ਹਰ ਚੌਥੇ ਕੈਨੇਡੀਅਨ ਵਪਾਰੀ ਤੇ ਹੋ ਚੁੱਕਿਆ ਸਾਈਬਰ ਹਮਲਾ

ਵੈਨਕੁਵਰ: ਦੁਨੀਆ ਪੱਧਰ ‘ਤੇ ਸਾਈਬਰ ਜੰਗ ਰਾਹੀਂ ਇਕ ਦੂਜੇ ਨੂੰ ਹਰਾਉਣ ਦਾ ਦੌਰ ਸ਼ੁਰੂ ਹੋ ਗਿਆ ਹੈ ਤੇ ਆਏ ਦਿਨ ਸਾਈਬਰ ਕ੍ਰਾਈਮ ਦੀਆਂ ਖਬਰਾਂ ਦੇਖਮ ਨੂੰ ਮਿਲਦੀਆਂ ਹਨ ਪਰ ਹੁਣ ਹੈਰਾਨੀਜਨਕ ਅੰਕੜਾ ਸਾਹਮਣੇ ਆਇਆ ਹੈ ਕਿ ਕੈਨੇਡਾ ਦੇ ਪੰਜ ‘ਚੋਂ ਚਾਰ ਵਪਾਰੀ ਸਾਈਬਰ ਹਮਲਿਆਂ ਦਾ ਸ਼ਿਕਾਰ ਹੋ ਚੁੱਕੇ ਹਨ। ਅਮਰੀਕਾ ਆਧਾਰਤ ਰਿਸਰਚ ਫਰਮ ‘ਓਪੀਨੀਅਨ ਮੈਟਰਜ਼’ ਨੇ ਆਪਣੇ ਇਕ ਸਰਵੇਖਣ ‘ਚ ਇਸ ਗੱਲ ਦਾ ਦਾਅਵਾ ਕੀਤਾ। ਇਹ ਸਰਵੇਖਣ ਸਾਈਬਰ ਸਕਿਊਰਟੀ ਕੰਪਨੀ ‘ਕਾਰਬਨ ਬਲੈਕ’ ਦੀ ਅਗਵਾਈ ‘ਚ ਕੀਤਾ ਗਿਆ, ਜਿਸ ‘ਚ ਪੂਰੇ ਕੈਨੇਡਾ ਦੀਆਂ 250 ਕੰਪਨੀਆਂ ਨੂੰ ਸ਼ਾਮਲ ਕੀਤਾ ਗਿਆ ਸੀ। ਇਨ੍ਹਾਂ ਕੰਪਨੀਆਂ ਤੋਂ ਜਾਣਕਾਰੀ ਇਕੱਤਰ ਕੀਤੀ ਗਈ ਕਿ ਪਿਛਲੇ ਸਮੇਂ ‘ਚ ਉਨ੍ਹਾਂ ਦੀ ਆਨਲਾਈਨ ਸਕਿਊਰਟੀ ‘ਤੇ ਕਿਸ ਤਰ੍ਹਾਂ ਦੇ ਖਤਰੇ ਪੈਦਾ ਹੋਏ ਹਨ ਜਾਂ ਕਿੰਨੇ ਕੁ ਸਾਈਬਰ ਹਮਲਿਆਂ ‘ਚ ਹੈਕਰ ਸਫਲ ਹੋਏ। ਸਾਈਬਰ ਹਮਲਿਆਂ ਸਬੰਧੀ ਉਨ੍ਹਾਂ ਦੇ ਤਜ਼ਰਬਿਆਂ ਸਬੰਧੀ ਕੰਪਨੀਆਂ ਤੋਂ ਜਾਣਕਾਰੀ ਇੱਕਤਰ ਕੀਤੀ ਗਈ। ਸਰਵੇਖਣ ‘ਚ ਸਾਹਮਣੇ ਆਇਆ ਹੈ ਕਿ 83 ਫੀਸਦੀ ਕੰਪਨੀਆਂ ਅਜਿਹੀਆਂ ਹਨ, ਜਿਨ੍ਹਾਂ ਨੇ ਪਿਛਲੇ ਇਕ ਸਾਲ ਦੇ ਸਮੇਂ ਦੌਰਾਨ ਘਟੋ-ਘੱਟ ਇਕ ਵਾਰ ਸਾਈਬਰ ਹਮਲੇ ਦਾ ਸਾਹਮਣਾ ਕੀਤਾ ਹੈ। ਜੇਕਰ ਔਸਤ ਦੀ ਗੱਲ ਕੀਤੀ ਜਾਵੇ ਤਾਂ ਪਿਛਲੇ 12 ਮਹੀਨਿਆਂ ‘ਚ ਪ੍ਰਤੀ ਕੰਪਨੀ 3.42 ਸਾਈਬਰ ਹਮਲਿਆਂ ਦਾ ਸ਼ਿਕਾਰ ਹੋ ਚੁੱਕੀ ਹੈ। ਇਸ ਸਰਵੇਖਣ ‘ਚ ਦੱਸਿਆ ਕਿ ਸਾਈਬਰ ਹਮਲਿਆਂ ਦਾ ਸਾਹਮਣਾ ਕਰਨ ਵਾਲੇ ਸੰਗਠਨ ਵਪਾਰਕ, ਫਾਇਨਾਂਸ, ਸਰਕਾਰੀ, ਮੈਨੂੰਫੈਕਚਰਿੰਗ, ਮਨੋਰੰਜਨ ਅਤੇ ਹੋਰ ਖੇਤਰਾਂ ਨਾਲ ਜੁੜੇ ਹੋਏ ਹਨ, ਅਤੇ ਇਨ੍ਹਾਂ ਸਭ ਦਾ ਇਹੀ ਕਹਿਣਾ ਹੈ ਕਿ ਅਜਿਹੇ ਹਮਲਿਆਂ ‘ਚ ਦਿਨੋ-ਦਿਨ ਵਾਧਾ ਹੋ ਰਿਹਾ ਹੈ। ਅਦਾਰਿਆਂ ਦਾ ਕਹਿਣਾ ਹੈ ਕਿ ਪਿਛਲੇ ਇਕ ਸਾਲ ਦੌਰਾਨ ਸਾਈਬਰ ਹਮਲਿਆਂ ਦੀ ਦਰ ‘ਚ 50 ਫੀਸਦੀ ਤੋਂ ਵੀ ਜ਼ਿਆਦਾ ਤੇਜ਼ੀ ਨਾਲ ਵਾਧਾ ਹੋਇਆ ਹੈ। ਦੱਸਣਯੋਗ ਹੈ ਕਿ ਬੀਤੇ ਦਿਨੀਂ ਵੀ ਇਕ ਰਿਪੋਰਟ ‘ਚ ਖੁਲਾਸਾ ਕੀਤਾ ਗਿਆ ਸੀ ਕਿ ਪੂਰੇ ਵਿਸ਼ਵ ‘ਚ ਸਾਈਬਰ ਜੰਗ ਛਿੜ ਚੁੱਕੀ ਹੈ ਅਤੇ ਕੈਨੇਡਾ ਇਸ ਲਈ ਤਿਆਰ ਨਹੀਂ। ਅਜਿਹੇ ਸਮੇਂ ‘ਚ ਆਇਉਆ ਇਹ ਸਰਵੇਖਣ ਕੈਨੇਡਾ ਦੀ ਸਾਈਬਰ ਸੁਰੱਖਿਆ ‘ਤੇ ਜਿਥੇ ਸਵਾਲ ਖੜ੍ਹੇ ਕਰਦਾ ਹੈ ਉੱਥੇ ਹੀ ਅਜਿਹੇ ਖੇਤਰ ਨਾਲ ਜੁੜੇ ਅਦਾਰਿਆਂ ਅਤੇ ਆਮ ਲੋਕਾਂ ਲਈ ਵੀ ਚਿੰਤਾ ਦਾ ਵਿਸ਼ਾ ਹੈ।

Comments

comments

Share This Post

RedditYahooBloggerMyspace