ਸੰਤ ਭਿੰਡਰਾਂਵਾਲਿਆਂ ਦੀਆਂ ਤਸਵੀਰਾਂ ਲਾ ਕੇ ਛਬੀਲਾਂ ਲਾਈਆਂ

ਜਲੰਧਰ: ਸਾਕਾ ਨੀਲਾ ਤਾਰਾ ਦੀ 35ਵੀਂ ਵਰ੍ਹੇਗੰਢ ਮੌਕੇ ਲਾਈਆਂ ਗਈਆਂ ਛਬੀਲਾਂ ’ਤੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀਆਂ ਤਸਵੀਰਾਂ ਨੂੰ ਸਿੱਖ ਜੱਥੇਬੰਦੀਆਂ ਨੇ ਬੜੀ ਪ੍ਰਮੁੱਖਤਾ ਨਾਲ ਲਾਇਆ ਹੋਇਆ ਸੀ। ਅਜਿਹੀਆਂ ਛਬੀਲਾਂ ਪਿੰਡਾਂ ਦੇ ਨਾਲ-ਨਾਲ ਸ਼ਹਿਰੀ ਇਲਾਕਿਆਂ ਵਿੱਚ ਵੀ ਦੇਖਣ ਨੂੰ ਮਿਲੀਆਂ। ਸਿੱਖ ਨੌਜਵਾਨਾਂ ਦੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਪ੍ਰਤੀ ਵੱਧ ਰਹੇ ਰੁਝਾਨ ਤੋਂ ਸੂਹੀਆਂ ਏਜੰਸੀਆਂ ਦੇ ਕੰਨ੍ਹ ਖੜੇ ਹੋ ਗਏ ਹਨ। ‘ਗੁਰੂ ਮਨਾਓ ਗ੍ਰੰਥ ਸੇਵਾ ਸੁਸਾਇਟੀ’ ਨੇ ਕਾਲਾ ਸੰਘਿਆ ਤੋਂ ਡੱਲਾ ਸਾਹਿਬ ਨੂੰ ਜਾਣ ਵਾਲੀ ਮੁੱਖ ਸੜਕ ’ਤੇ ਅੱਡਾ ਕੁਲਾਰ ਵਿੱਚ ਸਾਰਾ ਦਿਨ ਛਬੀਲ ਲਾਈ। ਇੱਥੇ ਵੱਡੀ ਸਾਰੀ ਤਸਵੀਰ ਲਾਈ ਗਈ ਸੀ। ਬਹੁਤ ਸਾਰੇ ਨੌਜਵਾਨ ਨੇ ਸੰਤ ਜਰਨੈਲ ਸਿੰਘ ਭਿੰਡਰਾਵਾਲਿਆਂ ਦੀ ਤਸਵੀਰਾਂ ਵਾਲੀਆਂ ਟੀ ਸ਼ਰਟਾਂ ਪਾਈਆਂ ਹੋਈਆਂ ਸਨ। ਕਈ ਮੁੰਡਿਆਂ ਨੇ ਸ੍ਰੀ ਅਕਾਲ ਤਖਤ ਸਾਹਿਬ ਮੁਤਵਾਜ਼ੀ ਜੱਥੇਦਾਰ ਜਗਤਾਰ ਸਿੰਘ ਹਵਾਰਾ ਦੀਆਂ ਤਸਵੀਰਾਂ ਵਾਲੀਆਂ ਟੀ ਸ਼ਰਟਾਂ ਵੀ ਪਾਈਆਂ ਹੋਈਆਂ ਸਨ। ਉਹ ਜਿੱਥੇ ਠੰਢੇ ਮਿੱਠੇ ਪਾਣੀ ਦੀ ਸੇਵਾ ਕਰ ਰਹੇ ਸਨ ਤੇ ਨਾਲ ਹੀ ਭੂੰਗਰਣੀਆਂ ਦਾ ਪ੍ਰਸ਼ਾਦ ਵੀ ਵੰਡ ਰਹੇ ਸਨ। ਜੱਥੇਬੰਦੀ ਦੇ ਸਰਗਰਮ ਮੈਂਬਰ ਤਰਨਜੀਤ ਸਿੰਘ ਨੇ ਦੱਸਿਆ ਕਿ 9 ਸਾਲਾਂ ਤੋਂ ਛਬੀਲ ਲਗਾਉਂਦੇ ਆ ਰਹੇ ਹਨ। ਉਨ੍ਹਾਂ ਕਿਹਾ ਕਿ ਸੰਤ ਭਿੰਡਰਾਵਾਲਿਆਂ ਬਾਰੇ ਲੋਕਾਂ ਅੰਦਰ ਜਿਹੜੀਆਂ ਗਲਤਫਹਿਮੀਆਂ ਬਣੀਆਂ ਹੋਈਆਂ ਸਨ ਉਹ ਦੂਰ ਹੋ ਰਹੀਆਂ ਹਨ। ਨੌਜਵਾਨ ਉਨ੍ਹਾਂ ਦੀ ਸੋਚ ’ਤੇ ਪਹਿਰਾ ਦੇ ਰਹੇ ਹਨ।ਇਸੇ ਤਰ੍ਹਾਂ, ਕਪੂਰਥਲਾ ਜ਼ਿਲ੍ਹੇ ਦੇ ਪਿੰਡ ਡਿਡਵਿੰਡੀ ਵਿੱਚ ਵੀ ਨੌਜਵਾਨਾਂ ਨੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀਆਂ ਤਸਵੀਰਾਂ ਲਾ ਕੇ ਛਬੀਲ ਲਾਈ ਹੋਈ ਸੀ। ਜਲੰਧਰ ਸ਼ਹਿਰ ਵਿੱਚ ਮਾਡਲ ਹਾਊਸ ਅਤੇ ਸਿੱਖ ਤਾਲਮੇਲ ਕਮੇਟੀ ਦੇ ਮੁੱਖ ਦਫ਼ਤਰ ਦੇ ਬਾਹਰ ਵੀ ਲਾਈ ਗਈ ਛਬੀਲ ’ਤੇ ਸੰਤ ਭਿੰਡਰਾਵਾਲਿਆਂ ਦੀਆਂ ਤਸਵੀਰਾਂ ਲਾਈਆਂ ਹੋਈਆਂ ਸਨ।

