਕਾਬਲੇ 54 ਵੋਟਾਂ ਨਾਲ ਇਹ ਪ੍ਰਸਤਾਵ ਪਾਸ ਕੀਤਾ। ਸੱਤ ਰਿਪਬਲਿਕਨ ਮੈਂਬਰਾਂ ਨੇ ਵੀ ਰਾਸ਼ਟਰਪਤੀ ਦੀ ਇੱਛਾ ਵਿਰੁੱਧ ਵੋਟਿੰਗ ਕੀਤੀ। ਹੁਣ ਇਹ ਪ੍ਰਸਤਾਵ ਡੈਮੋਕ੍ਰੈਟਿਕ ਪਾਰਟੀ ਦੀ ਅਗਵਾਈ ਵਾਲੀ ਪ੍ਰਤੀਨਿਧ ਸਭਾ ਵਿੱਚ ਜਾਵੇਗਾ। ਸੰਭਾਵਨਾ ਹੈ ਕਿ ਪ੍ਰਤੀਨਿਧ ਸਭਾ ਵੀ ਇਸ ਪ੍ਰਸਤਾਵ ਨੂੰ ਪਾਸ ਕਰ ਦੇਵੇਗੀ।
ੳੱਧਰ, ਵ੍ਹਾਈਟ ਹਾਊਸ ਨੇ ਇਸ ਨੂੰ ਤਰੁੱਟੀਪੂਰਨ ਕਦਮ ਕਰਾਰ ਦਿੰਦੇ ਹੋਏ ਵੀਟੋ ਇਸਤੇਮਾਲ ਕਰਨ ਦੀ ਧਮਕੀ ਦਿੱਤੀ ਹੈ। ਵ੍ਹਾਈਟ ਹਾਊਸ ਨੇ ਇਹ ਦੋ ਦੇਸ਼ਾਂ ਦੇ ਸਬੰਧਾਂ ਨੂੰ ਨੁਕਸਾਨ ਪਹੁੰਚਾਏਗਾ ਅਤੇ ਅਮਰੀਕਾ ਦੀ ਅਤਿਵਾਦ ਖ਼ਿਲਾਫ਼ ਲੜਨ ਦੀ ਸਮਰੱਥਾ ਨੂੰ ਵੀ ਪ੍ਰਭਾਵਿਤ ਕਰੇਗਾ।

Comments

comments

Share This Post

RedditYahooBloggerMyspace