ਅਸਾਂਜੇ ਮਾਮਲੇ ‘ਚ ਸਵੀਡਨ ਦਾ ਸਾਥ ਦੇਣ ਦੀ ਬਿ੍ਟਿਸ਼ ਸੰਸਦ ਮੈਂਬਰਾਂ ਨੇ ਕੀਤੀ ਅਪੀਲ

ਲੰਡਨ : ਬਿ੍ਟੇਨ ਦੇ 70 ਤੋਂ ਜ਼ਿਆਦਾ ਸੰਸਦ ਮੈਂਬਰਾਂ ਨੇ ਸਰਕਾਰ ਨੂੰ ਬੇਨਤੀ ਕੀਤੀ ਹੈ ਕਿ ਵਿਕਿਲੀਕਸ ਦੇ ਸੰਸਥਾਪਕ ਜੂਲੀਅਨ ਅਸਾਂਜੇ ਦੀ ਹਵਾਲਗੀ ਦੇ ਮਾਮਲੇ ਵਿਚ ਸਵੀਡਨ ਦੀ ਅਰਜ਼ੀ ਨੂੰ ਤਰਜੀਹ ਦਿੱਤੀ ਜਾਵੇ। ਅਸਾਂਜੇ ਦੀ ਹਵਾਲਗੀ ਲਈ ਅਮਰੀਕਾ ਨੇ ਵੀ ਬਿ੍ਟੇਨ ਨੂੰ ਅਰਜ਼ੀ ਦਿੱਤੀ ਹੋਈ ਹੈ। ਅਸਾਂਜੇ ਨੂੰ ਵੀਰਵਾਰ ਨੂੰ ਜ਼ਮਾਨਤ ਦੀ ਸ਼ਰਤ ਤੋੜਨ ਦੇ ਦੋਸ਼ ਵਿਚ ਲੰਡਨ ਸਥਿਤ ਇਕਵਾਡੋਰ ਦੇ ਦੂਤਘਰ ਤੋਂ ਗਿ੍ਫ਼ਤਾਰ ਕੀਤਾ ਗਿਆ ਸੀ।

ਸਵੀਡਨ ਵਿਚ ਦਰਜ ਜਿਨਸੀ ਤਸ਼ੱਦਦ ਅਤੇ ਜਬਰ ਜਨਾਹ ਦੇ ਮਾਮਲੇ ਵਿਚ ਗਿ੍ਫ਼ਤਾਰੀ ਤੋਂ ਬਚਣ ਲਈ ਅਸਾਂਜੇ ਨੇ ਸਾਲ 2012 ਤੋਂ ਲੰਡਨ ਸਥਿਤ ਇਕਵਾਡੋਰ ਦੇ ਦੂਤਘਰ ਵਿਚ ਸ਼ਰਨ ਲੈ ਰੱਖੀ ਸੀ। ਹਵਾਲਗੀ ਮਾਮਲੇ ਵਿਚ ਉਸ ਨੂੰ ਬਿ੍ਟੇਨ ਦੀ ਅਦਾਲਤ ਤੋਂ ਜ਼ਮਾਨਤ ਮਿਲੀ ਹੋਈ ਸੀ। ਅਸਾਂਜੇ ਨੇ ਸਵੀਡਨ ਵਿਚ ਕੋਈ ਜਿਨਸੀ ਅਪਰਾਧ ਕਰਨ ਤੋਂ ਇਨਕਾਰ ਕੀਤਾ ਹੈ ਪਰ ਅਮਰੀਕਾ ਵਿਚ ਉਸ ‘ਤੇ ਖ਼ੁਫ਼ੀਆ ਦਸਤਾਵੇਜ਼ਾਂ ਨੂੰ ਹਥਿਆ ਕੇ ਉਨ੍ਹਾਂ ਨੂੰ ਜਨਤਕ ਕਰਨ ਦਾ ਦੋਸ਼ ਹੈ। ਇਹ ਮਾਮਲੇ ਦੇਸ਼ਧ੍ਰੋਹ ਦੇ ਵੀ ਹੋ ਸਕਦੇ ਹਨ ਜਿਸ ਨਾਲ ਉਸ ਦੇ ਰਾਸ਼ਟਰੀ ਹਿੱਤ ਪ੍ਰਭਾਵਿਤ ਹੋਏ। ਅਮਰੀਕਾ ਨੇ ਇਸੇ ਸਿਲਸਿਲੇ ਵਿਚ ਦਰਜ ਮੁਕੱਦਮਿਆਂ ਦੇ ਸਿਲਸਿਲੇ ਵਿਚ ਅਸਾਂਜੇ ਦੀ ਹਵਾਲਗੀ ਦੀ ਮੰਗ ਕੀਤੀ ਹੈ।

ਸੰਸਦ ਮੈਂਬਰਾਂ ਨੇ ਗ੍ਰਹਿ ਸਕੱਤਰ ਸਾਜਿਦ ਜਾਵੇਦ ਨੂੰ ਲਿਖੇ ਪੱਤਰ ਵਿਚ ਕਿਹਾ ਹੈ ਕਿ ਸਵੀਡਨ ਨੂੰ ਜਾਂਚ ਵਿਚ ਹਰ ਸੰਭਵ ਸਹਿਯੋਗ ਦਿੱਤਾ ਜਾਵੇ। ਮਾਮਲੇ ਵਿਚ ਗ੍ਹਿ ਸਕੱਤਰ ਨੂੰ ਅਧਿਕਾਰ ਹੈ ਕਿ ਉਹ ਕਿਸ ਦੀ ਹਵਾਲਗੀ ਦੀ ਅਰਜ਼ੀ ਨੂੰ ਤਰਜੀਹ ਦੇਵੇ। ਸੰਸਦ ਮੈਂਬਰਾਂ ਨੇ ਲਿਖਿਆ ਹੈ ਕਿ ਸਾਨੂੰ ਸੰਦੇਸ਼ ਦੇਣਾ ਚਾਹੀਦਾ ਹੈ ਕਿ ਬਿ੍ਟੇਨ ਜਿਨਸੀ ਅਪਰਾਧਾਂ ਪ੍ਰਤੀ ਜ਼ਿਆਦਾ ਗੰਭੀਰ ਹੈ ਅਤੇ ਉਹ ਅਜਿਹੇ ਕਿਸੇ ਮਾਮਲੇ ਦੇ ਮੁਲਜ਼ਮ ਨੂੰ ਪਹਿਲਾਂ ਸਜ਼ਾ ਦਿਵਾਉਣਾ ਚਾਹੁੰਦਾ ਹੈ। ਵੈਸੇ ਅਸਾਂਜੇ ਜਿਸ ਜਿਨਸੀ ਤਸ਼ੱਦਦ ਅਤੇ ਜਬਰ ਜਨਾਹ ਦੇ ਮਾਮਲੇ ਵਿਚ ਮੁਲਜ਼ਮ ਹੈ, ਉਹ ਮਾਮਲਾ ਸਵੀਡਨ ਵਿਚ ਖ਼ਤਮ ਹੋ ਚੁੱਕਾ ਹੈ ਪਰ ਪੀੜਤਾ ਨੇ ਉਸ ਦੀ ਦੁਬਾਰਾ ਜਾਂਚ ਦੀ ਮੰਗ ਕੀਤੀ ਹੈ।

Comments

comments

Share This Post

RedditYahooBloggerMyspace