ਘੱਲੂਘਾਰਾ ਦਿਵਸ ਮੌਕੇ ਪੁਲੀਸ ਰਹੀ ਸਖ਼ਤ

ਜਲੰਧਰ: ਘੱਲੂਘਾਰਾ ਦਿਵਸ ਮੌਕੇ ਕਮਿਸ਼ਨਰੇਟ ਪੁਲੀਸ ਵਲੋਂ ਕੀਤੇ ਪੁਖ਼ਤਾ ਪ੍ਰਬੰਧਾਂ ਦੇ ਚੱਲਦਿਆ ਸ਼ਹਿਰ ਵਿੱਚ ਪੂਰੀ ਤਰ੍ਹਾਂ ਸ਼ਾਂਤੀ ਰਹੀ। ਸਿਵਾਏ ਸ਼ਿਵ ਸੈਨਾ ਤੇ ਸਿੱਖ ਜੱਥੇਬੰਦੀਆਂ ਵਿੱਚ ਹੋਏ ਬੋਲ ਕਬੋਲ ਤਾਂ ਬਿਨਾਂ ਕੜਾਕੇ ਦੀ ਗਰਮੀ ਦੇ ਬਾਵਜੂਦ ਪੁਲੀਸ ਕਮਿਸ਼ਨਰ ਸ੍ਰੀ ਗੁਰਪ੍ਰੀਤ ਸਿੰਘ ਭੁੱਲਰ ਨੇ ਆਪਣੀ ਕਮਾਂਡ ਹੇਠ ਸਾਰਾ ਮੋਰਚਾ ਸੰਭਾਲਿਆ ਹੋਇਆ ਸੀ। ਪੁਲੀਸ ਕਮਿਸ਼ਨਰ ਦੀ ਅਗਵਾਈ ਵਿੱਚ ਡਿਪਟੀ ਕਮਿਸ਼ਨਰ ਪੁਲੀਸ ਗੁਰਮੀਤ ਸਿੰਘ ਅਤੇ ਪੀ.ਬੀ.ਐਸ.ਪਰਮਾਰ, ਵਧੀਕ ਡਿਪਟੀ ਕਮਿਸ਼ਨਰ ਪੁਲੀਸ ਡੀ. ਸੁਧਰਵਿਜੀ ਸਮੇਤ 1200 ਤੋਂ ਵੱਧ ਪੁਲੀਸ ਦੇ ਜਵਾਨਾਂ ਨੇ ਸਾਰਾ ਦਿਨ ਅਮਨ-ਕਾਨੂੰਨ ਦੀ ਸਥਿਤੀ ’ਤੇ ਬਾਜ਼ ਅੱਖਾਂ ਰੱਖੀਆਂ। ਸੰਵੇਦਨਸ਼ੀਲ ਜਗ੍ਹਾ ਤੇ ਸ਼ਹਿਰ ਪੁਲੀਸ ਵਲੋਂ ਦੰਗਾ ਕੰਟਰੋਲ ਵਾਹਨ ਅਤੇ ਕਿਸੇ ਵੀ ਸਥਿਤੀ ਨਾਲ ਨਿਪਟਣ ਲਈ ਜਵਾਨਾਂ ਨੂੰ ਤਾਇਨਾਤ ਕੀਤਾ ਗਿਆ ਸੀ।

Comments

comments

Share This Post

RedditYahooBloggerMyspace