ਕਿਸੇ ਚੀਜ਼ ਦੀ ਲੱਤ ਲੱਗਣਾ ਵੀ ਇਕ ਬਿਮਾਰੀ ਹੈ

ਖਾਣ-ਪੀਣ, ਵੀਡੀਓ ਗੇਮਸ, ਜੂਆ, ਸ਼ਰਾਬ, ਸ਼ਾਪਿੰਗ, ਡਰੱਗਸ ਇਹਨਾਂ ਸਾਰਿਆਂ ਵਿਚੋਂ ਤੁਹਾਨੂੰ ਕੀ ਸਮਾਨਤਾ ਲੱਗਦੀ ਹੈ?  ਜਵਾਬ ਹੈ ਇਹਨਾਂ ਸਾਰੀਆਂ ਚੀਜਾਂ ਦੀ ਕਿਸੇ ਵੀ ਇਨਸਾਨ ਨੂੰ ਲਤ ਲੱਗ ਸਕਦੀ ਹੈ। ਕੁੱਝ ਹੋਰ ਸੋਚਣ ਤੋਂ ਪਹਿਲਾਂ ਜਾਣਨਾ ਜਰੂਰੀ ਹੈ ਕਿ ਅਸਲ ਵਿਚ ਕਿਸੇ ਚੀਜ ਦੀ ਲੱਤ ਲੱਗਣਾ ਕੀ ਹੈ। ਮੁੰਬਈ ਦਾ ਡਾਕਟਰ ਯੂਸੁਫ਼ ਮਰਚੈਂਟ ਕਹਿੰਦੇ ਹਨ ਕਿ ਕਿਸੇ ਵੀ ਚੀਜ ਦੀ ਲੱਤ ਲੱਗਣ ਨੂੰ ਕਮਜ਼ੋਰੀ ਦੇ ਰੂਪ ਵਿਚ ਵਿਚ ਨਹੀਂ ਦੇਖਣਾ ਚਾਹੀਦਾ। 

Drug Addiction

ਲੱਤ ਦਿਮਾਗ ਦੀ ਇਕ ਬਿਮਾਰੀ- ਸੰਯੁਕਤ ਰਾਸ਼ਟਰ ਆਨ ਡਰੱਗਜ਼ ਐਂਡ ਕਰਾਇਮ ਦੇ ਦਫ਼ਤਰ ਅਤੇ ਭਾਰਤ ਦੇ ਸਮਾਜਿਕ ਨਿਆਂ ਅਤੇ ਸਸ਼ਕਤੀਕਰਣ ਮੰਤਰਾਲੇ ਨੇ ਸਾਲ 2000-01 ਦੇ ਵਿਚਕਾਰ ਇਕ ਸਰਵੇ ਕੀਤਾ ਕਰਾਇਆ ਸੀ ਜਿਸਦੀ ਰਿਪੋਰਟ ਸਾਲ 2004 ਵਿਚ ਜਾਰੀ ਕੀਤੀ ਗਈ ਸੀ। ਇਸ ਰਿਪੋਰਟ ਦੇ ਮੁਤਾਬਕ ਤਕਰੀਬਨ 7.32 ਕਰੋੜ ਲੋਕ ਸ਼ਰਾਬ ਅਤੇ ਡਰੱਗਸ ਦਾ ਇਸਤੇਮਾਲ ਕਰ ਰਹੇ ਸਨ। ਭੰਗ ਦੀ ਵਰਤੋਂ 87 ਲੱਖ ਲੋਕਾਂ ਦੁਆਰਾ ਕੀਤਾ ਜਾ ਰਹੀ ਸੀ। 625 ਲੱਖ ਲੋਕ ਸ਼ਰਾਬ ਦੀ ਵਰਤੋਂ ਕਰਦੇ ਸਨ ਬਾਕੀ 20 ਲੱਖ ਲੋਕ ਅਫ਼ੀਮ ਜਾਂ ਹੋਰ ਨਸ਼ੀਲੇ ਪਦਾਰਥਾਂ ਦਾ ਇਸਤੇਮਾਲ ਕਰਦੇ ਸਨ।

