ਸਿੱਖਾਂ ਨੂੰ ਉਜਾੜ ਕੇ ਰਹੇਗੀ ਬਾਦਲਾਂ ਦੀ ਭਾਜਪਾ

ਸ਼ਿਲਾਂਗ: ਸ਼ਿਲਾਂਗ ਦੇ ਪੰਜਾਬੀ ਲੇਨ ਇਲਾਕੇ ਦੇ ਵਸਨੀਕਾਂ ਨੂੰ ਅਧਿਕਾਰੀਆਂ ਨੇ ਨੋਟਿਸ ਜਾਰੀ ਕਰਕੇ ਉਨ੍ਹਾਂ ਨੂੰ ਕਾਨੂੰਨੀ ਢੰਗ ਨਾਲ ਵਸੇ ਹੋਣ ਦੇ ਸਬੂਤ ਇਕ ਮਹੀਨੇ ਅੰਦਰ ਦੇਣ ਦੇ ਨਿਰਦੇਸ਼ ਦਿੱਤੇ ਹਨ। ਪੰਜਾਬੀ ਲੇਨ ’ਚ ਪੰਜਾਬ ਤੋਂ ਆਏ ਲੋਕ ਵਸੇ ਹੋਏ ਹਨ ਜਿਨ੍ਹਾਂ ਨੂੰ ਕਰੀਬ 200 ਸਾਲ ਪਹਿਲਾਂ ਅੰਗਰੇਜ਼ ਕੰਮ ਕਰਾਉਣ ਲਈ ਇਥੇ ਲੈ ਕੇ ਆਏ ਸਨ। ਪਿਛਲੇ ਸਾਲ ਮਈ ’ਚ ਇਲਾਕੇ ਅੰਦਰ ਦੋ ਗੁੱਟਾਂ ਵਿਚਕਾਰ ਟਕਰਾਅ ਮਗਰੋਂ ਮਹੀਨੇ ਤੋਂ ਵੱਧ ਸਮੇਂ ਲਈ ਕਰਫਿਊ ਲਗਾਉਣਾ ਪਿਆ ਸੀ। ਸੂਬਾ ਸਰਕਾਰ ਦੀ ਉੱਚ ਪੱਧਰੀ ਕਮੇਟੀ ਦੀ ਹਦਾਇਤ ਮਗਰੋਂ ਸ਼ਿਲਾਂਗ ਮਿਊਂਸਿਪਲ ਬੋਰਡ (ਐਸਐਮਬੀ) ਦੇ ਅਧਿਕਾਰੀਆਂ ਨੇ ਸ਼ੁੱਕਰਵਾਰ ਨੂੰ ਲੋਕਾਂ ਨੂੰ ਇਹ ਨੋਟਿਸ ਸੌਂਪੇ। ਪੂਰਬੀ ਖਾਸੀ ਹਿੱਲਜ਼ ਜ਼ਿਲ੍ਹਾ ਪ੍ਰਸ਼ਾਸਨ ਦੇ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਨੋਟਿਸ ਜਾਰੀ ਕਰਨ ਤੋਂ ਪਹਿਲਾਂ ਪੰਜਾਬੀ ਲੇਨ ’ਚ ਦਫ਼ਾ 144 ਲਾਗੂ ਕਰ ਦਿੱਤੀ ਗਈ ਸੀ ਕਿਉਂਕਿ ਖੁਫ਼ੀਆ ਰਿਪੋਰਟਾਂ ਮਿਲੀਆਂ ਸਨ ਕਿ ਇਲਾਕੇ ਅੰਦਰ ਗੜਬੜ ਹੋ ਸਕਦੀ ਹੈ। ਪਾਬੰਦੀ ਅਗਲੇ ਹੁਕਮਾਂ ਤਕ ਜਾਰੀ ਰਹੇਗੀ। ਇਕ ਅਧਿਕਾਰੀ ਨੇ ਕਿਹਾ ਕਿ ਜਿਹੜੇ ਘਰ ਬੰਦ ਸਨ ਉਨ੍ਹਾਂ ਦੇ ਦਰਵਾਜ਼ਿਆਂ ’ਤੇ ਨੋਟਿਸ ਚਿਪਕਾ ਦਿੱਤੇ ਗਏ ਹਨ।

Comments

comments

Share This Post

RedditYahooBloggerMyspace