ਖਾੜਕੂ ਹਮਲੇ ’ਚ ਸੀਆਰਪੀਐਫ਼ ਦੇ ਪੰਜ ਜਵਾਨ ਹਲਾਕ

ਅਨੰਤਨਾਗ ਜ਼ਿਲ੍ਹੇ ’ਚ ਸੀਆਰਪੀਐਫ ਦੀ ਗਸ਼ਤੀ ਪਾਰਟੀ ’ਤੇ ਅਤਿਵਾਦੀਆਂ ਦੇ ਹਮਲੇ ਮਗਰੋਂ ਸ੍ਰੀਨਗਰ ’ਚ ਚੌਕਸੀ ਰਖਦੇ ਹੋਏ ਸੁਰੱਖਿਆ ਬਲਾਂ ਦੇ ਜਵਾਨ।

ਸ੍ਰੀਨਗਰ: ਦੱਖਣੀ ਕਸ਼ਮੀਰ ਦੇ ਅਨੰਤਨਾਗ ਜ਼ਿਲ੍ਹੇ ਵਿੱਚ ਅੱਜ ਭੀੜ-ਭੜੱਕੇ ਵਾਲੀ ਸੜਕ ’ਤੇ ਗਸ਼ਤੀ ਪਾਰਟੀ ਨੂੰ ਨਿਸ਼ਾਨਾ ਬਣਾ ਕੇ ਕੀਤੇ ਦਹਿਸ਼ਤੀ ਹਮਲੇ ਵਿੱਚ ਕੇਂਦਰੀ ਰਿਜ਼ਰਵ ਪੁਲੀਸ ਬਲ (ਸੀਆਰਪੀਐੱਫ਼) ਦੇ ਪੰਜ ਜਵਾਨ ਮਾਰੇ ਗਏ ਤੇ ਤਿੰਨ ਹੋਰ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ’ਚ ਜੰਮੂ ਕਸ਼ਮੀਰ ਪੁਲੀਸ ਦਾ ਇਕ ਇੰਸਪੈਕਟਰ ਵੀ ਸ਼ਾਮਲ ਹੈ। ਹਮਲੇ ਦੌਰਾਨ ਇਕ ਦਹਿਸ਼ਤਗਰਦ ਵੀ ਮਾਰਿਆ ਗਿਆ, ਜਿਸ ਕੋਲੋਂ ਏਕੇ ਲੜੀ ਦੀ ਅਸਾਲਟ ਰਾਈਫ਼ਲ ਬਰਾਮਦ ਹੋਈ ਹੈ। ਇਸ ਦੌਰਾਨ ਜੰਮੂ ਕਸ਼ਮੀਰ ਦੇ ਬਾਰਾਮੂਲਾ ਜ਼ਿਲ੍ਹੇ ਦੇ ਸੋਪੋਰ ਖੇਤਰ ਵਿੱਚ ਬੀਤੀ ਰਾਤ ਸੁਰੱਖਿਆ ਬਲਾਂ ਨੇ ਇਕ ਮੁਕਾਬਲੇ ’ਚ ਅਣਪਛਾਤੇ ਦਹਿਸ਼ਤਗਰਦ ਨੂੰ ਮਾਰ ਮੁਕਾਇਆ।
ਅਧਿਕਾਰੀਆਂ ਨੇ ਦੱਸਿਆ ਕਿ ਮੋਟਰਸਾਈਕਲ ਸਵਾਰ ਦੋ ਦਹਿਸ਼ਤਗਰਦਾਂ ਨੇ ਅਨੰਤਨਾਗ ਦੀ ਭੀੜ-ਭੜੱਕੇ ਵਾਲੀ ਕੇਪੀ ਰੋਡ ’ਤੇ ਗਸ਼ਤ ਕਰ ਰਹੀ ਸੀਆਰਪੀਐਫ਼ ਦੀ ਟੁਕੜੀ ’ਤੇ ਸਵੈਚਾਲਿਤ ਰਾਈਫ਼ਲਾਂ ਨਾਲ ਗੋਲੀਆਂ ਚਲਾਈਆਂ ਤੇ ਮਗਰੋਂ ਉਨ੍ਹਾਂ ਉੱਤੇ ਹੱਥਗੋਲੇ ਵੀ ਸੁੱਟੇ। ਹਮਲੇ ਵਿੱਚ ਸੀਆਰਪੀਐਫ਼ ਦੇ ਪੰਜ ਜਵਾਨਾਂ ਦੀ ਜਾਨ ਜਾਂਦੀ ਰਹੀ ਜਦੋਂਕਿ ਤਿੰਨ ਹੋਰ ਜ਼ਖ਼ਮੀ ਹੋ ਗਏ। ਇਸ ਦੌਰਾਨ ਦੁਵੱਲੀ ਗੋਲੀਬਾਰੀ ’ਚ ਨੀਮ ਫੌਜੀ ਬਲਾਂ ਦੀ ਟੁਕੜੀ ਨੇ ਇਕ ਦਹਿਸ਼ਤਗਰਦ ਨੂੰ ਮਾਰ ਮੁਕਾਇਆ। ਇਸ ਦੌਰਾਨ ਹਮਲੇ ਵਿੱਚ ਅਨੰਤਨਾਗ ਪੁਲੀਸ ਸਟੇਸ਼ਨ ਦਾ ਐਸਐੱਚਓ ਅਰਸ਼ਦ ਅਹਿਮਦ ਜ਼ਖ਼ਮੀ ਹੋ ਗਿਆ, ਜਿਸ ਨੂੰ ਹੋਰਨਾਂ ਜ਼ਖ਼ਮੀਆਂ ਨਾਲ ਇਲਾਜ ਲਈ ਸ੍ਰੀਨਗਰ ਤਬਦੀਲ ਕਰ ਦਿੱਤਾ ਗਿਆ ਹੈ। ਜਦੋਂ ਹਮਲਾ ਹੋਇਆ ਸੀਆਰਪੀਐਫ਼ ਦੀ 116ਵੀਂ ਬਟਾਲੀਅਨ ਤੇ ਸੂਬਾਈ ਪੁਲੀਸ ਟੀਮ ਦੀ ਟੁੱਕੜੀ ਖੇਤਰ ਵਿੱਚ ਗਸ਼ਤ ਡਿਊਟੀ ਉੱਤੇ ਤਾਇਨਾਤ ਸੀ।
ਉਧਰ ਸੋਪੋਰ ਖੇਤਰ ਵਿਚ ਬੀਤੀ ਰਾਤ ਸੁਰੱਖਿਆ ਬਲਾਂ ਵੱਲੋਂ ਵਿੱਢੀ ਤਲਾਸ਼ੀ ਮੁਹਿੰਮ ਦੌਰਾਨ ਹੋਏ ਮੁਕਾਬਲੇ ’ਚ ਇਕ ਅਣਪਛਾਤਾ ਦਹਿਸ਼ਤਗਰਦ ਮਾਰਿਆ ਗਿਆ। ਮੁਕਾਬਲੇ ਮਗਰੋਂ ਦਹਿਸ਼ਤਗਰਦ ਦੀ ਲਾਸ਼ ਬਰਾਮਦ ਹੋ ਗਈ ਹੈ, ਪਰ ਉਸ ਦੀ ਪਛਾਣ ਤੇ ਉਹ ਕਿਸ ਦਹਿਸ਼ਤੀ ਜਥੇਬੰਦੀ ਨਾਲ ਸਬੰਧਤ ਹੈ, ਬਾਰੇ ਅਜੇ ਤਕ ਕੁਝ ਪਤਾ ਨਹੀਂ ਲੱਗਿਆ।

Comments

comments

Share This Post

RedditYahooBloggerMyspace