ਸਰਕਾਰੀ ਅੰਕੜਿਆਂ ਦੇ ਮੁਤਾਬਕ ਭਾਰਤ ਵਿਚ ਨਸ਼ੇ ਦੀ ਦੁਰਵਰਤੋਂ ਅਤੇ ਨਸ਼ੇ ਦੀ ਲੱਤ ਲੱਗਣ ਦੇ ਕਾਰਨ 3,647 ਲੋਕਾਂ ਨੇ ਆਤਮ ਹੱਤਿਆ ਵੀ ਕੀਤੀ। ਨੈਸ਼ਨਲ ਇੰਸਟੀਚਿਊਟ ਆਫ਼ ਡਰੱਗਸ ਅਬਿਊਜ਼ ਦੇ ਮੁਤਾਬਕ ਕਿਸੇ ਵੀ ਚੀਜ਼ ਦੀ ਲੱਤ ਲੱਗਣਾ ਇਕ ਦਿਮਾਗੀ ਬਿਮਾਰੀ ਹੈ। ਹਾਰਵਡ ਮੈਡੀਕਲ ਸਕੂਲ ਦੇ ਨਾਲ ਕੰਮ ਕਰ ਰਹੇ  help.org ਨੇ ਲੱਤ ਨੂੰ ”ਕਰੋਨਿਕ ਡਿਜ਼ੀਜ” ਦੇ ਰੂਪ ਵਿਚ ਪ੍ਰਭਾਸ਼ਿਤ ਕੀਤਾ ਹੈ, ਜਿਸ ਦੇ ਨਾਲ ਦਿਮਾਗ ਦੀ ਸੋਚਣ ਸ਼ਕਤੀ ਅਤੇ ਕੰਮ ਕਰਨ, ਦੋਨਾਂ ਵਿਚ ਬਦਲਾਅ ਆ ਜਾਂਦਾ ਹੈ। ਕਿਸੇ ਵੀ ਚੀਜ਼ ਦੀ ਲੱਤ ਕਿਉਂ ਅਤੇ ਕਿਵੇਂ ਲੱਗਦੀ ਹੈ।

Gambling Addiction

ਕਿਸੇ ਵੀ ਚੀਜ਼ ਦੀ ਲੱਤ ਲੱਗਣ ਦੀ ਸ਼ੁਰੂਆਤ ਹੋਣ ਵਿਚ ਆਸ ਪਾਸ ਦਾ ਮਾਹੌਲ ਬਹੁਤ ਮਹੱਤਵਪੂਰਨ ਹੈ ਪਰ ਲੱਤ ਦੇ ਜੈਵਿਕ ਕਾਰਨਾਂ ਨੂੰ ਉਸ ਦੀ ਅਸਲ ਭੂਮਿਕਾ ਦੀ ਤੁਲਨਾ ਵਿਚ ਬਹੁਤ ਘੱਟ ਵਜ਼ਨ ਦਿੱਤਾ ਜਾਂਦਾ ਹੈ। ਜੈਵਿਕ ਮਨੋਵਿਗਿਆਨੀਆਂ ਦੇ ਅਨੁਸਾਰ ਜੈਨੇਟਿਕ ਅਸਮਾਨਤਾਵਾਂ ਕੁੱਝ ਲੋਕਾਂ ਨੂੰ ਲੱਤ ਲੱਗਣ ਦੇ ਵੱਲ ਖਿੱਚਣ ਦੇ ਲਈ ਜ਼ਿਆਦਾ ਜਿੰਮੇਵਾਰ ਹੈ ਅਤੇ ਡਾਕਟਰ ਵੀ ਇਸ ਗੱਲ ਨਾਲ ਜ਼ਿਆਦਾ ਸਹਿਮਤ ਹਨ। ਕਿਸੇ ਵੀ ਡਰੱਗ ਦੇ ਲਈ ਜ਼ਰੂਰਤ ਤੋਂ ਜ਼ਿਆਦਾ ਸੰਵੇਦਨਸ਼ੀਲਤਾ 40-60 ਫੀਸਦ ਤੱਕ ਜੈਨੇਟਿਕ ਕਾਰਨਾਂ ਤੇ ਨਿਰਭਰ ਕਰਦੀ ਹੈ।

