ਕੈਂਸਰ ਦਾ ਕਾਰਨ ਨਾ ਬਣ ਜਾਵੇ ਖਾਣ ਦਾ ਇਹ ਸ਼ੌਕ

ਵਾਸ਼ਿੰਗਟਨ : ਅਕਸਰ ਹੀ ਕਿਹਾ ਜਾਂਦਾ ਹੈ ਕਿ ਜ਼ਿਆਦਾ ਤਲਿਆ-ਭੁੰਨਿਆ ਖਾਣਾ ਸਿਹਤ ਲਈ ਚੰਗਾ ਨਹੀਂ ਹੁੰਦਾ। ਅਜਿਹੇ ਖਾਣ-ਪੀਣ ਤੋਂ ਬਚਣਾ ਚਾਹੀਦਾ ਹੈ ਪਰ ਬਹੁਤ ਸਾਰੇ ਲੋਕ ਅਜਿਹੇ ਵੀ ਹਨ ਜਿਹੜੇ ਇਸ ਦੀ ਪਰਵਾਹ ਕੀਤੇ ਬਗੈਰ ਭੁੰਨੇ ਹੋਏ ਖਾਧ ਪਦਾਰਥ ਜਿਵੇਂ ਤੰਦੂਰੀ ਚਿਕਨ ਆਦਿ ਦੀ ਖ਼ੂਬ ਵਰਤੋਂ ਕਰਦੇ ਹਨ। ਉਨ੍ਹਾਂ ਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਉਨ੍ਹਾਂ ਦੇ ਖਾਣ ਦਾ ਇਹ ਸ਼ੌਕ ਉਨ੍ਹਾਂ ‘ਤੇ ਭਾਰੀ ਵੀ ਪੈ ਸਕਦਾ ਹੈ। ਅਮਰੀਕੀ ਖੋਜੀਆਂ ਨੇ ਇਸ ਖ਼ਤਰੇ ਤੋਂ ਦੂਰ ਰਹਿਣ ਲਈ ਕੈਂਸਰ ਨਾਲ ਜੁੜੇ ਦੋ ਤਰ੍ਹਾਂ ਦੇ ਕੰਪਾਊਂਡ ਤੋਂ ਬਚਣ ਦੀ ਸਲਾਹ ਦਿੱਤੀ ਹੈ।

ਅਮਰੀਕਾ ਦੇ ਨੈਸ਼ਨਲ ਕੈਂਸਰ ਇੰਸਟੀਚਿਊਟ ਦੇ ਕੈਂਸਰ ਐਪਿਡੀਮੋਲੋਜੀ ਐਂਡ ਜੈਨੇਟਿਕਸ ਵਿਭਾਗ ਵਿਚ ਸੀਨੀਅਰ ਖੋਜਕਰਤਾ ਰਸ਼ਿਮ ਸਿਨਹਾ ਨੇ ਕਿਹਾ, ‘ਜਦੋਂ ਕਿਸੇ ਵੀ ਕਾਰਬਨਿਕ ਪਦਾਰਥ ਨੂੰ ਸਾੜਿਆ ਜਾਂਦਾ ਹੈ ਤਾਂ ਪਾਲੀਸਾਈਕਲਿਕ ਐਰੋਮੈਟਿਕਸ ਹਾਈਡ੍ਰੋਕਾਰਬਨ ਬਣਦਾ ਹੈ, ਕਿਉਂਕਿ ਅੱਗ ਦੀਆਂ ਲਾਟਾਂ ਵਿਚ ਕਾਰਬਨ ਸੜਦਾ ਰਹਿੰਦਾ ਹੈ ਅਤੇ ਇਹ ਹਾਈਡ੍ਰੋਕਾਰਬਨ ਧੂੰਏਂ ਨਾਲ ਰਹਿੰਦਾ ਹੈ। ਨਤੀਜੇ ਵਜੋਂ ਇਸ ਧੂੰਏਂ ਕਾਰਨ ਮੀਟ ‘ਤੇ ਕੈਂਸਰ ਦਾ ਕਾਰਨ ਬਣਨ ਵਾਲੇ ਕੰਪਾਊਂਡ ਦੀ ਪਰਤ ਚੜ੍ਹਨ ਦਾ ਖ਼ਦਸ਼ਾ ਰਹਿੰਦਾ ਹੈ।’ ਅਮਰੀਕਨ ਕੈਂਸਰ ਸੁਸਾਇਟੀ ਵਿਚ ਪੋਸ਼ਣ ਅਤੇ ਸਰੀਰਕ ਸਰਗਰਮੀਆਂ ਦੀ ਪ੍ਰਬੰਧ ਨਿਰਦੇਸ਼ਕ ਕੋਲੀਨ ਡਾਇਲ ਨੇ ਕਿਹਾ, ਭੁੰਨੇ ਹੋਏ ਖਾਧ ਪਦਾਰਥਾਂ ਦਾ ਕੁਝ ਹਿੱਸਾ ਅਕਸਰ ਹੀ ਕਾਲਾ ਅਤੇ ਸੜਿਆ ਹੋਇਆ ਦਿਸਦਾ ਹੈ। ਇਹ ਅਸਲ ਵਿਚ ਹੈਟ੍ਰੋਸਾਈਕਲਿਕ ਐਮੀਨੈਂਸ ਜਾਂ ਐੱਚਸੀਏ ਹੁੰਦਾ ਹੈ। ਇਹ ਉਸ ਵੇਲੇ ਬਣਦਾ ਹੈ ਜਦੋਂ ਮੀਟ, ਚਿਕਨ ਅਤੇ ਮੱਛੀ ਨੂੰ ਉੱਚ ਤਾਪਮਾਨ ‘ਤੇ ਭੁੰਨਿਆ ਜਾਂਦਾ ਹੈ। ਇਨ੍ਹਾਂ ਖਾਧ ਪਦਾਰਥਾਂ ਨੂੰ ਤਲਣ ‘ਤੇ ਵੀ ਇਹ ਕੰਪਾਊਂਡ ਪੈਦਾ ਹੁੰਦਾ ਹੈ।

