ਅਖਰੋਟ ਨੂੰ ਕਰੋ ਖ਼ੁਰਾਕ ’ਚ ਸ਼ਾਮਲ

ਅਖਰੋਟ ਖਾਣੇ ਹਰ ਕਿਸੇ ਨੂੰ ਪਸੰਦ ਹੁੰਦੇ ਹਨ। ਇਸ ਨੂੰ ਵਿਟਾਮਿਨਸ ਦਾ ਰਾਜਾ ਵੀ ਕਿਹਾ ਜਾਂਦਾ ਹੈ। ਅਖਰੋਟ ‘ਚ ਪ੍ਰੋਟੀਨ ਤੋਂ ਇਲਾਵਾ ਕੈਲਸ਼ੀਅਮ, ਮੈਗਨੀਸ਼ੀਅਮ, ਆਇਰਨ, ਫਾਸਫੋਰਸ, ਕਾਪਰ ਵਰਗੇ ਪੋਸ਼ਟਿਕ ਤੱਤ ਪਾਏ ਜਾਂਦੇ ਹਨ। ਇਸ ਦੇ ਇਲਾਵਾ ਓਮੇਗਾ-3 ਫੈਟੀ ਐਸਿਡ ਦੀ ਮੌਜੂਦਗੀ ਦੇ ਕਾਰਨ ਇਹ ਜੋੜਾਂ ਦੇ ਦਰਦ ‘ਚ ਵੀ ਬਹੁਤ ਫਾਇਦਾ ਪਹੁੰਚਾਉਂਦਾ ਹੈ ਪਰ ਕੀ ਤੁਸੀਂ ਜਾਣਦੇ ਹੋ ਕਿ ਅਖਰੋਟ ਨੂੰ ਭਿਓ ਕੇ ਕੁਝ ਘੰਟਿਆਂ ਬਾਅਦ ਖਾਣ ਨਾਲ ਉਸ ਦੇ ਫਾਇਦੇ ਕਈ ਗੁਣਾ ਹੋ ਜਾਂਦੇ ਹਨ। ਆਓ ਜਾਣਦੇ ਹਾਂ ਅਖਰੋਟ ਖਾਣ ਦੇ ਸਹੀ ਤਰੀਕੇ ਬਾਰੇ।

ਅਖਰੋਟ ਖਾਣ ਦਾ ਤਰੀਕਾ 
ਰਾਤ ਦੇ ਸਮੇਂ ਅਖਰੋਟ ਨੂੰ ਭਿਓ ਕੇ ਰੱਖ ਦਿਓ ਅਤੇ ਸਵੇਰ ਦੇ ਸਮੇਂ ਖਾਲੀ ਪੇਟ ਇਸ ਨੂੰ ਖਾਣ ਨਾਲ ਕਈ ਫਾਇਦੇ ਮਿਲਦੇ ਹਨ। ਰਾਤ ਨੂੰ ਸੌਣ ਤੋਂ ਪਹਿਲਾਂ ਵੀ ਤੁਸੀਂ ਭਿਓ ਕੇ ਅਖਰੋਟ ਨੂੰ ਖਾ ਸਕਦੇ ਹੋ। ਸਵੇਰ ਦੇ ਸਮੇਂ ਤੁਸੀਂ ਦਲੀਆ ‘ਚ ਵੀ ਅਖਰੋਟ ਮਿਲਾ ਕੇ ਖਾ ਸਕਦੇ ਹੋ।
ਭਿੱਜੇ ਅਖਰੋਟ ਖਾਣ ਨਾਲ ਮਿਲਣਗੇ ਇਹ ਫਾਇਦੇ 

ਮੋਟਾਪਾ ਘਟਾਏ
ਕੀ ਤੁਸੀਂ ਜਾਣਦੇ ਹੋ ਕਿ ਭਿੱਜੇ ਆਰਗੇਨਿਕ ਅਖਰੋਟ ਖਾਣ ਨਾਲ ਤੁਹਾਨੂੰ ਭਾਰ ਘਟਾਉਣ ‘ਚ ਵੀ ਮਦਦ ਮਿਲਦੀ ਹੈ। ਅਖਰੋਟ ਕੈਲਸ਼ੀਅਮ, ਪੋਟਾਸ਼ੀਅਮ, ਆਇਰਨ, ਕਾਪਰ ਅਤੇ ਜ਼ਿੰਕ ਦਾ ਵਧੀਆ ਸਰੋਤ ਹੈ। ਇਹ ਬਾਡੀ ਦੇ ਮੈਟਾਬਾਲੀਜ਼ਮ ਨੂੰ ਵਧਾਉਂਦਾ ਹੈ ਅਤੇ ਤੁਹਾਡੀ ਬਾਡੀ ‘ਚੋਂ ਵਾਧੂ ਮੋਟਾਪਾ ਘੱਟ ਕਰਨ ‘ਚ ਮਦਦ ਕਰਦਾ ਹੈ।