Alcohal Addiction

ਇਸ ਤੋਂ ਇਲਾਵਾ, ਮਾਨਸਿਕ ਸਿਹਤ ਸਮੱਸਿਆਵਾਂ ਦੀ ਮੌਜੂਦਗੀ ਅਤੇ ਕੱਚੀ ਉਮਰ ਵਿਚ ਕਿਸੇ ਚੀਜ਼ ਦੀ ਲੱਤ ਲੱਗਣ ਦੇ ਖਤਰੇ ਨੂੰ ਹੋਰ ਵਧਾ ਸਕਦੀ ਹੈ। ਹਰ ਇਕ ਵਿਅਕਤੀ ਨੂੰ ਵੱਖ-ਵੱਖ ਚੀਜ਼ਾਂ ਦੀ ਲੱਤ ਹੁੰਦੀ ਹੈ ਇਸ ਦਾ ਕਾਰਨ ਹਰ ਵਿਅਕਤੀ ਦੇ ਮਾਮਲੇ ਵਿਚ ਅਲੱਗ ਹੁੰਦਾ ਹੈ। ਇਸ ਵਿਚ ਸਾਥੀਆਂ ਦਾ ਦਬਾਅ, ਡਰੱਗ ਲੈਣ ਦੀ ਇੱਛਾ, ਵਧੀਆ ਪ੍ਰਦਰਸ਼ਨ ਦੀ ਇੱਛਾ ਜਾਂ ਵਧੀਆ ਮਹਿਸੂਸ ਕਰਨ ਦੀ ਇੱਛਾ ਆਦਿ ਵਰਗੇ ਕਾਰਨ ਹੁੰਦੇ ਹਨ। ਦੇਖਿਆ ਜਾਵੇ ਤਾਂ ਇਸ ਦੇ ਦੋ ਕਾਰਨ ਹੋ ਸਕਦੇ ਹਨ ਜੋ ਲੱਤ ਲੱਗਣ ਵੱਲ ਲੈ ਕੇ ਜਾ ਸਕਦੇ ਹਨ ਜਿਵੇਂ-

Drugs

1. ਮਾਹੌਲ: ਇਸ ਵਿਚ ਸਮਾਜਿਕ ਮਾਹੌਲ, ਸਾਥੀਆਂ ਦਾ ਦਬਾਅ ਆਦਿ ਸ਼ਾਮਲ ਹੋ ਸਕਦੇ ਹਨ।
2. ਜੈਵਿਕ- ਜੈਨੇਟਿਕ ਢਾਂਚਾ, ਉਮਰ ਅਤੇ ਸੈਕਸ਼ੁਅਲ ਅਤੇ ਜਾਤੀ ਦਾ ਕਾਰਨ ਵੀ ਹੋ ਸਕਦਾ ਹੈ। 
ਲੱਤ ਲੱਗਣ ਦੇ ਕਾਰਨ- ਲੱਤ ਲੱਗਣ ਵਿਚ ਇਕ ਜਬਰਦਸਤ ਤੜਪ ਪਾਈ ਜਾਂਦੀ ਹੈ ਅਤੇ ਇਸ ਤੜਪ ਨੂੰ ਆਪਣੀ ਸੀਮਾ ਤੋਂ ਬਾਹਰ ਜਾ ਕੇ ਪੂਰਾ ਕਰਨਾ ਪੈਂਦਾ ਹੈ। ਇਸ ਨਾਲ ਕੋਈ ਵੀ ਵਿਅਕਤੀ ਉਸ ਚੀਜ਼ ਤੇ ਨਿਰਭਰ ਹੋ ਜਾਂਦਾ ਹੈ। ਜਿਸ ਚੀਜ਼ ਤੇ ਉਹ ਨਿਰਭਰ ਕਰਦਾ ਹੈ ਉਸ ਦੇ ਸੰਪਰਕ ਵਿਚ ਆ ਕੇ ਦਿਮਾਗ ”ਚੰਗਾ ਮਹਿਸੂਸ ਕਰਾਉਣ ਵਾਲਾ”  ਡੋਪਾਮਾਈਨ ਹਾਰਮੋਨ ਰਿਲੀਜ਼ ਕਰਦਾ ਹੈ।

