ਬੀਬੀ ਗੁਲਸ਼ਨ ਚੋਣ ਪ੍ਰਚਾਰ ਮੁਹਿੰਮ ’ਚੋਂ ਹੋਏ ਗਾਇਬ

ਰਾਮਪੁਰਾ ਫੂਲ: ਫਰੀਦਕੋਟ ਲੋਕ ਸਭਾ ਹਲਕੇ ਤੋਂ ਚੋਣ ਲੜ ਰਹੇ ਸ਼੍ਰੋਮਣੀ ਅਕਾਲੀ ਤੇ ਭਾਜਪਾ ਦੇ ਸਾਂਝੇ ਉਮੀਦਵਾਰ ਗੁਲਜ਼ਾਰ ਸਿੰਘ ਰਣੀਕੇ ਦੀ ਚੋਣ ਮੁਹਿੰਮ ’ਚੋਂ ਸਾਬਕਾ ਸੰਸਦ ਮੈਂਬਰ ਬੀਬੀ ਪਰਮਜੀਤ ਕੌਰ ਗੁਲਸ਼ਨ ਦੇ ਗਾਇਬ ਹਨ। ਮੰਨਿਆ ਜਾ ਰਿਹਾ ਹੈ ਕਿ ਉਹ ਟਿਕਟ ਨਾ ਮਿਲਣ ਕਾਰਨ ਖ਼ਫ਼ਾ ਹਨ।

ਬੀਬੀ ਗੁਲਸ਼ਨ ਅਤੇ ਉਨ੍ਹਾਂ ਦੇ ਪਤੀ ਜਸਟਿਸ ਨਿਰਮਲ ਸਿੰਘ ਫਤਹਿਗੜ੍ਹ ਸਾਹਿਬ ਹਲਕੇ ਤੋਂ ਚੋਣ ਲੜਨ ਦੇ ਇੱਛੁਕ ਸਨ, ਪਰ ਟਿਕਟ ਨਾ ਮਿਲਣ ਕਰਕੇ ਸ਼੍ਰੋਮਣੀ ਅਕਾਲੀ ਦਲ ਨਾਲ ਨਰਾਜ਼ ਹੋਣ ਦੀਆਂ ਕਨਸੋਆਂ ਵੀ ਮਿਲੀਆਂ ਹਨ। ਇਸ ਤੋਂ ਪਹਿਲਾਂ ਬੀਬੀ ਪਰਮਜੀਤ ਕੌਰ ਗੁਲਸ਼ਨ ਬਠਿੰਡਾ ਲੋਕ ਸਭਾ ਹਲਕਾ ਤੋਂ 2004 ਵਿਚ ਤੇ ਫਰੀਦਕੋਟ ਹਲਕੇ ਤੋਂ 2009 ਵਿਚ ਮੈਂਬਰ ਪਾਰਲੀਮੈਂਟ ਰਹਿ ਚੁੱਕੇ ਹਨ। ਸਾਲ 2014 ਵਿਚ ਲੜੀ ਗਈ ਚੋਣ ਸਮੇਂ ਬੀਬੀ ਨੂੰ ਹਾਰ ਦਾ ਮੂੰਹ ਦੇਖਣਾ ਪਿਆ। ਵਿਧਾਨ ਸਭਾ ਹਲਕਾ ਰਾਮੁਪਰਾ ਫੂਲ ਵਿਚ ਬੀਬੀ ਦੇ ਪੇਕਾ ਤੇ ਸਹੁਰਾ ਪਿੰਡ ਹੋਣ ਕਰਕੇ ਲੋਕਾਂ ਵਿਚ ਚੰਗਾ ਅਸਰ ਰਸੂਖ ਹੈ। ਇਨ੍ਹਾਂ ਦੇ ਪਤੀ ਜਸਟਿਸ ਨਿਰਮਲ ਸਿੰਘ ਬੱਸੀ ਪਠਾਣਾ ਹਲਕੇ ਤੋ ਵਿਧਾਇਕ ਰਹਿ ਚੁੱਕੇ ਹਨ , ਜਦੋਂ ਕਿ ਪਿਤਾ ਧੰਨਾ ਸਿੰਘ ਗੁਲਸ਼ਨ ਬਠਿੰਡਾ ਲੋਕ ਸਭਾ ਹਲਕੇ ਤੋ 1977 ਵਿਚ ਜਿੱਤ ਹਾਸਲ ਕਰਕੇ ਕੇਂਦਰ ਸਰਕਾਰ ’ਚ ਸਿੱਖਿਆ ਮੰਤਰੀ ਰਹੇ ਹਨ। ਟਕਸਾਲੀ ਅਕਾਲੀ ਪਰਿਵਾਰ ਦਾ ਚੋਣਾਂ ਤੋ ਦੂਰੀ ਬਣਾਈ ਰੱਖਣਾ ਕਈ ਸ਼ੰਕੇ ਪੈਦਾ ਕਰਦਾ ਹੈ।

ਸਿਹਤ ਠੀਕ ਨਾ ਹੋਣ ਕਾਰਨ ਨਹੀਂ ਕੀਤਾ ਪ੍ਰਚਾਰ
ਬੀਬੀ ਪਰਮਜੀਤ ਕੌਰ ਗੁਲਸ਼ਨ ਨੇ ਕਿਹਾ ਕਿ ਉਹ ਹਮੇਸ਼ਾ ਹੀ ਸ਼੍ਰੋਮਣੀ ਅਕਾਲੀ ਪਾਰਟੀ ਨਾਲ ਖੜ੍ਹੇ ਹਨ। ਉਨ੍ਹਾਂ ਕਿਹਾ ਕਿ ਨਾਰਾਜ਼ਗੀ ਵਾਲੀ ਕੋਈ ਗੱਲ ਨਹੀਂ, ਬਸ ਸਿਹਤ ਠੀਕ ਨਾ ਹੋਣ ਕਰਕੇ ਉਹ ਚੋਣ ਮੁਹਿੰਮ ਵਿਚ ਹਿੱਸਾ ਨਹੀਂ ਲੈ ਸਕੇ।

Comments

comments

Share This Post

RedditYahooBloggerMyspace