ਜੰਗਲ ਵਿਚ

ਜਾਵੇਦ ਅਖ਼ਤਰ

ਕਿਸੀ ਕਾ ਹੁਕਮ ਹੈ ਸਾਰੀ ਹਵਾਏਂ
ਹਮੇਸ਼ਾ ਚਲਨੇ ਸੇ ਪਹਿਲੇ ਬਤਾਏਂ
ਕਿ ਇਨਕੀ ਸੰਮਤ1 ਕਯਾ ਹੈ।
ਹਵਾਓਂ ਕੋ ਬਤਾਨਾ ਯੇ ਭੀ ਹੋਗਾ,
ਚਲੇਂਗੀ ਜਬ ਤੋ ਕਯਾ ਰਫ਼ਤਾਰ ਹੋਗੀ,
ਕਿ ਆਂਧੀ ਕੀ ਇਜਾਜ਼ਤ ਅਬ ਨਹੀਂ ਹੈ।
ਹਮਾਰੀ ਰੇਤ ਕੀ ਸਬ ਯੇ ਫਸੀਲੇਂ,
ਯੇ ਕਾਗਜ਼ ਕੇ ਮਹਿਲ ਜੋ ਬਨ ਰਹੇਂ ਹੈਂ,
ਹਿਫਾਜ਼ਤ ਇਨਕੀ ਕਰਨਾ ਹੈ ਜ਼ਰੂਰੀ।
ਔਰ ਆਂਧੀ ਹੈ ਪੁਰਾਨੀ ਇਨਕੀ ਦੁਸ਼ਮਨ,
ਯੇ ਸਭੀ ਜਾਨਤੇ ਹੈਂ।

ਕਿਸੀ ਕਾ ਹੁਕਮ ਹੈ ਦਰਿਆ ਕੀ ਲਹਿਰੇਂ,
ਜ਼ਰਾ ਯੇ ਸਰਕਸ਼ੀ 2 ਕਮ ਕਰ ਲੇਂ ਅਪਨੀ,
ਹਦ ਮੇਂ ਠਹਿਰੇਂ।
ਉਭਰਨਾ, ਫਿਰ ਬਿਖਰਨਾ,
ਔਰ ਬਿਖਰਕਰ ਫਿਰ ਉਭਰਨਾ,
ਗ਼ਲਤ ਹੈ ਉਨਕਾ ਯੇ ਹੰਗਾਮਾ ਕਰਨਾ।
ਯੇ ਸਬ ਹੈ ਸਿਰਫ਼ ਵਹਿਸ਼ਤ ਕੀ ਅਲਾਮਤ,
ਬਗ਼ਾਵਤ ਕੀ ਅਲਾਮਤ।
ਬਗ਼ਾਵਤ ਤੋ ਨਹੀਂ ਬਰਦਾਸ਼ਤ ਹੋਗੀ,
ਯੇ ਵਹਿਸ਼ਤ ਤੋ ਨਹੀਂ ਬਰਦਾਸ਼ਤ ਹੋਗੀ।
ਅਗਰ ਲਹਿਰੋਂ ਕੋ ਹੈ ਦਰਿਆ ਮੇਂ ਰਹਿਨਾ,
ਤੋ ਉਨਕੋ ਹੋਗਾ ਅਬ ਚੁਪਚਾਪ ਬਹਿਨਾ।