ਇਹ ਕੰਪਾਊਂਡ ਬਣ ਸਕਦੇ ਹਨ ਕਾਰਨ

ਖੋਜੀਆਂ ਦਾ ਕਹਿਣਾ ਹੈ ਕਿ ਖਾਧ ਪਦਾਰਥਾਂ ਖ਼ਾਸ ਤੌਰ ‘ਤੇ ਮੀਟ ਨੂੰ ਜਦੋਂ ਅੰਗੀਠੀ ‘ਤੇ ਭੁੰਨਿਆ ਜਾਂਦਾ ਹੈ ਤਾਂ ਪਾਲੀਸਾਈਕਲਿਕ ਐਰੋਮੈਟਿਕਸ ਹਾਈਡ੍ਰੋਕਾਰਬਨ ਅਤੇ ਹੈਟ੍ਰੋਸਾਈਕਲਿਕ ਐਮੀਨੈਂਸ ਨਾਂ ਦੇ ਦੋ ਤਰ੍ਹਾਂ ਦੇ ਕੰਪਾਊਂਡ ਪੈਦਾ ਹੁੰਦੇ ਹਨ। ਇਹ ਹਾਲਾਂਕਿ ਹਾਲੇ ਸਾਬਤ ਨਹੀਂ ਹੋਇਆ ਹੈ ਕਿ ਇਹ ਲੋਕਾਂ ਵਿਚ ਕੈਂਸਰ ਕਾਰਨ ਬਣਦੇ ਹਨ ਜਾਂ ਲੈਬੋਰਟਰੀ ਵਿਚ ਕੀਤੇ ਗਏ ਅਧਿਐਨਾਂ ਤੋਂ ਇਹ ਜ਼ਾਹਿਰ ਹੋ ਚੁੱਕਾ ਹੈ ਕਿ ਇਹ ਡੀਐੱਨਏ ਵਿਚ ਇਸ ਤਰ੍ਹਾਂ ਬਦਲਾਅ ਕਰਦੇ ਹਨ ਜਿਹੜਾ ਕੈਂਸਰ ਵੱਲ ਲਿਜਾ ਸਕਦਾ ਹੈ।

ਇਸ ਤਰ੍ਹਾਂ ਹੋ ਸਕਦੈ ਬਚਾਅ

ਕੋਲੀਨ ਨੇ ਕਿਹਾ ਕਿ ਕੁਝ ਉਪਾਅ ਜ਼ਰੀਏ ਇਸ ਤਰ੍ਹਾਂ ਦੇ ਖ਼ਤਰੇ ਤੋਂ ਬਚਾਅ ਹੋ ਸਕਦਾ ਹੈ। ਜਿਵੇਂ ਖ਼ਾਸ ਤੌਰ ਨਾਲ ਰੈੱਡ ਮੀਟ ਦੀ ਥਾਂ ਮੱਛੀ, ਸੀਫੂਡ, ਚਿਕਨ ਜਾਂ ਪਲਾਂਟ ਬੈਸਟ ਫੂਡ ਨੂੰ ਭੁੰਨੋ। ਵਿਸ਼ਵ ਸਿਹਤ ਸੰਗਠਨ ਦਾ ਮੰਨਣਾ ਹੈ ਕਿ ਰੈੱਡ ਮੀਟ ਨਾਲ ਕੈਂਸਰ ਹੋਣ ਦਾ ਖ਼ਤਰਾ ਵਧੇਰੇ ਰਹਿੰਦਾ ਹੈ।

ਬਹੁਤ ਦੇਰ ਤਕ ਨਾ ਭੁੰਨੋ

ਕੋਲੀਨ ਨੇ ਕਿਹਾ ਕਿ ਮੱਛੀ ਅਤੇ ਸੀਫੂਡ ਨੂੰ ਭੁੰਨਣ ਦੌਰਾਨ ਵੀ ਐੱਚਸੀਏ ਦੀ ਉਤਪਤੀ ਹੋਵੇਗੀ। ਇਸ ਲਈ ਬੀਫ ਅਤੇ ਚਿਕਨ ਦੇ ਮੁਕਾਬਲੇ ਵਿਚ ਉਨ੍ਹਾਂ ਨੂੰ ਜ਼ਿਆਦਾ ਸਮੇਂ ਤਕ ਨਾ ਭੁੰਨੋ। ਇਸ ਨਾਲ ਇਸ ਤਰ੍ਹਾਂ ਦੇ ਕੰਪਾਊਂਡ ਦਾ ਸੰਗ੍ਹਿ ਘੱਟ ਹੋਵੇਗਾ। ਅਧਿਐਨ ਤੋਂ ਇਹ ਵੀ ਜ਼ਾਹਿਰ ਹੁੰਦਾ ਹੈ ਕਿ ਮੀਟ, ਚਿਕਨ ਅਤੇ ਮੱਛੀ ਨੂੰ 30 ਮਿੰਟ ਤਕ ਮਸਾਲੇ ਦੇ ਮਿਸ਼ਰਣ ਵਿਚ ਰੱਖਣ ਨਾਲ ਵੀ ਐੱਚਸੀਏ ਨੂੰ ਘੱਟ ਕੀਤਾ ਜਾ ਸਕਦਾ ਹੈ।

Comments

comments

Share This Post

RedditYahooBloggerMyspace