ਅਮਰੀਕਾ ‘ਚ ਦਾਖ਼ਲਾ ਘੁਟਾਲੇ ਦਾ ਮੁਲਜ਼ਮ ਕਰੇਗਾ ਜੁਰਮ ਕਬੂਲ

ਬੋਸਟਨ : ਅਮਰੀਕਾ ਦੇ ਸਭ ਤੋਂ ਵੱਡੇ ਕਾਲਜ ਦਾਖ਼ਲਾ ਘੁਟਾਲੇ ਦੇ ਮੁਲਜ਼ਮਾਂ ‘ਚ ਸ਼ਾਮਲ ਸਟੀਵਨ ਮਾਸੇਰਾ ਆਪਣਾ ਜੁਰਮ ਕਬੂਲ ਕਰਨ ਲਈ ਤਿਆਰ ਹੋ ਗਿਆ ਹੈ। ਉਹ ਘੁਟਾਲੇ ਦੇ ਮਾਸਟਰਮਾਈਂਡ ਤੇ ਕੈਲੀਫੋਰਨੀਆ ਦੇ ਐਡਮਿਸ਼ਨ ਕੰਸਲਟੈਂਟ ਵਿਲੀਅਮ ਸਿੰਗਰ ਦਾ ਅਕਾਊਂਟੈਂਟ ਰਿਹਾ ਹੈ। ਸੰਘੀ ਇਸਤਗਾਸਿਆਂ ਦਾ ਕਹਿਣਾ ਹੈ ਕਿ ਸਟੀਵਨ ਨੇ ਮਾਮਲੇ ‘ਚ ਜਾਂਚ ਵਿਚ ਸਹਿਯੋਗ ਕਰਨ ਦਾ ਵੀ ਭਰੋਸਾ ਦਿੱਤਾ ਹੈ।

ਦੱਸਣਯੋਗ ਹੈ ਕਿ ਸੁਰਖੀਆਂ ‘ਚ ਛਾਏ ਇਸ ਦਾਖ਼ਲਾ ਘੁਟਾਲੇ ‘ਚ 50 ਲੋਕਾਂ ਨੂੰ ਦੋਸ਼ੀ ਮੰਨਿਆ ਗਿਆ ਹੈ। ਇਸ ‘ਚ ਟੀਵੀ ਸੀਰੀਜ਼ ‘ਡੈਸਪ੍ਰੇਟ ਹਾਊਸਵਾਈਵਸ’ ਦੀ ਸਟਾਰ ਫੈਲਿਸਿਟੀ ਹਫਮੈਨ ਤੇ ‘ਫੁਲ ਹਾਊਸ’ ਦੀ ਅਦਾਕਾਰਾ ਲੋਰੀ ਲਾਗਲਿਨ ਵੀ ਸ਼ਾਮਲ ਹਨ। ਮੁਲਜ਼ਮਾਂ ਨੇ ਆਪਣੇ ਬੱਚਿਆਂ ਦਾ ਯੇਲ, ਜਾਰਜ ਟਾਊਨ ਤੇ ਦੱਖਣੀ ਕੈਲੀਫੋਰਨੀਆ ਜਿਹੀਆਂ ਯੂਨੀਵਰਸਿਟੀਆਂ ‘ਚ ਦਾਖ਼ਲਾ ਕਰਵਾਉਣ ਲਈ ਵਿਲੀਅਮ ਨੂੰ 2.5 ਕਰੋੜ ਡਾਲਰ (ਕਰੀਬ 173 ਕਰੋੜ ਰੁਪਏ) ਤੋਂ ਵੀ ਜ਼ਿਆਦਾ ਦੀ ਰਿਸ਼ਵਤ ਦਿੱਤੀ ਸੀ। ਵਿਲੀਅਮ ਸਿੰਗਰ ਉਨ੍ਹਾਂ ਬੱਚਿਆਂ ਨਈ ਐੱਸਏਟੀ ਤੇ ਏਸੀਟੀ ਪ੍ਰੀਖਿਆਵਾਂ ਫਿਕਸ ਕਰਦਾ ਸੀ। ਅਮਰੀਕਾ ਦੀਆਂ ਵੱਖ-ਵੱਖ ਯੂਨੀਵਰਸਿਟੀਆਂ ‘ਚ ਦਾਖ਼ਲੇ ਲਈ ਵਿਦਿਆਰਥੀਆਂ ਨੂੰ ਇਹ ਪ੍ਰੀਖਿਆ ਦੇਣੀ ਪੈਂਦੀ ਹੈ। ਇਸਗਾਸਿਆਂ ਦਾ ਦੋਸ਼ ਹੈ ਕਿ ਐੱਸਏਟੀ ਤੇ ਏਸੀਟੀ ਫਿਕਸ ਕਰਨ ਲਈ ਵਿਲੀਅਮ ਸਿੰਗਰ ਵੱਲੋਂ ਮਾਸੇਰਾ ਹੀ ਪ੍ਰੀਖਿਆ ਪ੍ਰਬੰਧਕਾਂ ਨੂੰ ਰਿਸ਼ਵਤ ਪਹੁੰਚਾਉਂਦਾ ਸੀ। ਹਾਲੇ ਇਹ ਪਤਾ ਨਹੀਂ ਲੱਗਾ ਹੈ ਕਿ ਉਹ ਕਿਸ ਦਿਨ ਅਦਾਲਤ ‘ਚ ਆਪਣਾ ਜੁਰਮ ਕਬੂਲ ਕਰੇਗਾ। ਇਸ ਮਾਮਲੇ ‘ਚ ਵਿਲੀਅਮ ਸਿੰਗਰ ਨੇ 12 ਮਾਰਚ ਨੂੰ ਹੀ ਆਪਣਾ ਅਪਰਾਧ ਸਵੀਕਾਰ ਕਰ ਲਿਆ ਸੀ।

Comments

comments

Share This Post

RedditYahooBloggerMyspace