ਸਿੱਖ ਪਰਿਵਾਰ ਨੇ ਹਿੰਦੂ ਮੇਡ ਨੂੰ ਦਿੱਤਾ ਬੇਟੀ ਦਾ ਦਰਜਾ, ਵਿਆਹ ‘ਚ ਮੁਸਲਿਮ ਭਰਾ ਨੇ ਕੀਤਾ ਕੰਨਿਆਦਾਨ

ਸਾਹਿਬਜ਼ਾਦਾ ਅਜੀਤ ਸਿੰਘ ਨਗਰ : ਹਿੰਦੂ-ਮੁਸਲਮਾਨ ਕਹਿ ਕੇ ਨਫਰਤ ਦੀ ਫਸਲ ਬੀਜਣ ਵਾਲੇ ਭਾਵੇਂ ਕਿੰਨੇ ਵੀ ਯਤਨ ਕਰ ਲੈਣ ਪਰ ਮਨੁੱਖਤਾ ਨੂੰ ਮੰਨਣ ਵਾਲੇ ਹਮੇਸ਼ਾ ਮਹਿਕਾਂ ਵੰਡਦੇ ਹੀ ਰਹਿੰਦੇ ਹਨ। ਅਜਿਹੀ ਹੀ ਇਕ ਮਿਸਾਲ ਮੋਹਾਲੀ ‘ਚ ਸਾਹਮਣੇ ਆਈ ਜਿੱਥੇ ਇਕ ਸਿੱਖ ਪਰਿਵਾਰ ਨੇ ਆਪਣੀ ਨੌਕਰਾਣੀ ਨੂੰ ਧੀ ਦਾ ਦਰਜਾ ਦਿੱਤਾ ਤੇ ਉਸ ਦਾ ਵਿਆਹ ਹਿੰਦੂ ਰਸਮਾਂ ਮੁਤਾਬਿਕ ਕਰਵਾਇਆ। ਇਸ ਵਿਆਹ ‘ਚ ਸਭ ਤੋਂ ਖਾਸ ਗੱਲ ਇਹ ਰਹੀ ਕਿ ਕੁੜੀ ਦੇ ਮਾਮੇ ਦਾ ਫਰਜ਼ ਤੇ ਕੁੜੀ ਦਾ ਕੰਨਿਆਦਾਨ ਇਕ ਮੁਸਲਿਮ ਭਰਾ ਤੋਂ ਕਰਵਾਇਆ ਗਿਆ।

ਦੱਸਣਯੋਗ ਹੈ ਕਿ ਫੇਜ਼-3ਬੀ1 ਦੀ ਕੋਠੀ ਨੰਬਰ-740 ਵਿਚ ਕੈਪਟਨ ਨਵਜੀਤ ਸਿੰਘ ਸੰਧੂ ਆਪਣੀ ਪਤਨੀ ਮਨਦੀਪ ਕੌਰ ਸੰਧੂ ਨਾਲ ਰਹਿੰਦੇ ਹਨ। 10 ਸਾਲਾਂ ਤੋਂ ਸ਼ਾਂਤੀ ਦੇਵੀ ਉਨ੍ਹਾਂ ਦੇ ਘਰ ਨੌਕਰਾਣੀ ਵਜੋਂ ਕੰਮ ਕਰਦੀ ਹੈ। ਪਰਿਵਾਰ ਨੇ ਸ਼ਾਂਤੀ ਦਾ ਆਪਣੀ ਧੀ ਵਾਂਗ ਪਾਲਣ ਪੋਸ਼ਣ ਕੀਤਾ। ਸ਼ਾਂਤੀ ਦਾ ਜੱਦੀ ਪਿੰਡ ਯੂਪੀ ਦੇ ਕਾਨਪੁਰ ਕੋਲ ਹੈ। 10 ਸਾਲ ਪਹਿਲਾਂ ਉਸ ਦੀ ਵੱਡੀ ਭੈਣ ਉਸ ਨੂੰ ਮੋਹਾਲੀ ਲੈ ਕੇ ਆਈ ਸੀ ਅਤੇ ਉਦੋਂ ਤੋਂ ਹੀ ਉਹ ਕੈਪਟਨ ਸੰਧੂ ਦੇ ਘਰ ਕੰਮ ਕਰ ਰਹੀ ਹੈ। ਸ਼ਾਂਤੀ ਦੀਆਂ ਛੇ ਭੈਣਾਂ ਹੋਰ ਵੀ ਹਨ। ਚਾਰ ਨੌਕਰਾਣੀ ਦੀ ਹੀ ਕੰਮ ਕਰਦੀਆਂ ਹਨ।

