ਕਰੀਅਰ ਬਦਲਦੇ ਸਮੇਂ ਰੱਖੋ ਖ਼ਾਸ ਖ਼ਿਆਲ

ਪ੍ਰੋਫੈਸ਼ਨਲ ਜ਼ਿੰਦਗੀ ‘ਚ ਇਕ ਹੀ ਕੰਮ ਕਰਦਿਆਂ ਅਕਸਰ ਖੜੋਤ ਮਹਿਸੂਸ ਹੋਣ ਲਗਦੀ ਹੈ। ਇਹੀ ਵਜ੍ਹਾ ਹੈ ਕਿ ਪ੍ਰਦਰਸ਼ਨ ‘ਤੇ ਨਕਾਰਾਤਮਕ ਅਸਰ ਪੈਣ ਲਗਦਾ ਹੈ, ਜਿਸ ਨਾਲ ਤੁਹਾਡੇ ਕਰੀਅਰ ਦਾ ਵਿਕਾਸ ਪ੍ਰਭਾਵਿਤ ਹੁੰਦਾ ਹੈ। ਅਜਿਹੇ ‘ਚ ਅਕਸਰ ਨੌਕਰੀ ਬਦਲਣ ਦਾ ਖ਼ਿਆਲ ਆਉਂਦਾ ਹੈ। ਹਾਲਾਂਕਿ ਇਹ ਔਖਾ ਫ਼ੈਸਲਾ ਹੈ, ਜੋ ਲੈਣ ਤੋਂ ਪਹਿਲਾਂ ਕਈ ਖ਼ਾਸ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ…

ਨੌਕਰੀ ਸ਼ੁਰੂ ਕਰਨ ਤੋਂ ਕੁਝ ਮਹੀਨਿਆਂ ਜਾਂ ਸਾਲ ਬਾਅਦ ਲੋਕ ਅਜਿਹਾ ਮਹਿਸੂਸ ਕਰਨ ਲਗਦੇ ਹਨ ਕਿ ਉਨ੍ਹਾਂ ਨੇ ਜੋ ਪੜ੍ਹਾਈ ਕੀਤੀ ਹੈ ਜਾਂ ਜੋ ਨੌਕਰੀ ਕਰ ਰਹੇ ਹਨ, ਉਸ ਤੋਂ ਉਨ੍ਹਾਂ ਨੂੰ ਪੈਸਾ ਤਾਂ ਜ਼ਰੂਰ ਮਿਲ ਰਿਹਾ ਹੈ ਪਰ ਖ਼ੁਸ਼ੀ ਜਾਂ ਸਕੂਨ ਨਹੀਂ ਮਿਲ ਰਿਹਾ। ਜੇ ਤੁਹਾਡੇ ਨਾਲ ਵੀ ਕੁਝ ਅਜਿਹਾ ਹੀ ਹੈ ਤਾਂ ਨਿਰਾਸ਼ ਹੋਣ ਦੀ ਜ਼ਰੂਰਤ ਨਹੀਂ, ਕਿਉਂਕਿ ਨੌਕਰੀ ਬਦਲਣ ਦੇ ਬਦਲ ਹਮੇਸ਼ਾ ਮੌਜੂਦ ਹੁੰਦੇ ਹਨ।

