ਦੰਦਾਂ ਦੀ ਸੜਨ ‘ਚ ਜੀਨ ਦੀ ਭੂਮਿਕਾ

ਦੰਦਾਂ ਦੀ ਸੜਨ ਤੇ ਮਸੂੜਿਆਂ ਦੀ ਬਿਮਾਰੀ ‘ਚ ਜੀਨ ਦੀ ਭੂਮਿਕਾ ਸਾਹਮਣੇ ਆਈ ਹੈ। ਇਕ ਅਧਿਐਨ ਤੋਂ ਪਤਾ ਲੱਗਾ ਹੈ ਕਿ ਦੰਦਾਂ ਦੀਆਂ ਇਨ੍ਹਾਂ ਸਮੱਸਿਆਵਾਂ ‘ਚ ਮੋਟਾਪੇ, ਸਿੱਖਿਆ ਤੇ ਸ਼ਖ਼ਸੀਅਤ ਜਿਹੇ ਅਨੁਵਾਂਸ਼ਿਕ ਲੱਛਣਾਂ ਤੇ ਕਾਰਕਾਂ ਦੀ ਭੂਮਿਕਾ ਹੋ ਸਕਦੀ ਹੈ। ਬਰਤਾਨੀਆ ਦੀ ਬਿ੍ਸਟਲ ਯੂਨੀਵਰਸਿਟੀ ਦੇ ਸ਼ੋਧਕਰਤਾਵਾਂ ਮੁਤਾਬਕ, ਦੰਦਾਂ ਦੀ ਸੜਨ ਤੇ ਮਸੂੜਾ ਰੋਗ ਦੁਨੀਆ ਦੀਆਂ ਸਭ ਤੋਂ ਆਮ ਬਿਮਾਰੀਆਂ ਹਨ, ਪਰ ਇਸ ਬਾਰੇ ਹਾਲੇ ਵੀ ਸੀਮਿਤ ਜਾਣਕਾਰੀ ਹੈ ਕਿ ਇਸ ਤਰ੍ਹਾਂ ਦੇ ਦੰਦ ਰੋਗਾਂ ਦੇ ਖ਼ਤਰੇ ਨੂੰ ਜੀਨ ਕਿਸ ਤਰ੍ਹਾਂ ਪ੍ਰਭਾਵਿਤ ਕਰਦੇ ਹਨ? ਉਨ੍ਹਾਂ ਕਿਹਾ, ਦੋ ਲੋਕ ਇਕ ਹੀ ਤਰ੍ਹਾਂ ਦੀ ਚੀਜ਼ ਖਾਂਦੇ ਹਨ ਤੇ ਇਕ ਹੀ ਤਰ੍ਹਾਂ ਮੂੰਹ ਦੀ ਦੇਖਭਾਲ ਕਰਦੇ ਹਨ, ਪਰ ਕੈਵਿਟੀ ਦੀ ਗਿਣਤੀ ‘ਚ ਫ਼ਰਕ ਸਾਹਮਣੇ ਆਉਂਦਾ ਹੈ। ਹਾਲੇ ਤਕ ਸ਼ੋਧਕਰਤਾ ਇਸ ਦਾ ਕਾਰਨ ਦੱਸਣ ‘ਚ ਅਸਮਰੱਥ ਰਹੇ ਹਨ। ਸਵੀਡਨ ਦੀ ਉਮੇਆ ਯੂਨੀਵਰਸਿਟੀ ਦੇ ਸ਼ੋਧਕਰਤਾ ਆਈ ਜੌਨਸਨ ਨੇ ਕਿਹਾ, ‘ਅਧਿਐਨ ਤੋਂ ਇਹ ਸਪਸ਼ਟ ਹੁੰਦਾ ਹੈ ਕਿ ਦੂਜੀਆਂ ਚੀਜ਼ਾਂ ਵਾਂਗ ਦਿਲ ਦੇ ਰੋਗ ਤੇ ਦੰਦਾਂ ਦੇ ਸੜਨ ਦੇ ਕਾਰਕਾਂ ‘ਚ ਜੁੜਾਅ ਪ੍ਰਤੀਤ ਹੁੰਦਾ ਹੈ।’

Comments

comments

Share This Post

RedditYahooBloggerMyspace