ਪਤਨੀ ਅਤੇ ਸੱਸ ਦੀਆਂ ਲੱਤਾਂ ਵੱਢੀਆਂ; ਹਾਲਤ ਗੰਭੀਰ

ਰਤੀਆ: ਪੰਜਾਬ ਦੇ ਨੌਜਵਾਨ ਨੇ ਪਤਨੀ ਅਤੇ ਉਸ ਦੀ ਮਾਂ ’ਤੇ ਗੰਡਾਸੇ ਨਾਲ ਹਮਲਾ ਕਰਕੇ ਦੋਵਾਂ ਦੀਆਂ ਲੱਤਾਂ ਵੱਢ ਦਿੱਤੀਆਂ। ਹਮਲੇ ਮਗਰੋਂ ਨੌਜਵਾਨ ਅਤੇ ਵਿਚੋਲਾ ਮੌਕੇ ਤੋਂ ਫਰਾਰ ਹੋ ਗਏ।
ਪਿੰਡ ਦੇ ਲੋਕਾਂ ਨੇ ਮਾਂ ਅਤੇ ਧੀ ਨੂੰ ਗੰਭੀਰ ਹਾਲਤ ਵਿਚ ਰਤੀਆ ਦੇ ਸਰਕਾਰੀ ਹਸਪਤਾਲ ਵਿਚ ਦਾਖ਼ਲ ਕਰਵਾਇਆ ਪਰ ਹਾਲਤ ਗੰਭੀਰ ਹੋਣ ਕਰਕੇ ਉਨ੍ਹਾਂ ਨੂੰ ਅਗਰੋਹਾ ਰੈਫਰ ਕਰ ਦਿੱਤਾ ਗਿਆ। ਨੌਜਵਾਨ ਦੀ ਪਤਨੀ ਦੀ ਹਾਲਤ ਕਾਫ਼ੀ ਗੰਭੀਰ ਹੋਣ ਕਾਰਨ ਉਸ ਨੂੰ ਡਾਕਟਰਾਂ ਨੇ ਹਿਸਾਰ ਭੇਜ ਦਿੱਤਾ ਹੈ। ਪਿੰਡ ਬਲਿਆਲਾ ਦੀ ਵੀਰਪਾਲ ਕੌਰ ਨੇ ਪੁਲੀਸ ਨੂੰ ਦੱਸਿਆ ਕਿ ਪੰਜਾਬ ਦੇ ਫਤਿਹਗੜ੍ਹ ਵਾਸੀ ਕੁਲਵੀਰ ਸਿੰਘ ਉਸ ਨੂੰ ਹਮੇਸ਼ਾ ਤੰਗ ਅਤੇ ਕੁੱਟਮਾਰ ਕਰਦਾ ਰਹਿੰਦਾ ਸੀ। ਇਸ ਕਾਰਨ ਉਹ ਪਿਛਲੇ 10 ਦਿਨਾਂ ਤੋਂ ਪੇਕੇ ਪਰਿਵਾਰ ਵਿਚ ਰਹਿ ਰਹੀ ਸੀ। ਜਦੋਂ ਉਹ ਆਪਣੀ ਮਾਤਾ ਕਰਮਜੀਤ ਕੌਰ ਨਾਲ ਘਰ ਵਿਚ ਇਕੱਲੀ ਸੀ ਤਾਂ ਉਸ ਦਾ ਪਤੀ ਕੁਲਵੀਰ ਸਿੰਘ ਵਿਚੋਲੇ ਬਿੰਦਰ ਸਿੰਘ ਨਾਲ ਆਇਆ ਅਤੇ ਆਉਂਦੇ ਹੀ ਉਸ ਨੇ ਗੰਡਾਸੇ ਨਾਲ ਵਾਰ ਕਰਕੇ ਦੋਹਾਂ ਨੂੰ ਗੰਭੀਰ ਜ਼ਖ਼ਮੀ ਕਰ ਦਿੱਤਾ। ਮਾਮਲੇ ਦੀ ਜਾਂਚ ਕਰ ਰਹੇ ਥਾਣਾ ਸਦਰ ਦੇ ਏਐੱਸਆਈ ਸੁਰਿੰਦਰ ਕੁਮਾਰ ਨੇ ਦੱਸਿਆ ਕਿ ਮਾਂ-ਬੇਟੀ ਦੀ ਹਾਲਤ ਗੰਭੀਰ ਹੈ ਅਤੇ ਪਤੀ ਤੇ ਉਸ ਦੇ ਸਾਥੀ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਵੀਰਪਾਲ ਕੌਰ ਦੇ ਦੋ ਬੱਚੇ ਹਨ ਜਿਨ੍ਹਾਂ ’ਚੋਂ ਇਕ ਨਾਨਕੇ ਪਿੰਡ ਵਿਚ ਰਹਿ ਰਿਹਾ ਹੈ ਅਤੇ ਇੱਥੇ ਹੀ ਪੜ੍ਹਾਈ ਕਰ ਰਿਹਾ ਹੈ।

Comments

comments

Share This Post

RedditYahooBloggerMyspace