ਕੋਲਰਾਡੋ ਪ੍ਰਸ਼ਾਸਨ ਨੇ ਸਿੱਖਾਂ ਨੂੰ ਦਿੱਤਾ ਵੱਡਾ ਤੋਹਫ਼ਾ

ਡੈਨਵਰ : ਅਮਰੀਕੀ ਸੂਬੇ ਕੋਲਰਾਡੋ ‘ਚ ਵਿਸਾਖੀ ਦਾ ਦਿਹਾੜਾ ਧੂਮਧਾਮ ਨਾਲ ਮਨਾਇਆ ਗਿਆ। ਇਸ ਦੌਰਾਨ ਕੋਲਰਾਡੋ ਪ੍ਰਸ਼ਾਸਨ ਨੇ ਸਿੱਖਾਂ ਨੂੰ ਵੱਡਾ ਤੋਹਫ਼ਾ ਦਿੰਦਿਆਂ ਹਰ ਸਾਲ ਅਪ੍ਰੈਲ ਦੇ ਦੂਜੇ ਹਫ਼ਤੇ ‘ਚ ਪੈਂਦੇ ਐਤਵਾਰ ਨੂੰ ‘ਸਿੱਖ ਮਾਨਤਾ ਦਿਹਾੜਾ’ ਵਜੋਂ ਮਨਾਉਣ ਦਾ ਐਲਾਨ ਕੀਤਾ ਹੈ। ਇਹ ਇਤਿਹਾਸਕ ਐਲਾਨ ਸੂਬੇ ਦੇ ਨਵੇਂ ਗਵਰਨਰ ਜੈਰੇਡ ਪੋਲਿਸ ਨੇ ਕੀਤਾ।

ਗਵਰਨਰ ਜੈਰੇਡ ਪੋਲਿਸ ਨੇ ਆਪਣੇ ਸੰਬੋਧਨ ‘ਚ ਕੋਲੋਰਾਡੋ ਦੇ ਮੁੱਖ ਚਿੰਨ੍ਹ ‘ਨਿਲ ਸ਼ਾਈਨ ਨੁਮਾਈਨ’ ਅਤੇ ਸਿੱਖਾਂ ਦੇ ‘ਏਕ ਓਂਕਾਰ ੴ’ ਨੂੰ ਏਕਤਾ ਅਤੇ ਸ਼ਾਂਤੀ ਦਾ ਪ੍ਰਤੀਕ ਦੱਸਿਆ। ਉਨ੍ਹਾਂ ਕਿਹਾ ਕਿ ਅਮਰੀਕੀ ਲੋਕਾਂ ਨੂੰ ਸਿੱਖ ਧਰਮ ਦੀਆਂ ਧਾਰਨਾਵਾਂ, ਜਿਵੇਂ ਨਿਸ਼ਕਾਮ ਸੇਵਾ, ਸਾਰਿਆਂ ਦੀ ਭਲਾਈ, ਭਾਈਚਾਕਰ ਏਕਤਾ ਅਤੇ ਸਤਿਕਾਰ ਤੋਂ ਪ੍ਰੇਰਣਾ ਲੈਣੀ ਚਾਹੀਦੀ ਹੈ।

ਇਸ ਮੌਕੇ ਸਿਰੀਨ ਸਿੰਘ ਨੇ ਗਵਰਨਰ ਜੈਰੇਡ ਪੋਲਿਸ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਸੂਬੇ ਦੀ ਤਰੱਕੀ ‘ਚ ਸਿੱਖਾਂ ਵੱਲੋਂ ਪਾਏ ਯੋਗਦਾਨ ਲਈ ਉਨ੍ਹਾਂ ਨੂੰ ਮਾਣ ਹੈ। ਸਿੱਖਾਂ ਲਈ ਕੀਤੇ ਇਸ ਐਲਾਨ ਨਾਲ ਉਨ੍ਹਾਂ ਨੂੰ ਹੋਰ ਉਤਸ਼ਾਹ ਮਿਲੇਗਾ। ਪਿਛਲੇ ਕਈ ਸਾਲਾਂ ਤੋਂ ਇਸ ਸੂਬੇ ‘ਚ ਸਿੱਖਾਂ ਦਾ ਆਉਣਾ ਘੱਟ ਗਿਆ ਹੈ। ਇਸ ਫ਼ੈਸਲੇ ਨਾਲ ਉਨ੍ਹਾਂ ਨੂੰ ਖ਼ੁਸ਼ੀ ਮਿਲੇਗੀ।

ਜ਼ਿਕਰਯੋਗ ਹੈ ਕਿ ਕੋਲਰਾਡੋ ਸੂਬੇ ‘ਚ ਚਾਰ ਗੁਰਦੁਆਰੇ ਹਨ। ਇਸ ਤੋਂ ਇਲਾਵਾ ਕੋਲੋਰਾਡੋ ਯੂਨੀਵਰਸਿਟੀ ਬੋਲਡਰ ‘ਚ ਸਿੱਖ ਸਟੂਡੈਂਟ ਐਸੋਸੀਏਸ਼ਨ ਵੀ ਲੋਕ ਭਲਾਈ ਦੇ ਕਾਰਜ ਕਰਦੀ ਰਹਿੰਦੀ ਹੈ।

Comments

comments

Share This Post

RedditYahooBloggerMyspace