ਵਧੀਆ ਨੀਂਦ ਆਉਣੀ
ਅਖਰੋਟ ‘ਚ ਮੈਲਾਟੋਨਿਨ ਨਾਮਕ ਤੱਤ ਹੁੰਦਾ ਹੈ, ਜੋ ਤੁਹਾਡੀ ਨੀਂਦ ਨੂੰ ਵਧੀਆ ਬਣਾਉਂਦਾ ਹੈ। ਜੇਕਰ ਤੁਸੀਂ ਰੋਜ਼ਾਨਾ ਭਿੱਜੇ ਹੋਏ ਅਖਰੋਟ ਖਾਂਦੇ ਹੋ ਤਾਂ ਤੁਹਾਨੂੰ ਵਧੀਆ ਨੀਂਦ ਆਉਂਦੀ ਹੈ।

ਤਣਾਅ ਕਰੇ ਦੂਰ 
ਅਖਰੋਟ ਓਮੇਗਾ-3 ਫੈਟੀ ਐਸਿਡ ਨਾਲ ਭਰਪੂਰ ਹੋਣ ਕਾਰਨ ਰੋਜ਼ਾਨਾ ਇਸ ਨੂੰ ਖਾਣ ਨਾਲ ਤੁਹਾਨੂੰ ਤਣਾਅ ਅਤੇ ਸਟਰੈੱਸ ਨਾਲ ਲੜਨ ‘ਚ ਮਦਦ ਮਿਲਦੀ ਹੈ।

ਓਵਰਈਟਿੰਗ ਕਰੇ ਘੱਟ 
ਅਖਰੋਟ ਖਾਣ ਨਾਲ ਤੁਹਾਡਾ ਪੇਟ ਲੰਬੇ ਸਮੇਂ ਤੱਕ ਭਰਿਆ ਰਹਿੰਦਾ ਹੈ ਕਿਉਂਕਿ ਇਸ ‘ਚ ਗੁਡ ਫੈਟ ਕਾਫੀ ਮਾਤਰਾ ‘ਚ ਹੁੰਦਾ ਹੈ, ਜਿਸ ਨਾਲ ਤੁਸੀਂ ਓਵਰਈਟਿੰਗ ਤੋਂ ਬਚੇ ਰਹਿ ਸਕਦੇ ਹੋ।

ਡਾਇਬਟੀਜ਼ ਕਰੇ ਕੰਟਰੋਲ 
ਸੋਧ ਮੁਤਾਬਕ ਰੋਜ਼ਾਨਾ ਭਿੱਜੇ ਅਖਰੋਟ ਖਾਣ ਨਾਲ ਡਾਇਬਟੀਜ਼ ਨੂੰ ਕੰਟਰੋਲ ਕਰਨ ‘ਚ ਮਦਦ ਮਿਲਦੀ ਹੈ। ਇਹ ਟਾਈਪ-2 ਡਾਇਬਟੀਜ਼ ਨਾਲ ਪੀੜਤ ਲੋਕਾਂ ਲਈ ਬਹੁਤ ਫਾਇਦੇਮੰਦ ਹੁੰਦਾ ਹੈ।

ਹੱਡੀਆਂ ਕਰੇ ਮਜ਼ਬੂਤ 
ਅਖਰੋਟ ਖਾਣ ਦੇ ਨਾਲ ਹੱਡੀਆਂ ਅਤੇ ਦੰਦਾਂ ਨੂੰ ਮਜ਼ਬੂਤੀ ਮਿਲਦੀ ਹੈ।

ਕੈਂਸਰ ਸੈੱਲਸ ਵੱਧਣ ਤੋਂ ਰੋਕੇ 
ਆਪਣੇ ਐਂਟੀਆਕਸੀਡੈਂਟ ਗੁਣਾਂ ਦੇ ਕਾਰਨ ਅਖਰੋਟ ‘ਚ ਅਜਿਹੇ ਤੱਤ ਹੁੰਦੇ ਹਨ, ਜੋ ਬਾਡੀ ‘ਚ ਕੈਂਸਰ ਸੈੱਲਸ ਦੇ ਵਿਕਾਸ ਨੂੰ ਰੋਕਦੇ ਹਨ।

ਕੋਲੈਸਟ੍ਰਾਲ ਦਾ ਪੱਧਰ ਕਰੇ ਘੱਟ 
ਭਿੱਜੇ ਹੋਏ ਅਖਰੋਟ ਬਾਡੀ ਦੇ ਕੋਲੈਸਟ੍ਰਾਲ ਦੇ ਪੱਧਰ ਨੂੰ ਕੰਟਰੋਲ ਕਰਦਾ ਹੈ ਅਤੇ ਇਸ ‘ਚ ਪਾਏ ਜਾਣ ਵਾਲੇ ਐਂਟੀ ਆਕਸੀਡੈਂਟ ਦਿਲ ਨੂੰ ਦਰੁੱਸਤ ਕਰਨ ਦਾ ਕੰਮ ਕਰਦੇ ਹਨ।

Comments

comments

Share This Post

RedditYahooBloggerMyspace