ਕਿਸੀ ਕਾ ਹੁਕਮ ਹੈ ਇਸ ਗੁਲਿਸਤਾਂ ਮੇਂ,
ਬਸ ਅਬ ਏਕ ਰੰਗ ਕੇ ਹੀ ਫੂਲ ਹੋਂਗੇ,
ਕੁਛ ਅਫ਼ਸਰ ਹੋਂਗੇ ਜੋ ਯੇ ਤੈਅ ਕਰੇਂਗੇ,
ਗੁਲਿਸਤਾਂ ਕਿਸ ਤਰ੍ਹਾਂ ਬਨਨਾ ਹੈ ਕਲ ਕਾ।
ਯਕੀਨਨ ਫੂਲ ਯਕਰੰਗੀ ਤੋ ਹੋਂਗੇ,
ਮਗਰ ਯੇ ਰੰਗ ਹੋਗਾ ਕਿਤਨਾ ਗਹਿਰਾ ਕਿਤਨਾ ਹਲਕਾ,
ਯੇ ਅਫ਼ਸਰ ਤੈਅ ਕਰੇਂਗੇ।
ਕਿਸੀ ਕੋ ਕੋਈ ਯੇ ਕੈਸੇ ਬਤਾਏ,
ਗੁਲਿਸਤਾਂ ਮੇਂ ਕਹੀਂ ਭੀ ਫੂਲ ਯਕਰੰਗੀ ਨਹੀਂ ਹੋਤੇ।
ਕਭੀ ਹੋ ਹੀ ਨਹੀਂ ਸਕਤੇ।
ਕਿ ਹਰ ਏਕ ਰੰਗ ਮੇਂ ਛੁਪਕਰ ਬਹੁਤ ਸੇ ਰੰਗ ਰਹਿਤੇ ਹੈਂ,
ਜਿਨਹੋਂਨੇ ਬਾਗ਼ ਯਕਰੰਗੀ ਬਨਾਨਾ ਚਾਹੇ ਥੇ,
ਉਨਕੋ ਜ਼ਰਾ ਦੇਖੋ।
ਕਿ ਜਬ ਯਕਰੰਗ ਮੇਂ ਸੌ ਰੰਗ ਜ਼ਾਹਿਰ ਹੋ ਗਏ ਹੈਂ ਤੋ,
ਵੋ ਅਬ ਕਿਤਨੇ ਪਰੇਸ਼ਾਂ ਹੈਂ, ਵੋ ਕਿਤਨੇ ਤੰਗ ਰਹਿਤੇ ਹੈਂ।

ਕਿਸੀ ਕੋ ਯੇ ਕੋਈ ਕੈਸੇ ਬਤਾਏ,
ਹਵਾਏਂ ਔਰ ਲਹਿਰੇਂ ਕਬ ਕਿਸੀ ਕਾ ਹੁਕਮ ਸੁਨਤੀ ਹੈਂ।
ਹਵਾਏਂ, ਹਾਕਿਮੋਂ ਕੀ ਮੁੱਠੀਓਂ ਮੇਂ,
ਹਥਕੜੀ ਮੇਂ, ਕੈਦਖਾਨੋਂ ਮੇਂ
ਨਹੀਂ ਰੁਕਤੀਂ।
ਯੇ ਲਹਿਰੇਂ ਰੋਕੀ ਜਾਤੀ ਹੈਂ,
ਤੋ ਦਰਿਆ ਕਿਤਨਾ ਭੀ ਹੋ ਪੁਰਸੁਕੂਨ3,
ਬੇਤਾਬ ਹੋਤਾ ਹੈ।
ਔਰ ਇਸ ਬੇਤਾਬੀ ਕਾ ਅਗਲਾ ਕਦਮ, ਸੈਲਾਬ4 ਹੋਤਾ ਹੈ,
ਕਿਸੀ ਕੋ ਕੋਈ ਯੇ ਕੈਸੇ ਬਤਾਏ।

ਔਖੇ ਸ਼ਬਦਾਂ ਦੇ ਅਰਥ:
1. ਸੰਮਤ: ਦਿਸ਼ਾ, 2. ਸਰਕਸ਼ੀ: ਰਵਾਨੀ, 3. ਪੁਰਸਕੂਨ: ਸ਼ਾਂਤ, 4. ਸੈਲਾਬ: ਹੜ੍ਹ।

ਇਹ ਪਤਾ ਨਈਂ ਸੱਚ ਹੈ
ਜਾਂ ਝਉਲਾ ਮੇਰੀ ਨਜ਼ਰ ਦਾ
ਕਿ ਹਵਾ ਵਿਚ ਝੰਡੇ ਝੁਲਾਉਂਦਾ
ਬੰਦਿਆਂ ਦਾ ਇਕ ਟੋਲਾ
ਕੱਲ੍ਹ ਮੈਂ ਜੰਗਲ ’ਚ ਆਉਂਦਾ ਦੇਖਿਆ

