ਕੇਂਦਰੀ ਬਲਾਂ ਦੀ ਵਰਦੀ ’ਚ ਭਾਜਪਾ ਅਤੇ ਆਰਐਸਐਸ ਕਾਰਕੁਨ ਪੱਛਮੀ ਬੰਗਾਲ ’ਚ ਦਾਖ਼ਲ ਹੋਏ

ਕੋਲਕਾਤਾ: ਭਾਜਪਾ ਸਰਕਾਰ ਪੱਛਮੀ ਬੰਗਾਲ ਵਿੱਚ ਵੋਟਰਾਂ ਨੂੰ ਪ੍ਰਭਾਵਿਤ ਕਰਨ ਲਈ ਕੇਂਦਰੀ ਬਲਾਂ ਦਾ ਸਹਾਰਾ ਲੈ ਰਹੀ ਹੈ। ਇਹ ਦੋਸ਼ ਐਤਵਾਰ ਨੂੰ ਇਕ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਲਾਏ। ਉਨ੍ਹਾਂ ਕਿਹਾ ਕਿ ਉਸ ਨੂੰ ਡਰ ਹੈ ਕਿ ਵੋਟਾਂ ਪੁਆਉਣ ਲਈ ਭਾਜਪਾ ਅਤੇ ਆਰਐਸਐਸ ਕਾਰਕੁਨ ਸੁਰੱਖਿਆ ਬਲਾਂ ਦੀ ਵਰਦੀ ਵਿੱਚ ਸੂਬੇ ਵਿੱਚ ਦਾਖ਼ਲ ਹੋਏ ਹਨ। ਉਨ੍ਹਾਂ ਕਿਹਾ, ‘‘ ਮੈਂ ਕੇਂਦਰੀ ਬਲਾਂ ਦਾ ਸਤਿਕਾਰ ਕਰਦੀ ਹਾਂ, ਪਰ ਉਨ੍ਹਾਂ ਨੂੰ ਵੋਟਰਾਂ ਨੂੰ ਪ੍ਰਭਾਵਿਤ ਕਰਨ ਲਈ ਕਿਹਾ ਜਾ ਰਿਹਾ ਹੈ। ਪੱਛਮੀ ਬੰਗਾਲ ਵਿੱਚ ਕੇਂਦਰੀ ਬਲ ਤਾਇਨਾਤ ਕਰਨ ਦੇ ਨਾਂ ’ਤੇ ਭਾਜਪਾ ਆਪਣੇ ਅਤੇ ਆਰਐਸਐਸ ਕਾਰਕੁਨਾਂ ਨੂੰ ਜਬਰੀ ਇਥੇ ਧੱਕ ਰਹੀ ਹੈ।’’ ਉਨ੍ਹਾਂ ਦੱਖਣੀ 24 ਪਰਗਨਾ ਜ਼ਿਲ੍ਹੇ ਦੇ ਬਸੰਤੀ ਇਲਾਕੇ ਵਿੱਚ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ, ‘‘ ਮੈਨੂੰ ਸ਼ੱਕ ਹੈ ਕਿ ਕੁਝ ਆਰਐਸਐਸ ਕਾਰਕੁਨ (ਕੇਂਦਰੀ ਬਲਾਂ) ਵਰਦੀ ਵਿੱਚ ਪੱਛਮੀ ਬੰਗਾਲ ਵਿੱਚ ਭੇਜੇ ਗਏ ਹਨ। ਉਨ੍ਹਾਂ ਦੋਸ਼ ਲਾਇਆ ਕਿ ਕੇਂਦਰੀ ਬਲਾਂ ਦੇ ਜਵਾਨ ਲਾਈਨਾਂ ਵਿਚ ਖੜ੍ਹੇ ਵੋਟਰਾਂ ਨੂੰ ਭਗਵਾ ਪਾਰਟੀ ਦੇ ਹੱਕ ਵਿੱਚ ਵੋਟਾਂ ਪਾਉਣ ਲਈ ਕਹਿ ਰਹੇ ਹਨ।

Comments

comments

Share This Post

RedditYahooBloggerMyspace