ਸਮੁੰਦਰੀ ਤੂਫ਼ਾਨ ਵਾਯੂ: 1.6 ਲੱਖ ਲੋਕ ਸੁਰੱਖਿਅਤ ਥਾਵਾਂ ਉੱਤੇ ਪਹੁੰਚਾਏ

ਵੇਰਾਵਲ ਵਿਚ ਚੱਕਰਵਾਤ ‘ਵਾਯੂ’ ਕਾਰਨ ਬਣੇ ਖ਼ਤਰੇ ਦੇ ਮੱਦੇਨਜ਼ਰ ਮਛੇਰੇ ਬੁੱਧਵਾਰ ਨੂੰ ਆਪਣੀ ਕਿਸ਼ਤੀ ਸੁਰੱਖਿਅਤ ਥਾਂ ਵੱਲ ਧੱਕਦੇ ਹੋਏ।

ਅਹਿਮਦਾਬਾਦ : ਗੁਜਰਾਤ ਦੇ ਤੱਟੀ ਇਲਾਕਿਆਂ ਵਿੱਚ ਭਲਕ ਤੱਕ ਸਮੁੰਦਰੀ ਤੂਫ਼ਾਨ ਵਾਯੂ ਦੇ ਪੁੱਜ ਜਾਣ ਦੀ ਸੰਭਾਵਨਾ ਹੈ। ਸੰਭਾਵੀ ਤਬਾਹੀ ਦੇ ਮੱਦੇਨਜ਼ਰ ਪ੍ਰਸ਼ਾਸਨ ਨੇ ਹਰਕਤ ਵਿੱਚ ਆਉਂਦਿਆਂ ਲੋਕਾਂ ਦੀ ਜਾਨ ਮਾਲ ਬਚਾਉਣ ਲਈ ਵਿਆਪਕ ਪੱਧਰ ਉੱਤੇ ਤਿਆਰੀਆਂ ਵਿੱਢੀਆਂ ਹੋਈਆਂ ਹਨ। ਇਸ ਦੌਰਾਨ ਇੱਕ ਲੱਖ ਸੱਠ ਹਜ਼ਾਰ ਲੋਕਾਂ ਨੂੰ ਸੁਰੱਖਿਅਤ ਥਾਵਾਂ ਉੱਤੇ ਪਹੁੰਚਾਇਆ ਗਿਆ ਹੈ। ਕੱਛ ਅਤੇ ਸੌਰਾਸ਼ਟਰ ਵਿੱਚ ਸਮੁੰਦਰ ਕਿਨਾਰੇ ਨੀਂਵੇਂ ਇਲਾਕਿਆਂ ਵਿੱਚ ਵਸੇ ਲੋਕਾਂ ਨੂੰ ਸੁਰੱਖਿਅਤ ਥਾਵਾਂ ਉੱਤੇ ਪਹੁੰਚਾਇਆ ਗਿਆ ਹੈ। ਮੌਸਮ ਰਿਪੋਰਟ ਅਨੁਸਾਰ ਵਾਯੂ ਬੇਹੱਦ ਭਿਆਨਕ ਸਮੁੰਦਰੀ ਤੂਫਾਨ ਵਿੱਚ ਬਦਲ ਚੁੱਕਾ ਹੈ। ਇਹ ਵੀਰਵਾਰ ਦੁਪਹਿਰ ਤੱਕ ਗੁਜਰਾਤ ਦੇ ਦੱਖਣ ਵਿੱਚ ਵੇਰਾਵਲ ਅਤੇ ਪੱਛਮ ਵਿੱਚ ਦੁਆਰਕਾ ਦੇ ਤੱਟੀ ਇਲਾਕਿਆਂ ਵਿੱਚ ਤਬਾਹੀ ਮਚਾ ਸਕਦਾ ਹੈ। ਤੂਫਾਨ ਦੀ ਗਤੀ ਵੀਰਵਾਰ ਤੱਕ 180 ਕਿਲੋ ਮੀਟਰ ਪ੍ਰਤੀ ਘੰਟਾ ਤੱਕ ਹੋ ਜਾਣ ਦੀ ਉਮੀਦ ਹੈ।

Comments

comments

Share This Post

RedditYahooBloggerMyspace