ਰਾਜ ਠਾਕਰੇ ਵੱਲੋਂ ਚੋਣਾਂ ਬੇਲਟ ਪੇਪਰ ਨਾਲ ਕਰਵਾਉਣ ਦੀ ਮੰਗ

ਨਵੀਂ ਦਿੱਲੀ: ਮਹਾਰਾਸ਼ਟਰ ਨਵਨਿਰਮਾਣ ਸੈਨਾ ਦੇ ਮੁਖੀ ਰਾਜ ਠਾਕਰੇ ਨੇ ਅੱਜ ਮੁੱਖ ਚੋਣ ਕਮਿਸ਼ਨਰ ਸੁਨੀਲ ਅਰੋੜਾ ਨਾਲ ਮੁਲਾਕਾਤ ਕੀਤੀ ਤੇ ਮਹਾਰਾਸ਼ਟਰ ਵਿੱਚ ਸਾਲ ਦੇ ਅਖੀਰ ਵਿੱਚ ਹੋਣ ਵਾਲੀਆਂ ਸੂਬਾਈ ਚੋਣਾਂ ਮੌਕੇ ਇਲੈਕਟ੍ਰੌਨਿਕ ਵੋਟਿੰਗ ਮਸ਼ੀਨਾਂ ਦੀ ਥਾਂ ਬੈਲਟ ਪੇਪਰ ਦੀ ਵਰਤੋਂ ਕੀਤੇ ਜਾਣ ਦੀ ਮੰਗ ਕੀਤੀ। ਲਗਪਗ ਇਕ ਦਹਾਕੇ ਤੋਂ ਵੱਧ ਸਮਾਂ ਮਗਰੋਂ ਕੌਮੀ ਰਾਜਧਾਨੀ ਆਏ ਠਾਕਰੇ ਨੇ ਕਿਹਾ ਕਿ ਉਨ੍ਹਾਂ ਚੋਣ ਕਮਿਸ਼ਨ ਨੂੰ ਇਕ ਪੱਤਰ ਦਿੰਦਿਆਂ ਚੋਣਾਂ ਲਈ ਰਵਾਇਤੀ ਬੈਲਟ ਪੇਪਰਾਂ ਦੀ ਮੁੜ ਵਰਤੋਂ ਕਰਨ ਲਈ ਕਿਹਾ ਹੈ। ਉਂਜ ਠਾਕਰੇ ਨੇ ਇਸ ਮੁਲਾਕਾਤ ਨੂੰ ਮਹਿਜ਼ ਰਸਮੀ ਕਰਾਰ ਦਿੱਤਾ। ਮੀਟਿੰਗ ਉਪਰੰਤ ਠਾਕਰੇ ਨੇ ਕਿਹਾ, ‘ਵੋਟਰਾਂ ਨੂੰ ਇਸ ਗੱਲ ਦਾ ਖ਼ਦਸ਼ਾ ਹੈ ਕਿ ਉਨ੍ਹਾਂ ਦੀਆਂ ਵੋਟਾਂ ਚੁਣੇ ਹੋਏ ਉਮੀਦਵਾਰਾਂ ਨੂੰ ਨਹੀਂ ਪੈ ਰਹੀਆਂ। ਅਜਿਹੇ ਮਾਹੌਲ ਵਿੱਚ ਚੋਣ ਕਮਿਸ਼ਨ ਨੂੰ ਬੈਲਟ ਪੇਪਰ ਵੱਲ ਪਰਤਦਿਆਂ ਮਹਾਰਾਸ਼ਟਰ ਅਸੈਂਬਲੀ ਚੋਣਾਂ ਕਰਵਾਉਣੀਆਂ ਚਾਹੀਦੀਆਂ ਹਨ। ਸਾਨੂੰ ਅੰਦਰੋਂ ਲਗਦਾ ਹੈ ਕਿ ਈਵੀਐੱਮਜ਼ ਨਾਲ ਛੇੜਛਾੜ ਹੋ ਸਕਦੀ ਹੈ।’

Comments

comments

Share This Post

RedditYahooBloggerMyspace