ਜੌਰਜੀਆ ਦਾ ਜਹਾਜ਼ ਭਟਕ ਕੇ ਭਾਰਤ ਪੁੱਜਿਆ

ਨਵੀਂ ਦਿੱਲੀ : ਭਾਰਤੀ ਏਅਰ ਫੋਰਸ ਨੇ ਅੱਜ ਦੁਪਹਿਰੇ ਭਾਰਤੀ ਹਵਾਈ ਸੀਮਾ ਵਿੱਚ ਦਾਖਲ ਹੋਏ ਜੌਰਜੀਆ ਦੇ ਏਐਨ 12 ਹਵਾਈ ਜਹਾਜ਼ ਨੂੰ ਫੌਰੀ ਕਾਰਵਾਈ ਕਰਦਿਆਂ ਜੈਪੁਰ ਦੇ ਕੌਮਾਂਤਰੀ ਹਵਾਈ ਅੱਡੇ ’ਤੇ ਉਤਾਰ ਲਿਆ। ਜਹਾਜ਼ ਦੇ ਅਮਲੇ ਤੋਂ ਜੈਪੁਰ ਵਿੱਚ ਪੁੱਛਗਿਛ ਕੀਤੀ ਗਈ। ਜਾਂਚ ਦੌਰਾਨ ਜਹਾਜ਼ ਵਿੱਚ ਕੁਝ ਵੀ ਸ਼ੱਕੀ ਨਹੀਂ ਮਿਲਿਆ। ਏਅਰ ਫੋਰਸ ਅਧਿਕਾਰੀ ਨੇ ਦੱਸਿਆ ਕਿ ਜਹਾਜ਼ ਨੇ ਨਿਰਧਾਰਤ ਰੂਟ ਦੀ ਪਾਲਣਾ ਨਹੀਂ ਕੀਤੀ। ਇਹ ਹਵਾਈ ਜਹਾਜ਼ ਉੱਤਰੀ ਗੁਜਰਾਤ ਸੈਕਟਰ ਵਿੱਚ ਭਾਰਤੀ ਹਵਾਈ ਸੀਮਾ ਵਿੱਚ ਦਾਖਲ ਹੋਇਆ ਤੇ ਇਸ ਨੇ ਕਰਾਚੀ ਤੋਂ ਉਡਾਣ ਭਰੀ ਸੀ। ਜਹਾਜ਼ ਨੂੰ ਛੱਡ ਦਿੱਤਾ ਗਿਆ ਹੈ, ਜੋ ਛੇਤੀ ਹੀ ਦਿੱਲੀ ਤੋਂ ਉਡਾਣ ਭਰੇਗਾ।

Comments

comments

Share This Post

RedditYahooBloggerMyspace