ਪੰਜ ਭਾਰਤੀ ਜਹਾਜ਼ੀ ਯੂਨਾਨ ਦੀ ਜੇਲ੍ਹ ’ਚ 13 ਮਹੀਨੇ ਕੱਟ ਕੇ ਪਰਤੇ

ਮੁੰਬਈ : ਇੱਕ ਕਾਰਗੋ ਜਹਾਜ਼ ਦੀ ਚਾਲਕ ਟੀਮ ਦੇ ਪੰਜ ਮੈਂਬਰ ਯੂਨਾਨ ਦੀ ਜੇਲ੍ਹ ’ਚ 13 ਮਹੀਨੇ ਬਿਤਾਉਣ ਤੋਂ ਬਾਅਦ ਅੱਜ ਮੁੰਬਈ ਮੁੜ ਆਏ ਹਨ। ਇਹ ਲੋਕ ਕਾਰਗੋ ਜਹਾਜ਼ ਐਮਵੀ ਐਂਡਰੋਮੇਡਾ ’ਚ ਸਵਾਰ ਸਨ ਜੋ ਦਸੰਬਰ 2017 ’ਚ ਸਾਈਪ੍ਰਸ ਤੋਂ ਲਿਬੀਆ ਲਈ ਰਵਾਨਾ ਹੋਇਆ ਸੀ। ਹਾਲਾਂਕਿ ਜਨਵਰੀ 2018 ’ਚ ਯੂਨਾਨ ਪਹੁੰਚਣ ’ਤੇ ਅਧਿਕਾਰੀਆਂ ਨੇ ਧਮਾਕਾਖੇਜ਼ ਸਮੱਗਰੀ ਲਿਆਉਣ ਦੇ ਦੋਸ਼ ਹੇਠ ਜਹਾਜ਼ ਆਪਣੇ ਕਬਜ਼ੇ ’ਚ ਲੈ ਲਿਆ ਸੀ। ਇਨ੍ਹਾਂ ਪੰਜ ਮੈਂਬਰਾਂ ’ਚੋਂ ਇੱਕ ਨੇ ਦੱਸਿਆ ਕਿ ਉਸ ਨੇ ਆਪਣੀ ਧੀ ਨੂੰ ਜਦੋਂ ਆਖਰੀ ਵਾਰ ਦੇਖਿਆ ਸੀ, ਉਹ ਚਾਰ ਮਹੀਨੇ ਦੀ ਸੀ।

Comments

comments

Share This Post

RedditYahooBloggerMyspace