ਕਸੁੰਭੜੇ ਨੂੰ ਕੇਸਰ ਦੱਸਕੇ ਕਿਸਾਨ ਲੁੱਟੇ ਜਾ ਰਹੇ ਨੇ

ਸਰਦੂਲਗੜ੍ਹ : ਪਿਛਲੇ ਦਿਨੀ ਕਈ ਅਖਬਾਰਾਂ ’ਚ ਖਬਰਾਂ ਪ੍ਰਕਾਸ਼ਿਤ ਹੋਈਆ ਸਨ ਕਿ ਮਾਲਵੇ ਦੀ ਧਰਤੀ ’ਤੇ ਵੀ ਅਮਰੀਕਨ ਕੇਸਰ ਮਹਿਕ ਰਿਹਾ ਹੈ । ਜਿਸ ਤੋ ਸਬੰਧਤ ਕਿਸਾਨਾਂ ਨੇ ਪ੍ਰਤੀ ਏਕੜ ਲੱਖਾਂ ਰੁਪਏ ਆਮਦਨ ਦਿੱਸੀ ਸੀ ਪਰ ਜਦੋਂ ਇਸ ਦੀ ਤਹਿ ਤੱਕ ਜਾਕੇ ਤੇ ਖੇਤੀਬਾੜੀ ਮਾਹਰ ਅਤੇ ਤੇਲ ਬੀਜ ਮਾਹਰਾਂ ਨਾਲ ਗੱਲਬਾਤ ਕੀਤੀ ਤਾਂ ਸਾਹਮਣੇ ਆਇਆ ਕਿ ਮਾਲਵੇ ਦੇ ਕਈ ਪਿੰਡਾਂ ਵਿੱਚ ਕਸੁੰਬੜਾ ਨੂੰ ਅਮਰੀਕਨ ਕੇਸਰ ਦੱਸਕੇ ਭੋਲੇ ਭਾਲੇ ਕਿਸਾਨਾਂ ਦੀ ਲੁੱਟ ਕੀਤੀ ਜਾ ਰਹੀ ਹੈ।

ਕਸੁੰਭੜੇ ਦਾ ਬੀਜ ਜੋ ਮਾਰਕੀਟ ਵਿੱਚ 2000 ਤੋਂ 4000 ਹਜ਼ਾਰ ਰੁਪਏ ਪ੍ਰਤੀ ਕੁਇੰਟਲ ਹੈ ।ਇਸ ਬੀਜ ਨੂੰ ਕੇਸਰ ਦਾ ਬੀਜ ਦੱਸ ਕੇ ਇੱਕ ਲੱਖ ਰੁਪਏ ਕਿਲੋ ਦੇ ਹਿਸਾਬ ਵੇਚਿਆ ਜਾ ਰਿਹਾ ਹੈ। ਖੇਤਬਾੜੀ ਵਿਭਾਗ ਅਤੇ ਬਾਗਬਾਨੀ ਵਿਭਾਗ ਦਾ ਕਹਿਣਾ ਹੈ ਕਿ ਪੰਜਾਬ ਦੀ ਧਰਤੀ ਕੇਸਰ ਲਈ ਸਹੀ ਨਹੀ ਹੈ। ਸਰਦੂਲਗੜ੍ਹ ਸਬ ਡਵੀਜ਼ਨ ਦੇ ਕਈ ਪਿੰਡਾਂ ਵਿੱਚ ਇਸ ਦੀ ਖੇਤੀ ਕੀਤੀ ਗਈ ਹੈ ਪਰੰਤੂ ਕਿਸਾਨ ਸਸ਼ੋਪੰਜ ਵਿੱਚ ਹਨ ਕਿ ਕੀ ਵਾਕਿਆ ਹੀ ਇਹ ਕੇਸਰ ਹੈ। ਭਾਰਤੀ ਕਿਸਾਨ ਯੂਨੀਅਨ ਏਕਤਾ (ਸਿੱਧੂਪੁਰ) ਦੇ ਸੂਬਾ ਮੀਤ ਪ੍ਰਧਾਨ ਮਲੂਕ ਸਿੰਘ ਹੀਰਕਾ ਨੇ ਮੰਗ ਕੀਤੀ ਹੈ ਕਿ ਖੇਤੀਬਾੜੀ ਵਿਭਾਗ ਅਤੇ ਬਾਗਬਾਨੀ ਵਿਭਾਗ ਇਸ ਬਾਰੇ ਕਿਸਾਨਾਂ ਨੂੰ ਜਾਣਕਾਰੀ ਦੇਵੇ ਤਾਂ ਕਿ ਉਨ੍ਹਾਂ ਨੂੰ ਇਸ ਬਾਰੇ ਪਤਾ ਚੱਲ ਸਕੇ ਅਤੇ ਉਹ ਗੁੰਮਰਾਹ ਹੋਣ ਤੋ ਬੱਚ ਸਕਣ। ਜਦ ਇਸ ਸੰਬੰਧ ਵਿੱਚ ਐਗਰੀਕਲਚਰ ਯੂਨੀਵਰਿਸਟੀ ਲੁਧਿਆਣਾ ਦੇ ਡਾਇਰੈਕਟਰ ਰਿਸਰਚ ਡਾ. ਨਵਤੇਜ ਬੈਂਸ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾ ਨੇ ਕਿਹਾ ਕਿ ਪੰਜਾਬ ਵਿੱਚ ਕੇਸਰ ਦੀ ਫਸਲ ਨਹੀਂ ਹੋ ਸਕਦੀ ਇਹ ਬਹੁਤ ਉੱਚੇ ਪਹਾੜਾਂ ਵਿੱਚ ਹੁੰਦਾ ਅਤੇ ਬਹੁਤ ਮਹਿੰਗਾ ਹੁੰਦਾ ਹੈ। ਉਨ੍ਹਾਂ ਨੇ ਕਿਸਾਨਾਂ ਨੂੰ ਸੁਚੇਤ ਕੀਤਾ ਕਿ ਕੁਸੰਭੜੇ ਤੇ ਕੇਸਰ ਦੇ ਫਰਕ ਬਾਰੇ ਚੌਕਸ ਰਹਿਣ। ਖੇਤੀਬਾੜੀ ਯੂਨੀਵਰਿਸਟੀ ਲੁਧਿਆਣਾ ਇਸਦੀ ਸਿਫਾਰਸ਼ ਨਹੀ ਕਰਦੀ।

Comments

comments

Share This Post

RedditYahooBloggerMyspace