ਇੰਟਰਨੈੱਟ ਦੀ ਵਰਤੋਂ

ਅਜੋਕੇ ਦੌਰ ‘ਚ ਕੁਝ ਵੀ ਕਰਨਾ ਤੇ ਸਿੱਖਣਾ ਸੌਖਾ ਹੋ ਗਿਆ ਹੈ, ਕਿਉਂਕਿ ਇੰਟਰਨੈੱਟ ‘ਤੇ ਹਰ ਤਰ੍ਹਾਂ ਦੀ ਜਾਣਕਾਰੀ ਆਨਲਾਈਨ ਉਪਲੱਬਧ ਹੈ। ਇਥੋਂ ਤਕ ਕਿ ਜੇ ਤੁਸੀਂ ਨਵੇਂ ਕਰੀਅਰ ਦੀ ਸ਼ੁਰੂਆਤ ਕਰਨ ਜਾ ਰਹੇ ਹੋ ਤਾਂ ਬਹੁਤ ਸਾਰੀਆਂ ਆਨਲਾਈਨ ਵੈੱਬਸਾਈਟਾਂ ਹਨ। ਇਸ ਲਈ ਸਿਰਫ਼ ਤੁਹਾਡੀ ਦ੍ਰਿੜ੍ਹ ਇੱਛਾ ਸ਼ਕਤੀ ਤੇ ਕੁਝ ਬਣਨ ਦਾ ਸੁਪਨਾ ਹੋਣਾ ਚਾਹੀਦਾ ਹੈ।

ਜੇ ਤੁਸੀਂ ਇਮਾਨਦਾਰੀ ਨਾਲ ਕੋਸ਼ਿਸ਼ ਕਰੋ ਤਾਂ ਨਵੇਂ ਖੇਤਰ ‘ਚ ਵੀ ਵਧੀਆ ਭਵਿੱਖ ਬਣਾ ਸਕਦੇ ਹੋ। ਨਾਲ ਹੀ ਆਨਲਾਈਨ ਕੋਰਸ ਕਰਨ ਦਾ ਪਹਿਲਾ ਫ਼ਾਇਦਾ ਇਹ ਹੈ ਕਿ ਤੁਹਾਨੂੰ ਉਸ ਖੇਤਰ ਦੀਆਂ ਨਵੀਆਂ ਜਾਣਕਾਰੀਆਂ ਮਿਲਦੀਆਂ ਹਨ, ਜਿਸ ਦੀ ਵਰਤੋਂ ਨਾਲ ਤੁਸੀਂ ਆਪਣਾ ਵਿਕਾਸ ਕਰ ਸਕਦੇ ਹੋ। ਇੰਟਰਨੈੱਟ ਦਾ ਅਨੋਖਾ ਫ਼ਾਇਦਾ ਇਹ ਹੈ ਕਿ ਤੁਸੀਂ ਕੋਰਸ ਕਰਦਿਆਂ ਵੀ ਨੌਕਰੀ ਦੀ ਭਾਲ ਕਰ ਸਕਦੇ ਹੋ।

