ਨੇਮਾਰ ’ਤੇ ਬਲਾਤਕਾਰ ਦਾ ਦੋਸ਼ ਲਾਉਣ ਵਾਲੀ ਮਹਿਲਾ ਨੇ ਟੀਵੀ ਇੰਟਰਵਿਊ ’ਚ ਕੀਤੇ ਕਈ ਖੁਲਾਸੇ

ਰਿਓ ਦੀ ਜਿਨੇਰੀਓ : ਬ੍ਰਾਜ਼ੀਲ ਦੇ ਸੁਪਰਸਟਾਰ ਫੁਟਬਾਲਰ ਨੇਮਾਰ ’ਤੇ ਬਲਾਤਕਾਰ ਦਾ ਦੋਸ਼ ਲਗਾਉਣ ਵਾਲੀ ਮਹਿਲਾ ਨੇ ਪਹਿਲੀ ਵਾਰ ਟੀਵੀ ਇੰਟਰਵਿਊ ਵਿੱਚ ਪੈਰਿਸ ਦੇ ਇਕ ਹੋਟਲ ਵਿੱਚ ਹੋਈ ਇਸ ਘਟਨਾ ਬਾਰੇ ਖੁਲਾਸਾ ਕੀਤਾ। ਕਥਿਤ ਪੀੜਤਾ ਨਜੀਲਾ ਟੀ ਮੇਂਡੇਸ ਡਿਸੂਜ਼ਾ ਦੀ ਇੰਟਰਵਿਊ ਦੇ ਕੁਝ ਅੰਸ਼ ਬ੍ਰਾਜ਼ੀਲ ਵਿੱਚ ਕਤਰ ਅਤੇ ਬ੍ਰਾਜ਼ੀਲ ਵਿੱਚ ਦੋਸਤਾਨਾ ਮੈਚ ਦੇ ਇਕ ਘੰਟਾ ਪਹਿਲਾਂ ਪ੍ਰਸਾਰਿਤ ਹੋਏ। ਪੂਰਾ ਇੰਟਰਵਿਊ ਸੋਮਵਾਰ ਨੂੰ ਪ੍ਰਸਾਰਿਤ ਕੀਤਾ ਜਾਵੇਗਾ। ਮਹਿਲਾ ਨੇ ਕਿਹਾ ਕਿ ਉਸ ਨੂੰ ਨੇਮਾਰ ਪਸੰਦ ਸੀ ਅਤੇ ਉਹ ਉਸ ਨਾਲ ਸਰੀਰਕ ਸਬੰਧ ਬਣਾਉਣਾ ਚਾਹੁੰਦੀ ਸੀ। ਨੇਮਾਰ ਨੇ ਉਸ ਨੂੰ ਬ੍ਰਾਜ਼ੀਲ ਤੋਂ ਪੈਰਿਸ ਆਉਣ ਵਾਲੀ ਹਵਾਈ ਟਿਕਟ ਦਿੱਤੀ ਅਤੇ ਉਸ ਨੂੰ ਪੈਰਿਸ ਦੇ ਇਕ ਹੋਟਲ ਵਿੱਚ ਰੱਖਿਆ। ਉਸ ਮਹਿਲਾ ਨੇ ਕਿਹਾ, ‘‘ਪਹਿਲੀ ਹੀ ਮੁਲਾਕਾਤ ਵਿੱਚ ਉਹ ਕਾਫ਼ੀ ਬਦਲਾ ਹੋਇਆ ਲੱਗਿਆ। ਉਹ ਉਹੀ ਮੁੰਡਾ ਨਹੀਂ ਸੀ ਜੋ ਉਸ ਨੂੰ ਮੈਸੇਜ ਕਰਦਾ ਸੀ। ਉਹ ਹਮਲਾਵਰ ਪ੍ਰਵਿਰਤੀ ਦਾ ਵਿਅਕਤੀ ਸੀ। ਸ਼ੁਰੂ ਵਿੱਚ ਉਹ ਕਾਫ਼ੀ ਨਰਮ ਦਿਖਿਆ ਪਰ ਬਾਅਦ ਵਿੱਚ ਮੈਨੂੰ ਕਸ਼ਟ ਪਹੁੰਚਾਉਣ ਲੱਗਿਆ।’’ ਜਦ ਤੋਂ ਮਾਮਲਾ ਸਾਹਮਣੇ ਆਇਆ ਹੈ ਉਦੋਂ ਤੋਂ ਇਹ ਬ੍ਰਾਜ਼ੀਲ ਦੇ ਮੀਡੀਆ ’ਤੇ ਛਾਇਆ ਹੋਇਆ ਹੈ। ਪ੍ਰਸੰਸਕਾਂ ਨੂੰ ਡਰ ਹੈ ਕਿ ਇਸ ਦਾ ਅਸਰ ਕੋਪਾ ਅਮਰੀਕਾ ਟੂਰਨਾਮੈਂਟ ਵਿੱਚ ਨੇਮਾਰ ਦੇ ਪ੍ਰਦਰਸ਼ਨ ’ਤੇ ਪਵੇਗਾ। ਦੂਜੇ ਪਾਸੇ ਨੇਮਾਰ ਨੇ ਖੁਦ ਨੂੰ ਬੇਕਸੂਰ ਦੱਸਦਿਆਂ ਕਿਹਾ ਕਿ ਉਸ ਨੂੰ ਫਸਾਇਆ ਜਾ ਰਿਹਾ ਹੈ।

Comments

comments

Share This Post

RedditYahooBloggerMyspace