ਕਾਂਗਰਸ ਨਾਲ ਹੱਥ ਮਿਲਾਉਣ ਲਈ ‘ਆਪ’ ਹੁਣ ਵੀ ਤਿਆਰ: ਸਿਸੋਦੀਆ

ਨਵੀਂ ਦਿੱਲੀ: ‘ਆਪ’ ਨੇ ਭਾਜਪਾ ਪ੍ਰਧਾਨ ਅਮਿਤ ਸ਼ਾਹ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮੁਲਕ ਲਈ ਖਤਰਾ ਦੱਸਦਿਆਂ ਲੋਕ ਸਭਾ ਚੋਣਾਂ ਲਈ ਦਿੱਲੀ, ਹਰਿਆਣਾ ਤੇ ਚੰਡੀਗੜ੍ਹ ਵਿਚ ਕਾਂਗਰਸ ਨਾਲ ਗੱਠਜੋੜ ਕਰਨ ਦੀ ਅੱਜ ਮੁੜ ਪੇਸ਼ਕਸ਼ ਕੀਤੀ ਹੈ। ਹਾਲਾਂਕਿ ਪਾਰਟੀ ਨੇ ਇਸ ਵਾਰ ਗੱਠਜੋੜ ਦੇ ਫਾਰਮੂਲੇ ਤੋਂ ਪੰਜਾਬ ਦੀ ਮੰਗ ਨੂੰ ਹਟਾ ਲਿਆ ਹੈ। ‘ਆਪ’ ਦੇ ਸੀਨੀਅਰ ਆਗੂ ਤੇ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਕਿਹਾ,‘ਮੋਦੀ ਤੇ ਸ਼ਾਹ ਦੀ ਜੋੜੀ ਮੁਲਕ ਲਈ ਖਤਰਨਾਕ ਹੈ। ਇਸ ਨੂੰ ਰੋਕਣ ਲਈ ‘ਆਪ’ ਸਾਰੇ ਭਾਜਪਾ ਵਿਰੋਧੀ ਦਲਾਂ ਨਾਲ ਹੱਥ ਮਿਲਾਉਣ ਲਈ ਤਿਆਰ ਹੈ।’ ਉਨ੍ਹਾਂ ਕਿਹਾ,‘ਹਾਲੇ ਵੀ ਸਮਾਂ ਹੈ, ਜੇਕਰ ਕਾਂਗਰਸ ਚਾਹੇ ਤਾਂ ਮੋਦੀ ਤੇ ਸ਼ਾਹ ਦੀ ਜੋੜੀ ਨੂੰ 18 ਸੀਟਾਂ (ਹਰਿਆਣਾ, ਦਿੱਲੀ ਤੇ ਚੰਡੀਗੜ੍ਹ) ਉੱਤੇ ਹਰਾਇਆ ਜਾ ਸਕਦਾ ਹੈ।’ ਸ੍ਰੀ ਸਿਸੋਦੀਆ ਨੇ ਕਿਹਾ,‘ਇਹ ਕਾਂਗਰਸ ਨੇ ਤੈਅ ਕਰਨਾ ਹੈ ਕਿ ਇਸ ਸਮੇਂ ਪਹਿਲ ਮੋਦੀ ਤੇ ਸ਼ਾਹ ਦੀ ਜੋੜੀ ਨੂੰ ਹਰਾਉਣਾ ਹੈ ਜਾਂ ਜ਼ਿਆਦਾ ਸੀਟਾਂ ਉੱਤੇ ਚੋਣ ਲੜਨ ਦਾ ਰਿਕਾਰਡ ਬਣਾਉਣਾ ਹੈ।’ ਹਾਲਾਂਕਿ ਉਨ੍ਹਾਂ ਗੱਠਜੋੜ ਵਿਚ ਦੇਰੀ ਲਈ ਕਾਂਗਰਸ ਨੂੰ ਜ਼ਿੰਮੇਵਾਰ ਵੀ ਠਹਿਰਾਇਆ। ਉਨ੍ਹਾਂ ਕਿਹਾ,‘ਕਾਂਗਰਸ ਨੇ ਇਸ ਤਾਨਾਸ਼ਾਹੀ ਵਿਰੋਧੀ ਅੰਦੋਲਨ ਨੂੰ ਕਾਫੀ ਨੁਕਸਾਨ ਪਹੁੰਚਾਇਆ ਹੈ। ਭਾਜਪਾ ਨੂੰ ਫ਼ਾਇਦਾ ਪਹੁੰਚਾਉਣ ਲਈ ਗੱਠਜੋੜ ਦੇ ਨਾਂ ਉੱਤੇ ਇੱਕ ਮਹੀਨੇ ਤੱਕ ਕਾਂਗਰਸ ਨੇ ਵਕਤ ਬਰਬਾਦ ਕਰ ਦਿੱਤਾ।

Comments

comments

Share This Post

RedditYahooBloggerMyspace