ਨੈੱਟਵਰਕਿੰਗ ਦੀ ਮਦਦ

ਜੇ ਤੁਸੀਂ ਕਾਲਜ ‘ਚ ਦਾਖ਼ਲਾ ਲਏ ਬਿਨਾਂ ਕਰੀਅਰ ਬਦਲਣਾ ਚਾਹੁੰਦੇ ਹੋ ਤਾਂ ਤੁਹਾਡੇ ਸੰਪਰਕ ਕਾਫ਼ੀ ਮਦਦਗਾਰ ਹੋ ਸਕਦੇ ਹਨ। ਤੁਸੀਂ ਹਰ ਸਮਝਦਾਰ ਵਿਅਕਤੀ ਦੀ ਮਦਦ ਲੈ ਸਕਦੇ ਹੋ। ਯਾਦ ਰੱਖੋ ਕਿ ਕਿਸੇ ਵੀ ਨਵੇਂ ਖੇਤਰ ‘ਚ ਤੁਹਾਡੇ ਜਿੰਨੇ ਜ਼ਿਆਦਾ ਸੰਪਰਕ ਹੋਣਗੇ, ਉਸ ਖੇਤਰ ‘ਚ ਨੌਕਰੀ ਮਿਲਣੀ ਓਨੀ ਹੀ ਸੌਖੀ ਹੋਵੇਗੀ। ਇਹ ਗੱਲ ਵੀ ਧਿਆਨ ‘ਚ ਰੱਖਣੀ ਪਵੇਗੀ ਕਿ ਨਵੇਂ ਖੇਤਰ ‘ਚ ਜਾਣ ਦੀ ਕੋਸ਼ਿਸ਼ ਕਰਦਿਆਂ ਸ਼ੁਰੂਆਤ ‘ਚ ਔਖਾ ਲੱਗ ਸਕਦਾ ਹੈ ਪਰ ਇਕ ਵਾਰ ਨੈੱਟਵਰਕ ਬਣ ਜਾਣ ‘ਤੇ ਸਹੀ ਕਲਾਇੰਟ ਤਕ ਪਹੁੰਚਣਾ ਬਹੁਤ ਸੌਖਾ ਹੋ ਜਾਵੇਗਾ। ਜੇ ਤੁਹਾਡੇ ਕੋਲ ਚੰਗਾ ਨੈੱਟਵਰਕ ਹੈ ਤਾਂ ਨਵੀਂ ਨੌਕਰੀ ਜਾਂ ਕੰਮ ਮਿਲਣ ਤੋਂ ਬਾਅਦ ਵੀ ਨਵੇਂ ਮੌਕਿਆਂ ਦੀ ਜਾਣਕਾਰੀ ਲਗਾਤਾਰ ਮਿਲਦੀ ਰਹੇਗੀ। ਨਾਲ ਹੀ ਜਿਹੜੇ ਲੋਕ ਤੁਹਾਨੂੰ ਜਾਣਦੇ ਹਨ, ਲਗਾਤਾਰ ਤੁਹਾਡੇ ਸੰਪਰਕ ‘ਚ ਰਹਿਣ ਅਤੇ ਧਿਆਨ ਰੱਖੋ ਕਿ ਤੁਸੀਂ ਵੀ ਜ਼ਰੂਰਤ ਮੌਕੇ ਉਨ੍ਹਾਂ ਦੀ ਮਦਦ ਜ਼ਰੂਰ ਕਰੋ। ਕਿਸੇ ਦੀ ਮਦਦ ਕਰਨ ਨਾਲ ਉਹ ਤੁਹਾਡਾ ਅਹਿਸਾਨਮੰਦ ਰਹਿੰਦਾ ਹੈ ਅਤੇ ਕੋਈ ਵੀ ਨਵੀਂ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਨ ਤੋਂ ਝਿਜਕਦਾ ਨਹੀਂ।

ਅਪਡੇਟ ਰੱਖੋ ਰਜ਼ਿਊਮ

ਨਵੀਂ ਨੌਕਰੀ ਲਈ ਅਪਲਾਈ ਕਰਦੇ ਸਮੇਂ ਤੁਹਾਡਾ ਰਜ਼ਿਊਮ ਸਭ ਤੋਂ ਅਹਿਮ ਭੂਮਿਕਾ ਨਿਭਾਉਂਦਾ ਹੈ, ਜਦਕਿ ਲੋਕ ਪੁਰਾਣਾ ਰਜ਼ਿਊਮ ਹੀ ਵਾਰ-ਵਾਰ ਭੇਜਦੇ ਰਹਿੰਦੇ ਹਨ। ਰਜ਼ਿਊਮ ‘ਚ ਹਰ ਉਸ ਛੋਟੀ ਤੋਂ ਛੋਟੀ ਗੀਤਵਿਧੀ, ਆਨਲਾਈਨ ਕੋਰਸ ਅਤੇ ਨਵੇਂ ਹੁਨਰ ਦਾ ਜ਼ਿਕਰ ਕਰੋ। ਧਿਆਨ ਰੱਖੋ ਕਿ ਆਪਣੇ ਵਿਅਕਤੀਤਵ ਤੇ ਕਰੀਅਰ ਦੀਆਂ ਸਭ ਤੋਂ ਮਜ਼ਬੂਤ ਚੀਜ਼ਾਂ ਰਜ਼ਿਊਮ ‘ਚ ਸਭ ਤੋਂ ਪਹਿਲਾਂ ਦਰਜ ਕਰੋ। ਆਪਣੇ ਤਜਰਬੇ ਦਾ ਪੂਰਾ ਵਰਨਣ ਕਰੋ, ਕਿਉਂਕਿ ਕੰਪਨੀਆਂ ਤਜਰਬੇਕਾਰ ਵਿਅਕਤੀਆਂ ਨੂੰ ਹੀ ਪਹਿਲ ਦਿੰਦੀਆਂ ਹਨ। ਜੇ ਰਜ਼ਿਊਮ ਬਣਾਉਣ ‘ਚ ਕੋਈ ਪਰੇਸ਼ਾਨੀ ਹੋਵੇ ਤਾਂ ਪ੍ਰੋਫੈਸ਼ਨਲਜ਼ ਪਾਸੋਂ ਆਨਲਾਈਨ ਮਦਦ ਲਈ ਜਾ ਸਕਦੀ ਹੈ।

