ਅਮਰੀਕਾ ‘ਚ ਭਾਰਤੀ ਡਾਕਟਰ ਨੂੰ ਸਜ਼ਾ

ਨਿਊਯਾਰਕ : ਅਮਰੀਕਾ ਦੀ ਇਕ ਅਦਾਲਤ ਨੇ ਹੈਲਥ ਕੇਅਰ ਫਰਾਡ ਦੇ ਮਾਮਲੇ ‘ਚ ਭਾਰਤਵੰਸ਼ੀ ਡਾਕਟਰ ਨੂੰ ਨੌਂ ਸਾਲ ਜੇਲ੍ਹ ਦੀ ਸਜ਼ਾ ਸੁਣਾਈ ਹੈ। 66 ਸਾਲਾ ਪਵਨ ਕੁਮਾਰ ਜੈਨ ‘ਤੇ ਮਰੀਜ਼ਾਂ ਦੀ ਪੂਰੀ ਜਾਂਚ ਕੀਤੇ ਬਿਨਾਂ ਹੀ ਅਜਿਹੀਆਂ ਦਵਾਈਆਂ ਲਿਖਣ ਦਾ ਦੋਸ਼ ਸੀ ਜੋ ਸਿਰਫ਼ ਖ਼ਾਸ ਹਾਲਾਤ ‘ਚ ਹੀ ਦਿੱਤੀਆਂ ਜਾਂਦੀਆਂ ਹਨ। ਕਈ ਵਾਰੀ ਉਸ ਨੇ ਫਰਜ਼ੀ ਪ੍ਰਿਸਕ੍ਰਿਪਸ਼ਨ ਵੀ ਲਿਖੇ ਸਨ ਜਿਨ੍ਹਾਂ ਦੀ ਵਰਤੋਂ ਬੀਮਾ ਕੰਪਨੀਆਂ ਤੋਂ ਰੁਪਏ ਲੈਣ ਲਈ ਕੀਤੀ ਗਈ ਸੀ। ਜੈਨ ਨੇ ਖ਼ੁਦ ਇਸ ਗੱਲ ਨੂੰ ਸਵੀਕਾਰ ਕੀਤਾ ਹੈ।

ਲਾਸ ਕ੍ਰੂਸੇਸ ਦੀ ਸੰਘੀ ਅਦਾਲਤ ਦੇ ਫ਼ੈਸਲੇ ਪਿੱਛੋਂ ਅਟਾਰਨੀ ਜੌਨ ਐਂਡਰਸਨ ਨੇ ਕਿਹਾ, ‘ਨੌਂ ਸਾਲ ਦੀ ਸਜ਼ਾ ਪੂਰੀ ਹੋਣ ਦੇ ਬਾਅਦ ਰਿਹਾਅ ਹੋਣ ‘ਤੇ ਵੀ ਜੈਨ ‘ਤੇ ਤਿੰਨ ਸਾਲ ਤਕ ਸਖ਼ਤ ਨਿਗਰਾਨੀ ਕੀਤੀ ਜਾਵੇਗੀ।’ ਫਰਵਰੀ, 2016 ‘ਚ ਜੈਨ ਨੇ ਅਦਾਲਤ ‘ਚ ਆਪਣਾ ਜੁਰਮ ਸਵੀਕਾਰ ਕਰ ਲਿਆ ਸੀ। 2009 ‘ਚ ਉਸ ਨੇ ਇਕ ਮਰੀਜ਼ ਦੀ ਜਾਂਚ ਕੀਤੇ ਬਿਨਾਂ ਹੀ ਦਵਾਈਆਂ ਲਿਖ ਦਿੱਤੀਆਂ ਸਨ। ਕੋਰਟ ‘ਚ ਜਮ੍ਹਾਂ ਦਸਤਾਵੇਜ਼ਾਂ ਮੁਤਾਬਕ ਉਨ੍ਹਾਂ ਦਵਾਈਆਂ ਦੇ ਕਾਰਨ ਉਸ ਮਰੀਜ਼ ਦੀ ਮੌਤ ਹੋਈ ਸੀ। ਇਸ ਮਾਮਲੇ ਕਾਰਨ ‘ਦ ਨਿਊ ਮੈਕਸੀਕੋ ਮੈਡੀਕਲ ਬੋਰਡ’ ਨੇ ਦਸੰਬਰ 2012 ‘ਚ ਜੈਨ ਦਾ ਲਾਇਸੈਂਸ ਰੱਦ ਕਰ ਦਿੱਤਾ ਸੀ। ਐਂਡਰਸਨ ਨੇ ਕਿਹਾ ਕਿ ਜਿਹੜੇ ਡਾਕਟਰ ਆਪਣੇ ਫ਼ਾਇਦੇ ਲਈ ਸਾਡੇ ਵਿਸ਼ਵਾਸ ਨਾਲ ਖਿਲਵਾੜ ਕਰਦੇ ਹਨ ਉਨ੍ਹਾਂ ਨੂੰ ਸਜ਼ਾ ਮਿਲਣਾ ਜ਼ਰੂਰੀ ਹੈ।

Comments

comments

Share This Post

RedditYahooBloggerMyspace