ਅਮਰੀਕਾ ਵੱਲੋਂ ਭਾਰਤ ਦਾ ਤਰਜੀਹੀ ਵਿਕਾਸਸ਼ੀਲ ਮੁਲਕ ਦਾ ਦਰਜਾ ਖਤਮ

ਵਾਸ਼ਿੰਗਟਨ : ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਕਾਰੋਬਾਰ ਵਿੱਚ ਆਮ ਤਰਜੀਹੀ ਪ੍ਰਬੰਧ (ਜੀਐੱਸਪੀ) ਤਹਿਤ ਭਾਰਤ ਨੂੰ ਵਿਕਾਸਸ਼ੀਲ ਦੇਸ਼ ਵਜੋਂ ਟੈਕਸ ਵਿੱਚ ਛੋਟ ਦਾ ਲਾਭ ਖਤਮ ਕਰ ਦਿੱਤਾ ਹੈ। ਇਸ ਫ਼ੈਸਲੇ ਨਾਲ ਭਾਰਤ ਦੇ ਕੁਝ ਉਤਪਾਦ ਅਮਰੀਕਾ ਵਿੱਚ ਟੈਕਸ ਲੱਗਣ ਨਾਲ ਮਹਿੰਗੇ ਹੋ ਜਾਣਗੇ।
ਜੀਐੱਸਪੀ ਅਮਰੀਕਾ ਦਾ ਸਭ ਤੋਂ ਵੱਡਾ ਤੇ ਪੁਰਾਣਾ ਕਾਰੋਬਾਰ ਤਰਜੀਹੀ ਪ੍ਰੋਗਰਾਮ ਹੈ। ਇਹ ਪ੍ਰੋਗਰਾਮ ਚੋਣਵੇਂ ਲਾਭਪਾਤਰੀ ਦੇਸ਼ਾਂ ਦੇ ਹਜ਼ਾਰਾਂ ਉਤਪਾਦਾਂ ਨੂੰ ਟੈਕਸ ਦੀ ਛੋਟ ਦੇ ਕੇ ਉਨ੍ਹਾਂ ਨੂੰ ਵਿੱਤੀ ਵਿਕਾਸ ਨੂੰ ਹੁਲਾਰਾ ਦੇਣ ਲਈ ਸ਼ੁਰੂ ਕੀਤਾ ਗਿਆ ਸੀ। ਟਰੰਪ ਨੇ ਕਈ ਸੰਸਦ ਮੈਂਬਰਾਂ ਦੀ ਅਪੀਲ ਨੂੰ ਨਜ਼ਰਅੰਦਾਜ਼ ਕਰਦਿਆਂ ਬੀਤੇ ਦਿਨ ਐਲਾਨ ਕੀਤਾ, ‘ਭਾਰਤ ਨੇ ਅਮਰੀਕਾ ਨੂੰ ਆਪਣੇ ਬਾਜ਼ਾਰ ਤੱਕ ਬਰਾਬਰ ਤੇ ਤਰਕ ਆਧਾਰ ਪਹੁੰਚ ਮੁਹੱਈਆ ਕਰਾਉਣ ਦਾ ਭਰੋਸਾ ਨਹੀਂ ਦਿੱਤਾ ਹੈ। ਇਸ ਲਈ ਮੈਂ ਤੈਅ ਕੀਤਾ ਹੈ ਕਿ ਪੰਜ ਜੂਨ 20019 ਤੋਂ ਭਾਰਤ ਦਾ ਲਾਭਪਾਤਰੀ ਵਿਕਾਸਸ਼ੀਲ ਦੇਸ਼ ਦਾ ਦਰਜਾ ਖਤਮ ਕਰਨਾ ਬਿਲਕੁਲ ਠੀਕ ਰਹੇਗਾ।’
ਜ਼ਿਕਰਯੋਗ ਹੈ ਕਿ ਟਰੰਪ ਨੇ 4 ਮਾਰਚ ਨੂੰ ਐਲਾਨ ਕੀਤਾ ਸੀ ਕਿ ਅਮਰੀਕਾ ਜੀਐੱਸਪੀ ਤਹਿਤ ਭਾਰਤ ਦਾ ਤਰਜੀਹੀ ਵਿਕਾਸਸ਼ੀਲ ਮੁਲਕ ਦਾ ਦਰਜਾ ਖਤਮ ਕਰਨਾ ਚਾਹੁੰਦਾ ਹੈ।

Comments

comments

Share This Post

RedditYahooBloggerMyspace