ਮੋਦੀ-ਇਮਰਾਨ ਵਿਚਾਲੇ ਨਹੀਂ ਹੋਵੇਗੀ ਮੀਟਿੰਗ

ਨਵੀਂ ਦਿੱਲੀ: ਸ਼ੰਘਾਈ ਕੋ-ਆਪਰੇਸ਼ਨ ਆਰਗੇਨਾਈਜ਼ੇਸ਼ਨ (ਐੱਸਸੀਓ) ਸਮਿੱਟ ਦੌਰਾਨ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਉਨ੍ਹਾਂ ਦੇ ਪਾਕਿਸਤਾਨੀ ਹਮਰੁਤਬਾ ਇਮਰਾਨ ਖਾਨ ਵਿਚਾਲੇ ਕਿਸੇ ਦੁਵੱਲੀ ਮੀਟਿੰਗ ਦੀ ਯੋਜਨਾ ਨਹੀਂ ਹੈ। ਇਹ ਜਾਣਕਾਰੀ ਵਿਦੇਸ਼ ਮਾਮਲਿਆਂ ਬਾਰੇ ਮੰਤਰਾਲੇ ਨੇ ਦਿੱਤੀ। ਐੱਸਸੀਓ ਦਾ ਸਮਿੱਟ ਕਰੇਗਿਜ਼ਸਤਾਨ ਦੀ ਰਾਜਧਾਨੀ ਬਿਸ਼ਕਿਕ ਵਿੱਚ 13 ਅਤੇ 14 ਜੂਨ ਨੂੰ ਹੋਵੇਗਾ।

Comments

comments

Share This Post

RedditYahooBloggerMyspace