ਉਨ੍ਹਾਂ ’ਚੋਂ ਇਕ ਕਹਿਣ ਲੱਗਾ:
ਹੇ ਦਰਖ਼ਤੋ
ਨੇਕ ਬਖ਼ਤੋ
ਇਹ ਅਸਾਡੀ ਅਰਜ਼ ਹੈ
ਕਿ ਏਕਤਾ ਦੇ ਵਾਸਤੇ
ਮੁੱਢ ਕਦੀਮੀ ਸ਼ਾਨਾਂ ਮੱਤੀ ਸੱਭਿਅਤਾ ਦੀ ਸ਼ੁੱਧਤਾ ਦੇ ਨਾਮ ’ਤੇ
ਇਹ ਅਸਾਡੀ ਰੀਝ ਹੈ
ਤੇ ਅਸਾਡਾ ਫ਼ੈਸਲਾ
ਕਿ ਅਗਲੇ ਮੌਸਮ ਤੋਂ
ਹਰ ਇਕ ਬੂਟੇ ਦੇ ਉੱਤੇ
ਇੱਕੋ ਰੰਗ ਦੇ ਫੁੱਲ ਖਿੜਿਆ ਕਰਨਗੇ

ਸੋਚ ਕੇ ਦੇਖੋ ਜ਼ਰਾ
ਦੂਰ ਤੀਕਰ
ਇੱਕੋ ਰੰਗ ਦੇ ਫੁੱਲ

ਉਹ ਕੇਹਾ ਅਦਭੁਤ ਨਜ਼ਾਰਾ ਹੋਏਗਾ
ਉਸ ਨਜ਼ਾਰੇ ਨੂੰ ਕੋਈ ਦੋਖੀ ਹੀ ਮਾੜਾ ਕਹੇਗਾ।

ਦੇਖਣਾ ਕੋਈ ਉਲੰਘਣ ਨਾ ਕਰੇ
ਦੇਖਣਾ ਕੋਈ ਬਸ਼ਗਨੀ ਨਾ ਕਰੇ

ਤੇ ਕਿਸੇ ਨੇ ਟੋਲੇ ਵਿਚੋਂ ਹੌਲੀ ਜਿਹੀ ਆਖਿਆ:
ਜੇ ਕਰੇਗਾ ਚੀਰ ਦਿੱਤਾ ਜਾਏਗਾ
ਦੰਦ ਲਿਸ਼ਕੇ ਉਨ੍ਹਾਂ ਦੇ
ਜਿਉਂ ਕਿਸੇ ਆਰੇ ਦੇ ਦੰਦੇ

ਬਹੁਤ ਚਿਰ ਸੁਣਦਾ ਰਿਹਾ ਜੰਗਲ ਖ਼ਾਮੋਸ਼
ਜੜ੍ਹਾਂ ਤੱਕ ਗਹਿਰਾ ਖ਼ਾਮੋਸ਼
ਪੱਤਾ ਵੀ ਨਾ ਹਿੱਲਿਆ
ਪਰ ਅਚਾਨਕ ਪਤਾ ਨਈਂ ਕੀ ਹੋ ਗਿਆ
ਕੋਈ ਪੀਲਾ ਪੱਤਾ ਡਿੱਗਿਆ
ਸਾਵਾ ਕੋਈ ਥਿਰਕਿਆ
ਜਾਂ ਫੁੱਟ ਪਈ ਕੋਈ ਕਲੀ
ਕਿ ਸਾਰਾ ਜੰਗਲ ਖਿੜਖਿੜਾ ਕੇ ਹੱਸ ਪਿਆ
ਹਰਾ ਹਾਸਾ
ਹਰਾ ਹਾਸਾ ਜੰਗਲਾਂ
ਜਾਮਣੀ, ਪੀਲਾ, ਗੁਲਾਬੀ
ਅਹੁ ਪਰ੍ਹੇ ਧਾਨੀ ਉਨਾਭੀ
ਸ਼ਰਬਤੀ, ਨੀਲਾ, ਫ਼ਿਰੋਜ਼ੀ
ਮੋਰਪੰਖੀ, ਗੁਲਾਨਾਰੀ
ਮੋਤੀਆ, ਘੀਆ ਕਪੂਰੀ, ਸੰਦਲੀ, ਖਾਕੀ, ਕਪਾਹੀ

