‘ਸਿੱਖ ਅਵੇਅਰਨੈੱਸ ਮੰਥ’ ਲਈ ਕੰਮ ਕਰਨ ਵਾਲੀ ਕੋਮਲਪ੍ਰੀਤ ਦਾ ਸਨਮਾਨ

ਨਿਊਯਾਰਕ : ਕੰਸਾਸ ਮੈਟਰੋਪੋਲੀਟਨ ਦੇ ਸ਼ਹਿਰ ਓਲਾਥੇ ਵਿਚ ਅਪ੍ਰੈਲ ਮਹੀਨੇ ਨੂੰ ‘ਸਿੱਖ ਅਵੇਅਰਨੈੱਸ ਮੰਥ’ ਐਲਾਨਿਆ ਗਿਆ ਹੈ। ਇਸ ਮੁਹਿੰਮ ਵਿਚ ਸਰਕਾਰੀ ਅਧਿਕਾਰੀਆਂ ਨੂੰ ਸਿੱਖ ਧਰਮ ਸਬੰਧੀ ਜਾਣਕਾਰੀ ਦੇਣ ਅਤੇ ਉਨ੍ਹਾਂ ਨੂੰ ਅਪ੍ਰੈਲ ਮਹੀਨੇ ਨੂੰ ‘ਸਿੱਖ ਅਵੇਅਰਨੈੱਸ ਮੰਥ’ ਵਜੋਂ ਐਲਾਨ ਕਰਵਾਉਣ ਲਈ ਪ੍ਰਭਾਵਿਤ ਕਰਨ ਲਈ ਸਿੱਖ ਬੱਚੀ ਕੋਮਲਪ੍ਰੀਤ ਕੌਰ ਨੇ ਵੱਡਾ ਯੋਗਦਾਨ ਪਾਇਆ। ਸਿੱਖ ਆਗੂ ਨਰਿੰਦਰ ਸਿੰਘ ਦੀ ਬੱਚੀ ਕੋਮਲਪ੍ਰੀਤ ਕੌਰ ਨੂੰ ਇਸ ਕਾਮਯਾਬੀ ਲਈ ਸ਼ਹਿਰ ਦੇ ਮੇਅਰ ਮਾਈਕਲ ਕੋਪਲੈਂਡ ਵੱਲੋਂ ਵਿਸ਼ੇਸ਼ ਤੌਰ ‘ਤੇ ਸਨਮਾਨ ਪੱਤਰ ਦਿੱਤਾ ਗਿਆ ਹੈ। ਇਸ ਸਿੱਖ ਬੱਚੀ ਦੀ ਪ੍ਰਾਪਤੀ ‘ਤੇ ਗੁਰਦੁਆਰਾ ਸਾਹਿਬ ਨਾਨਕ ਦਰਬਾਰ ਦੀ ਪ੍ਰਬੰਧਕ ਕਮੇਟੀ ਅਤੇ ਸੰਗਤ ਵੱਲੋਂ ਕੋਮਲਪ੍ਰੀਤ ਦੇ ਸਨਮਾਨ ਵਿਚ ਸਮਾਗਮ ਕੀਤਾ ਗਿਆ ਜਿੱਥੇ ਇਸ ਬੱਚੀ ਨੂੰ ਸਨਮਾਨਿਤ ਕੀਤਾ ਗਿਆ ਅਤੇ ਉਸ ਦੇ ਵਿਚਾਰ ਸੁਣੇ ਗਏ।

Comments

comments

Share This Post

RedditYahooBloggerMyspace