Game Addiction

ਇਸ ਤੋਂ ਇਲਾਵਾ ਸਮੇਂ ਦੇ ਨਾਲ ਡੋਪਾਮਾਈਨ ਕਿਸੇ ਹੋਰ ਗਤੀਵਿਧੀ ਤੇ, ਜਿਸ ਤੋਂ ਪਹਿਲਾਂ ਚੰਗਾ ਮਹਿਸੂਸ ਹੁੰਦਾ ਸੀ, ਰਿਲੀਜ਼ ਹੋਣਾ ਬੰਦ ਹੋ ਜਾਂਦਾ ਹੈ। ਇਸ ਦਾ ਨਤੀਜਾ ਇਹ ਨਿਕਲਦਾ ਹੈ ਕਿ ਵਿਅਕਤੀ ਆਪਣੇ ਆਨੰਦ ਨੂੰ ਪਾਉਣ ਲਈ ਆਪਣੇ ਅਡਿਕਸ਼ਨ ਤੇ ਪੂਰੀ ਤਰ੍ਹਾਂ ਨਿਰਭਰ ਹੋ ਜਾੰਦਾ ਹੈ। ਸਮੇਂ ਦੇ ਨਾਲ ਨਸ਼ੇ ਦੀ ਉਹੀ ਮਾਤਰਾ, ਉਨੀ ਹੀ ਮਾਤਰਾ ਵਿਚ ਡੋਪਾਮਾਈਨ ਰਿਲੀਜ਼ ਕਰਨਾ ਬੰਦ ਕਰ ਦਿੰਦੀ ਹੈ ਜਿੰਨੀ ਮਾਤਰਾ ਵਿਚ ਡੋਪਾਮਾਈਨ ਰਿਲੀਜ਼ ਹੁੰਦਾ ਸੀ ਇਸ ਨੂੰ ਟੌਲਰੈਂਸ ਕਹਿੰਦੇ ਹਨ।

Dopamine

ਇਸੇ ਟੌਲਰੈਂਸ ਦੇ ਕਾਰਨ ਪਹਿਲਾਂ ਜਿਹਾ ਆਨੰਦ ਲੈਣ ਲਈ ਨਸ਼ੇ ਦੀ ਮਾਤਰਾ ਵਧਾਉਣੀ ਜ਼ਰੂਰੀ ਹੋ ਜਾਂਦੀ ਹੈ। ਵਿਅਕਤੀ ਤੇ ਨਸ਼ੇ ਦਾ ਅਸਰ ਘੱਟਦਾ ਜਾਂਦਾ ਹੈ ਪਰ ਆਨੰਦ ਲੈਣ ਦਾ ਸ਼ੁਰੂਆਤੀ ਪੱਧਰ ਪਾਉਣ ਦੀ ਖੁਹਾਇਸ਼ ਕਾਇਮ ਰਹਿੰਦੀ ਹੈ। ਮੈਕਸ ਹਸਪਤਾਲ ਵਿਚ ਮਾਹਿਰ ਡਾਕਟਰ ਸਮੀਰ ਮਲਹੋਤਰਾ ਅਡਿਕਸ਼ਨ ਨੂੰ ਸੰਖੇਪ ਵਿਚ ਸਮਝਾਉਂਦੇ ਹੋਏ ਕਹਿੰਦੇ ਹਨ, 
1. ਨਿਰਧਾਰਿਤ ਮਾਤਰਾ ਦੀ ਤੁਲਨਾ ਵਿਚ ਬਹੁਤ ਘੱਟ ਇਸਤੇਮਾਲ 
2. ਨਸ਼ੇ ਦੀ ਸ਼ੁਰੂਆਤ ਕਰਨ ਅਤੇ ਉਸ ਦੀ ਮਾਤਰਾ ਤੇ ਨਿਯੋਤਰਨ ਖ਼ਤਮ ਹੋ ਜਾਣਾ
3. ਨਸ਼ਾ ਨਾ ਮਿਲਣ ਤੇ ਬੇਚੈਨੀ

