ਪੰਜਾਬੀ ਭਾਈਚਾਰੇ ਵੱਲੋਂ ‘ਵੇਕ-ਅਪ ਕੈਲਗਰੀ’

ਕੈਲਗਰੀ : ਇੰਡੋ-ਕੈਨੇਡੀਅਨ ਭਾਈਚਾਰੇ ਵਿਚ ਵੱਧਦੀ ਜਾ ਰਹੀ ਡਰੱਗ ਡੀਲਿੰਗ ਅਤੇ ਗੈਂਗ ਹਿੰਸਾ ਖ਼ਿਲਾਫ਼ ਅਤੇ ਪਿਛਲੇ ਦੋ ਮਹੀਨਿਆਂ ਦੌਰਾਨ 4 ਵਿਅਕਤੀਆਂ ਦੀ ਗੋਲੀਆਂ ਲੱਗਣ ਕਾਰਨ ਹੋਈ ਮੌਤ ਮਗਰੋਂ ਜਾਗਰੂਕਤਾ ਲਿਆਉਣ ਦੇ ਮਕਸਦ ਨਾਲ ਬੀਤੀ ਸ਼ਾਮ ਪੰਜਾਬੀ ਭਾਈਚਾਰੇ ਵੱਲੋਂ ‘ਵੇਕ-ਅਪ ਕੈਲਗਰੀ’ ਰੈਲੀ ਕੱਢੀ ਗਈ। ਇਸ ‘ਚ ਬੱਚਿਆਂ ਅਤੇ ਅੌਰਤਾਂ ਸਮੇਤ ਸੈਂਕੜੇ ਲੋਕ ਹਾਜ਼ਰ ਹੋਏ। ਪ੍ਰੋਗਰੈਸਿਵ ਕਲਚਰਲ ਐਸੋਸੀਏਸ਼ਨ ਅਤੇ ਸਿੱਖ ਵਿਰਸਾ ਇੰਟਰਨੈਸ਼ਨਲ ਦੇ ਬੈਨਰ ਹੇਠ ਆਯੋਜਿਤ ਇਸ ਰੈਲੀ ਦੀ ਸ਼ੂਰੂਆਤ ਨੈਲਸਨ ਮੰਡੇਲਾ ਸਕੂਲ ਦੀ ਗਰਾਊਂਡ ਤੋਂ ਸ਼ੁਰੂ ਹੋਈ ਤੇ ਸੈਡਲਟਾਊਨ ਸਰਕਲ ਵਿਚ ਪੁਲਿਸ ਸਟੇਸ਼ਨ ‘ਤੇ ਪੁਲਿਸ ਚੀਫ਼ ਦੇ ਨਾਮ ਇਕ ਮੈਮੋਰੰਡਮ ਦੇ ਕੇ ਸਮਾਪਤ ਹੋਈ। ਸਾਬਕਾ ਮਨਿਸਟਰ ਅਤੇ ਕੈਲਗਰੀ ਮੈਕੌਲ ਤੋਂ ਐੱਮਐੱਲਏ ਇਰਫਾਨ ਸਾਬਿਰ ਅਤੇ ਐੱਮਐੱਲਏ ਦਵਿੰਦਰ ਤੂਰ ਵੀ ਇਸ ਰੈਲੀ ਵਿਚ ਸ਼ਾਮਿਲ ਹੋਏ।ਬੱਚਿਆਂ ਦੇ ਹੱਥਾਂ ਵਿਚ ਨਸ਼ੀਲੇ ਪਦਾਰਥਾਂ ਦੀ ਵਰਤੋਂ ਅਤੇ ਰੋਕਥਾਮ, ਗੈਂਗ ਹਿੰਸਾ ਤੋਂ ਬਚਣ ਤੇ ਤੰਦਰੁਸਤ ਜੀਵਨ ਜਾਚ ਅਪਣਾਉਣ ਸਬੰਧੀ ਬੈਨਰ ਤੇ ਪੋਸਟਰ ਫੜੇ ਹੋਏ ਸਨ ਰੈਲੀ ਦੀ ਸ਼ੁਰੂਆਤ ਤੋਂ ਪਹਿਲਾਂ ਐਸੋਸੀਏਸ਼ਨ ਦੇ ਜਨਰਲ ਸੈਕਟਰੀ ਮਾਸਟਰ ਭਜਨ ਸਿੰਘ ਨੇ ਕਿਹਾ ਕਿ ਨਸ਼ੇ ਦਾ ਹੜ੍ਹ ਆਉਣ ਪਿਛੋਂ ਕਤਲਾਂ ਦਾ ਸਿਲਸਿਲਾ ਸ਼ੁਰੂ ਹੋ ਗਿਆ ਹੈ ਜਿਹੜਾ ਕਿ ਬਹੁਤ ਹੀ ਖ਼ਤਰਨਾਕ ਰੁਝਾਣ ਹੈ ਤੇ ਇਸ ਨੂੰ ਰੋਕਣ ਲਈ ਜਿੱਥੇ ਸਮਾਜ ਦੇ ਇਕੱਠੇ ਹੋਣ ਦੀ ਲੋੜ ਹੈ ਉੱਥੇ ਪੁਲਿਸ ਪ੍ਰਸ਼ਾਸਨ ‘ਤੇ ਵੀ ਜ਼ੋਰ ਪਾਇਆ ਜਾਣਾ ਚਾਹੀਦਾ ਹੈ ਕਿ ਇਸ ਸਿਲਸਿਲੇ ਨੂੰ ਰੋਕਣ ਵਾਸਤੇ ਕੋਈ ਠੋਸ ਕਦਮ ਚੁੱਕੇ ਇਸ ਮਗਰੋਂ ਇਹ ਮੈਮੋਰੰਡਮ ਸਾਰੇ ਵਿਧਾਇਕਾਂ, ਸੰਸਦ ਮੈਂਬਰਾਂ ਤੇ ਸਿਟੀ ਕੌਂਸਲਰਾਂ ਨੂੰ ਦੇਣ ਦਾ ਵੀ ਫ਼ੈਸਲਾ ਕੀਤਾ ਗਿਆ।

Comments

comments

Share This Post

RedditYahooBloggerMyspace