ਹੈਲਮਟ ਨਾ ਪਹਿਨਣ ਦੀ ਵਜ੍ਹਾ ਨਾਲ ਕੱਟ ਦਿੱਤਾ ਕਾਰ ਦਾ ਚਲਾਨ

ਅੰਬਾਲਾ : ਹਰਿਆਣਾ ‘ਚ ਜੇਕਰ ਕਾਰ ਚਲਾ ਰਹੇ ਹੋ ਤਾਂ ਸਾਵਧਾਨ ਹੋ ਜਾਓ। ਹੁਣ ਕਾਰ ‘ਚ ਵੀ ਹੈਲਮਟ ਪਹਿਨਣਾ ਜ਼ਰੂਰੀ ਹੈ। ਇਹ ਅਸੀਂ ਨਹੀਂ ਕਹਿ ਰਹੇ, ਸਗੋਂ ਹਰਿਆਣਾ ਪੁਲਿਸ ਵੱਲੋਂ ਕੱਟਿਆ ਗਿਆ ਚਲਾਨ ਇਸ ਗੱਲ ਦੀ ਗਵਾਹੀ ਭਰ ਰਿਹਾ ਹੈ। ਮਾਮਲਾ ਜਗਾਧਰੀ ਬੱਸ ਸਟੈਂਡ ਕੋਲ ਦਾ ਹੈ। ਪੁਲਿਸ ਮੁਲਾਜ਼ਮ ਨੇ ਕਾਰ ਸਵਾਰ ਚਾਲਕ ਨੂੰ ਹੈਲਮਟ ਦਾ ਚਲਾਨ ਹੱਥ ‘ਚ ਥਮਾ ਦਿੱਤਾ, ਉਥੇ ਚਾਲਕ ਦਾ ਦੋਸ਼ ਹੈ ਕਿ ਭੇਦ ਭਾਵ ਦੀ ਭਾਵਨਾ ਨਾਲ ਉਸ ਦਾ ਚਲਾਨ ਕੀਤਾ ਗਿਆ, ਜਦੋਂ ਕਿ ਸਾਰ ਕਾਗ਼ਜ਼ਾਤ ਉਸ ਕੋਲ ਹੀ ਸਨ।

ਬਰਾਡਾ ਦੇ ਜਲੁਬੀ ਪਿੰਡ ਨਿਵਾਸੀ ਮੁਹੰਮਦ ਸ਼ਫੀ ਕਿਸੇ ਕੰਮ ਤੋਂ ਸਵਾਰ ‘ਚ ਸਵਾਰ ਹੋ ਕੇ 24 ਜੂਨ ਜਗਾਧਰੀ ਗਏ ਸਨ। ਜਗਾਧਰੀ ਬੱਸ ਸਟੈਂਡ ਸਾਹਮਣੇ ਰੈੱਡ ਸਿਗਨਲ ਹੋਣ ‘ਤੇ ਉਹ ਰੁਕੇ ਸਨ। ਮੁਹੰਮਦ ਸ਼ਫੀ ਦਾ ਕਹਿਣਾ ਹੈ ਕਿ ਸਿਗਨਲ ਦੀ ਵਜ੍ਹਾ ਨਾਲ ਕਈ ਗੱਡੀਆਂ ਖੜ੍ਹੀਆਂ ਸਨ। ਉਦੋਂ ਚੌਕ ‘ਤੇ ਡਿਊਟੀ ਕਰ ਰਿਹਾ ਪੁਲਿਸ ਮੁਲਾਜ਼ਮ ਆਇਆ ਤੇ ਕਾਰ ਦੇ ਕਾਗ਼ਜ਼ਾਤ ਵਿਖਾਉਣ ਨੂੰ ਕਹਿਣ ਲੱਗਾ। ਜਦੋਂ ਗਾਗ਼ਜ਼ਾਤ ਵਿਖਾਏ ਤਾਂ ਨਾਲ ਹੀ ਬਣੇ ਕੈਬਿਨ ਚ ਆਉਣ ਲਈ ਕਿਹਾ।

