ਫੇਲ੍ਹ ਹੋਏ ਪ੍ਰਸਾਸ਼ਨ ਨੇ ਫਤਿਹਵੀਰ ਨੂੰ ਰੱਸੀਆਂ ਨਾਲ ਖਿੱਚ ਕੇ ਬਾਹਰ ਕੱਢਿਆ

ਸੰਗਰੂਰ/ਚੰਡੀਗੜ੍ਹ (ਪੰਜਾਬ ਨਿਊਜ਼ ਬਿਊਰੋ) : ਲੰਘੇ ਵੀਰਵਾਰ ਤੋਂ ਬੋਰਵੈੱਲ ਵਿੱਚ ਡਿਗੇ ਫਤਿਹਵੀਰ ਨੂੰ ਕੱਢਣ ’ਚ ਜਦੋਂ ਪ੍ਰਸ਼ਸਨ ਫੇਲ੍ਹ ਹੋ ਗਿਆ ਤਾਂ ਬੱਚੇ ਨੂੰ ਉਸੇ ਬੋਰਵੈੱਲ ਵਿੱਚੋਂ ਰੱਸੀਆਂ ਨੱਲ ਖਿੱਚ ਕੇ ਬਾਹਰ ਕੱਢਿਆ ਗਿਆ ਜਿਸ ਵਿੱਚ ਉਹ ਡਿਗਿਆ ਸੀ ਪਰ ਲੋਕਾਂ ਨੂੰ ਧੋਖਾ ਦੇਣ ਲਈ ਇਸ ਮੌਕੇ ਪੁਲਿਸ ਤੇ ਐਨਡੀਆਰਐਫ ਨੇ ਦੋਵੇਂ ਬੋਰ ਕਵਰ ਕਰ ਲਏ। ਲੋਕਾਂ ਨੂੰ ਧੋਖਾ ਦੇਣ ਲਈ ਇੱਕ ਚਲਾਕੀ ਇਹ ਵੀ ਖੇਡੀ ਗਈ ਕਿ ਸਮਾਨਾਂਤਰ ਬੋਰ ਵਿੱਚੋਂ ਐਨਡੀਆਰਐਫ ਕਰਮੀ ਨੂੰ ਤੇ ਘਟਨਾਗ੍ਰਸਤ ਬੋਰ ਵਿੱਚੋਂ ਫਤਿਹਵੀਰ ਨੂੰ ਇੱਕੋ ਸਮੇਂ ਬਾਹਰ ਕੱਢਿਆ ਗਿਆ ਤਾਂ ਜੋ ਲੋਕ ਸਮਝਣ ਕਿ ਐਨਡੀਅਰਐਫ ਦਾ ਜਵਾਨ ਹੀ ਬੱਚੇ ਨੂੰ ਸਮਾਨਾਂਤਰ ਬੋਰ ’ਚੋਂ ਕੱਢ ਕੇ ਲਿਆਇਆ ਹੈ। ਇਸ ਤਰ੍ਹਾਂ ਫੇਲ੍ਹ ਹੋਈ ਸਰਕਾਰ ਤੇ ਪ੍ਰਸਾਸ਼ਨ ਨੇ ਲੋਕਾਂ ਨੂੰ ਧੋਖੇ ’ਚ ਰੱਖਣ ਦੀ ਇੱਕ ਸ਼ਰਮਨਾਕ ਕੋਸ਼ਿਸ਼ ਕੀਤੀ ਹੈ। ਬੋਰ ’ਚੋਂ ਕੱਢਣ ਪਿੱਛੋਂ ਪੁਲਿਸ ਤੇ ਡਾਕਟਰਾਂ ਦੀ ਟੀਮ ਫਤਹਿਵੀਰ ਨੂੰ ਚਿੱਟੇ ਕੱਪੜੇ ’ਚ ਲਪੇਟ ਕੇ ਡੀਐਮਸੀ ਹਸਪਤਾਲ ਲੁਧਿਆਣਾ ਨੂੰ ਰਵਾਨਾ ਹੋ ਗਈ।

ਬੱਚੇ ਦੇ ਸਰੀਰ ’ਚੋਂ ਮਾਰ ਰਿਹਾ ਸੀ ਮੁਸ਼ਕ

ਬੱਚੇ ਨੂੰ ਖਿੱਚ ਕੇ ਬਾਹਰ ਕੱਢਣ ਵਾਲੇ ਨੌਜਵਾਨ ਦਾ ਕਹਿਣਾ ਹੈ ਕਿ ਬੱਚੇ ਦੇ ਸਰੀਰ ’ਚੋਂ ਇੰਨਾ ਮੁਸ਼ਕ ਆ ਰਿਹਾ ਸੀ ਕਿ ਉਸਨੂੰ ਉਲਟੀ ਆ ਗਈ ਪਰ ਮੌਕੇ ਦੇ ਮਾਹੌਲ ਨੂੰ ਦੇਖ ਕੇ ਉਸਨੇ ਆਪਣੀ ਉਲਟੀ ਨੂੰ ਕੰਟਰੋਲ ਕਰ ਲਿਆ। ਉਸਨੇ ਕੁੱਝ ਦਿਨ ਪਹਿਲਾਂ ਵੀ ਇਸੇ ਤਰੀਕੇ ਨਾਲ ਬੱਚੇ ਨੂੰ ਬਾਹਰ ਕੱਢਣ ਦੀ ਸਲਾਹ ਦਿੱਤੀ ਸੀ ਜੇ ਉਸਦੀ ਗੱਲ ਮੰਨ ਲਈ ਜਾਂਦੀ ਤਾਂ ਮਾਮੂਲੀ ਝਰੀਟਾਂ ਤਾਂ ਬੱਚੇ ਨੂੰ ਆ ਜਾਂਦੀਆਂ ਪਰ ਉਸਦੀ ਜਾਨ ਬਚ ਜਾਂਦੀ।

Comments

comments

Share This Post

RedditYahooBloggerMyspace