ਏਨਿਆਂ ਰੰਗਾਂ ਦਾ ਹਾਸਾ ਦੇਖ ਕੇ
ਬੰਦਿਆਂ ਦਾ ਟੋਲਾ ਤਾਂ ਬੱਸ ਦੇਖਦਾ ਹੀ ਰਹਿ ਗਿਆ

ਏਨਿਆਂ ਰੰਗਾਂ ਦਾ ਹਾਸਾ
ਬੰਦਿਆਂ ਦਾ ਟੋਲਾ ਤਾਂ ਬੱਸ ਗਿਣਦਾ ਗਿਣਦਾ ਥੱਕ ਗਿਆ

ਗਿਣਦਾ ਗਿਣਦਾ ਥੱਕ ਗਿਆ
ਤਾਂ ਹੋਰ ਇਕ ਝੁੰਡ ਹੱਸ ਪਿਆ

ਮੂੰਗੀਆ ਹਾਸਾ
ਰਸੌਂਤੀ, ਮੱਲਾਗੀਰੀ, ਰੱਤੜਾ ਤੇ ਕਾਸ਼ਣੀ
ਏਨਿਆਂ ਰੰਗਾਂ ਦਾ ਹਾਸਾ ਦੇਖ ਕੇ
ਟੋਲਾ ਵਿਚਾਰਾ ਡਰ ਗਿਆ
ਆਸੇ ਪਾਸੇ ਦੇਖਿਆ
ਹੱਸਦਿਆਂ ਰੰਗਾਂ ਦਾ ਇਕ ਅਦਭੁਤ ਨਜ਼ਾਰਾ
ਆਸਮਾਨੀ, ਆਬਨੂਸੀ, ਮਹਿੰਦੀ ਰੰਗਾ, ਪਾਣੀ ਪੱਤਾ

ਏਨਿਆਂ ਰੰਗਾਂ ਦਾ ਹਾਸਾ ਦੇਖ ਕੇ
ਹਾਰ ਕੇ ਟੋਲਾ ਵੀ ਆਖ਼ਰ ਹੱਸ ਪਿਆ
ਦੰਦ ਕਿਸੇ ਦੇ ਮੋਤੀਆ, ਚਿੱਟੇ, ਕਰੇਜੀ ਤੇ ਜੰਗਾਰੀ ਕਿਸੇ ਦੇ
ਰੰਗ ਕਿਸੇ ਦਾ ਸਾਂਵਲਾ, ਗੋਰਾ, ਸੰਧੂਰੀ
ਕਣਕਵੰਨਾ, ਬੱਗਾ, ਮੁਸ਼ਕੀ, ਤਾਂਬਈ
ਵਾਲ ਕਾਲੇ, ਭੂਰੇ, ਧੌਲੇ
ਮਹਿੰਦੀ ਰੰਗੇ ਕਿਸੇ ਦੇ

ਕੇਸਰੀ, ਸਾਵਾ ਤੇ ਚਿੱਟਾ ਰੰਗ ਵੀ
ਇਸ ਮਹਾ ਹਾਸੇ ’ਚ ਸ਼ਾਮਲ ਹੋ ਗਏ
ਸਾਰੇ ਰੰਗ ਪਰਮਾਤਮਾ ਦੇ
ਕਾਇਨਾਤੀ ਆਤਮਾ ਦੇ
ਇਸ ਮਹਾ ਹਾਸੇ ’ਚ ਸ਼ਾਮਲ ਹੋ ਗਏ

ਇਹ ਪਤਾ ਨਈਂ ਸੱਚ ਹੈ
ਜਾਂ ਝਉਲਾ ਮੇਰੀ ਨਜ਼ਰ ਦਾ
ਫੈਂਟੱਸੀ ਹੈ
ਲੋਕਧਾਰਾਈ ਕਥਾ ਹੈ
ਮਿੱਥ ਹੈ ਜਾਂ ਬਾਲ ਕਵਿਤਾ
ਜਾਂ ਕਿਸੇ ਪਾਗਲ ਜਿਹੇ ਸ਼ਾਇਰ ਦਾ ਐਵੇਂ ਖ਼ੁਆਬ ਹੈ।

Comments

comments

Share This Post

RedditYahooBloggerMyspace