Drugs

ਲੱਤ ਲੱਗਣ ਤੋਂ ਬਾਅਦ ਕੀ ਹੁੰਦਾ ਹੈ?
ਅਜਿਹੇ ਵਿਅਕਤੀ ਦੇ ਲਈ ਵੀ, ਜਿਹੜਾ ਕਿਸੇ ਵੀ ਚੀਜ਼ ਦੀ ਲੱਤ ਵਿਚੋਂ ਓਭਰ ਆਇਆ ਹੈ, ਬਹੁਤ ਸੌਖਾ ਹੈ ਕਿ ਉਹ ਉਸੇ ਰਾਹ ਤੇ ਵਾਪਸ ਆਵੇ ਜਿਹੜੀ ਤੜਪ ਪਹਿਲਾਂ ਉਸ ਨੂੰ ਇਸ ਦਲਦਲ ਵਿਚ ਲੈ ਕੇ ਆਈ ਸੀ। ਡਾ. ਮਲਹੋਤਰਾ ਕਹਿੰਦੇ ਹਨ ਕਿ ਸਾਰੇ ਅਡਿਕਸ਼ਨ, ਚਾਹੇ ਇਸ ਵਿਚ ਨਸ਼ੇ ਦਾ ਕੋਈ ਪਦਾਰਥ ਲਿਆ ਜਾਂਦਾ ਹੋਵੇ ਜਾਂ ਸ਼ਾਪਿੰਗ ਕੀਤੀ ਜਾਂਦੀ ਹੋਵੇ ਅਜਿਹੀ ਕੋਈ ਵੀ ਗਤੀਵਿਧੀ ਸ਼ਾਮਲ ਹੋਵੇ, ਸਾਰੇ ਰੂਪ ਇਕੋ ਜਿਹੇ ਹੀ ਹਨ। ਇਲਾਜ ਦੇ ਦੌਰਾਨ ਇਕ ਹੀ ਤਰੀਕੇ ਦਾ ਮੈਡੀਕਲ ਟ੍ਰੀਟਮੈਂਟ ਕਰਨ ਦੀ ਜ਼ਰੂਰਤ ਹੁੰਦੀ ਹੈ।

Drug Addiction

ਅਡਿਕਸ਼ਨ ਨੂੰ ਇਕ ਕਰੋਨਿਕ ਅਤੇ ਅੱਗੇ ਵਧਣ ਵਾਲੀ ਬਿਮਾਰੀ ਦੇ ਤੌਰ ਤੇ ਦੇਖਣਾ ਚਾਹੀਦਾ ਹੈ। ਕਰੋਨਿਕ ਇਸ ਲਈ ਕਿਉਂਕਿ ਕਿਸੇ ਨੂੰ ਵੀ ਕਿਸੇ ਇਕ ਚੀਜ਼ ਦੀ ਲੱਤ ਲੱਗ ਜਾਂਦੀ ਹੈ ਉਸ ਨੂੰ ਹਮੇਸ਼ਾ ਲੱਤ ਲੱਗਣ ਦੀ ਸੰਭਾਵਨਾ ਰਹਿੰਦੀ ਹੈ ਅਤੇ ਅੱਗੇ ਵਧਣ ਵਾਲੀ ਯਾਨੀ ਕਿ ਪ੍ਰੋਗਰੈਸਿਵ ਇਸ ਲਈ ਕਿਉਂਕਿ ਜੇ ਇਸ ਦਾ ਇਲਾਜ ਨਾ ਕੀਤਾ ਗਿਆ ਤਾਂ ਇਸ ਦੀ ਲੱਤ ਵਧਦੀ ਜਾਂਦੀ ਹੈ। ਵਿਗਿਆਨੀਆਂ  ਦਾ ਇਹ ਵੀ ਕਹਿਣਾ ਹੈ ਕਿ ਜੇ ਕੋਈ ਵੀ ਵਿਅਕਤੀ ਆਪਣੀ ਕਿਸੇ ਵੀ ਚੀਜ਼ ਦੀ ਲੱਤ ਛੱਡ ਕੇ ਪੰਜ ਸਾਲ ਆਰਾਮ ਨਾਲ ਗੁਜਾਰ ਲੈਂਦਾ ਹੈ ਤਾਂ ਉਸ ਨੂੰ ਦੁਬਾਰਾ ਲੱਤ ਲੱਗਣ ਦਾ ਖਤਰਾ ਘੱਟ ਜਾਂਦਾ ਹੈ। 

Comments

comments

Share This Post

RedditYahooBloggerMyspace