ਹੁਨਰ ਦੀ ਵਰਤੋਂ

ਭਾਵੇਂ ਤੁਸੀਂ ਨਵੇਂ ਕਰੀਅਰ ਦੀ ਸ਼ੁਰੂਆਤ ਕਰ ਰਹੇ ਹੋ, ਪਰ ਇਥੇ ਵੀ ਪੁਰਾਣੇ ਹੁਨਰ ਦਾ ਉਪਯੋਗ ਕਰ ਸਕਦੇ ਹੋ। ਇਹ ਵੱਖਰੀ ਗੱਲ ਹੈ ਕਿ ਤੁਹਾਡੀ ਪਿਛਲੀ ਤੇ ਨਵੀਂ ਨੌਕਰੀ ‘ਚ ਕੁਝ ਵੀ ਇੱਕੋ ਜਿਹਾ ਨਹੀਂ ਹੈ, ਫਿਰ ਵੀ ਕੁਝ ਹੁਨਰ ਅਜਿਹੇ ਹੁੰਦੇ ਹਨ, ਜਿਨ੍ਹਾਂ ਦੀ ਵਰਤੋਂ ਹਰ ਜਗ੍ਹਾ ਕੀਤੀ ਜਾ ਸਕਦੀ ਹੈ। ਉਦਾਹਰਣ ਵਜੋਂ ਕਿਸੇ ਟੀਮ ‘ਚ ਕੰਮ ਕਰਨਾ ਅਤੇ ਉਨ੍ਹਾਂ ਨਾਲ ਤਾਲਮੇਲ ਕਾਇਮ ਕਰਨਾ ਅਜਿਹਾ ਹੁਨਰ ਹੈ, ਜੋ ਕਿਸੇ ਵੀ ਖੇਤਰ ‘ਚ ਉਪਯੋਗੀ ਸਿੱਧ ਹੁੰਦਾ ਹੈ। ਇਸੇ ਤਰ੍ਹਾਂ ਜੇ ਤੁਹਾਨੂੰ ਅਰਥ-ਸ਼ਾਸਤਰ ਦੀ ਜਾਣਕਾਰੀ ਹੈ ਤਾਂ ਬਿਹਤਰ ਹੈ। ਹਰ ਕਿਸੇ ਨੂੰ ਇਕ ਅਜਿਹੇ ਵਿਅਕਤੀ ਦੀ ਜ਼ਰੂਰਤ ਹੁੰਦੀ ਹੈ, ਜੋ ਅੰਕੜਿਆਂ ਨੂੰ ਸਮਝਦਾ ਹੋਵੇ, ਕਿਉਂਕਿ ਕਿਸੇ ਵੀ ਪੇਸ਼ੇ ‘ਚ ਲੈਣ-ਦੇਣ ਦਾ ਧਿਆਨ ਰੱਖਣਾ ਪੈਂਦਾ ਹੈ।

Comments

comments

Share This Post

RedditYahooBloggerMyspace