ਜ਼ਬਰਨ ਚਲਾਨ ਕੱਟਿਆ

ਮੁਹੰਮਦ ਸ਼ਫੀ ਨੇ ਕਿਹਾ ਕਿ ਉਸ ‘ਤੇ ਕਾਰਵਾਈ ਭੇਦਭਾਵ ਦੀ ਭਾਵਨਾ ਤਹਿਤ ਕੀਤੀ ਗਈ ਹੈ ਕਿ ਪੁਲਿਸ ਮੁਲਾਜ਼ਮਾਂ ਨੇ ਕਾਰ ਦੇ ਸਾਰੇ ਕਾਗ਼ਜ਼ਾਤ ਵਿਖਾ ਦਿੱਤੇ। ਬਾਵਜੂਦ ਕਿਹਾ ਗਿਆ ਹੈ ਕਿ ਤੁਹਾਡਾ ਚਲਾਨ ਤਾਂ ਕਰਨਾ ਹੀ ਹੋਵੇਗਾ। ਪਹਿਲਾਂ ਤਾਂ ਇਕ ਹਜ਼ਾਰ ਰੁਪਏ ਚਲਾਨ ਦੀ ਗੱਲ ਆਖੀ। ਇਸ ਦੇ ਬਾਵਜੂਦ ਇਕ ਚਲਾਨ ਰਸੀਦ ਦੇ ਦਿੱਤੀ ਗਈ ਤੇ ਸਿਰਫ 100 ਰੁਪਏ ਦੇਣ ਨੂੰ ਆਖਿਆ ਗਿਆ ਹੈ। ਉਨ੍ਹਾਂ ਕਿਹਾ ਕਿ ਉਹ ਵਾਪਸ ਅੰਬਾਲਾ ਆ ਗਏ। ਚਲਾਨ ‘ਚ ਏਐੱਸਆਈ ਅਸ਼ੋਕ ਕੁਮਾਰ ਦਾ ਨਾਂ ਲਿਖਿਆ ਹੈ।

ਮਾਮਲਾ ਸੋਸ਼ਲ ਮੀਡੀਆ ‘ਤੇ ਹੋਇਆ ਵਾਇਰਲ

ਮੁੰ. ਸ਼ਫੀ ਨੇ ਦੱਸਿਆ ਕਿ ਹੁਣ ਘਰ ਆ ਕੇ ਪਰਿਵਾਰ ਨੂੰ ਸਲਿੱਪ ਵਿਖਾਈ ਗਈ ਤਾਂ ਸਾਰੇ ਹੈਰਾਨ ਰਹਿ ਗਏ। ਪੁਲਿਸ ਮੁਲਾਜ਼ਮਾਂ ਨੇ ਕਾਰ ਦੇ ਨੰਬਰ ‘ਤੇ ਹੈਲਮਟ ਦਾ ਚਲਾਨ ਕੱਟ ਦਿੱਤਾ। ਇਸ ਕਾਰਵਾਈ ਕਾਰਨ ਉਹ ਹੈਰਾਨ ਰਹਿ ਗਏ। ਇਹ ਮਾਮਲਾ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਗਿਆ ਹੈ। ਯੂਜ਼ਰਸ ਪੁਲਿਸ ਮੁਲਾਜ਼ਮ ਦੇ ਇਸ ਕਾਰਨਾਮੇ ‘ਤੇ ਵੀ ਤਰ੍ਹਾਂ-ਤਰ੍ਹਾਂ ਦੀਆਂ ਟਿੱਪਣੀਆਂ ਕਰ ਰਹੇ ਹਨ।

ਉਪਭੋਗਤਾ ਫੋਰਮ ਦਾ ਖੜਕਾਵਾਂਗੇ ਦਰਵਾਜ਼ਾ

ਉਨ੍ਹਾਂ ਦੱਸਿਆ ਕਿ ਹਰਿਆਣਾ ਪੁਲਿਸ ਮਨਮਾਨੀ ਕਰ ਰਹੀ ਹੈ। ਇਸ ਲਈ ਉਪਭੋਗਤਾ ਫੋਰਮ ‘ਚ ਵਕੀਲ ਨਾਲ ਗੱਲਬਾਤ ਕਰ ਕੇ ਦਸਤਾਵੇਜ਼ ਵੀ ਜਮ੍ਹਾ ਕਰਵਾ ਦਿੱਤੇ ਹਨ।

ਮਾਮਲਾ ਧਿਆਨ ‘ਚ ਨਹੀਂ

ਇਸ ਸਬੰਧੀ ਟ੍ਰੈਫਿਕ ਪੁਲਿਸ ਦੇ ਐੱਸਐੱਚਓ ਯਾਦਵਿੰਦਰ ਨੇ ਆਖਾਆ ਕਿ ਮਾਮਲਾ ਧਿਆਨ ‘ਚ ਨਹੀਂ ਹੈ। ਜਾਂਚ ਕੀਤੀ ਜਾਵੇਗੀ ਜੋ ਦੋਸ਼ੀ ਪਾਇਆ ਗਿਆ ਉਸ ‘ਤੇ ਕਾਰਵਾਈ ਕੀਤੀ ਜਾਵੇਗੀ।

Comments

comments

Share This Post

RedditYahooBloggerMyspace