ਕੈਪਟਨ ਸੰਧੂ ਨੇ ਸ਼ਾਂਤੀ ਲਈ ਖੁਦ ਉਸ ਦੀ ਬਿਰਾਦਰੀ ਦਾ ਮੁੰਡਾ ਲੱਭਿਆ ਅਤੇ ਆਪਣੇ ਖਰਚ ‘ਤੇ ਉਸ ਦਾ ਵਿਆਹ ਲੁਧਿਆਣਾ ਕਰਣ ਕੁਮਾਰ ਨਾਲ ਕੀਤਾ। ਪ੍ਰਾਹੁਣਾ ਲੁਧਿਆਣਾ ਵਿਚ ਹੀ ਪ੍ਰਾਈਵੇਟ ਨੌਕਰੀ ਕਰਦਾ ਹੈ ਅਤੇ ਪਰਿਵਾਰ ਨਾਲ ਰਹਿੰਦਾ ਹੈ। ਫੇਜ਼ 3ਬੀ2 ਦੇ ਹਨੂਮਾਨ ਮੰਦਿਰ ਵਿਚ ਸ਼ਾਂਤੀ ਦਾ ਵਿਆਹ ਕਰਵਾਇਆ ਗਿਆ ਜਿੱਥੇ ਕੰਨਿਆਦਾਨ ਮੁਹੰਮਦ ਹਬੀਬ ਨੇ ਕੀਤਾ ਅਤੇ ਉਸ ਦੇ ਮਾਮੇ ਦਾ ਫਰਜ਼ ਅਦਾ ਕੀਤਾ। ਇੱਕ ਪਾਸੇ ਇਹ ਮਜਹਬੀ ਟੋਏ ਪੁੱਟਣ ਵਾਲਿਆਂ ਲਈ ਇੱਕ ਸਬਕ ਸੀ ਉੱਥੇ ਦੂਜੇ ਪਾਸੇ ਮਾਨਵਤਾ ਦਾ ਕਬੂਲਨਾਮਾ ਵੀ। ਸ਼ਾਂਤੀ ਨੂੰ ਭਿੱਜੀਆਂ ਅੱਖਾਂ ਨਾਲ ਕੈਪਟਨ ਸੰਧੂ ਦੇ ਘਰ ਤੋਂ ਸਹੁਰਿਆਂ ਲਈ ਤੋਰਿਆ ਗਿਆ। ਇਸ ਤੋਂ ਪਹਿਲਾਂ ਠੰਢੇ ਹਾਲ ਵਿਚ ਬਰਾਤ ਦਾ ਸਵਾਗਤ ਕੀਤਾ ਗਿਆ ਅਤੇ 150 ਲੋਕਾਂ ਦੇ ਰੋਟੀ-ਪਾਣੀ ਦੀ ਚੰਗੀ ਸੇਵਾ ਕੀਤੀ ਗਈ। ਉੱਧਰ ਸ਼ਾਂਤੀ ਦੇ ਪਿਤਾ ਨਨਕਾਏ ਨੇ ਕਿਹਾ ਕੈਪਟਨ ਪਰਿਵਾਰ ਦੀਆਂ ਸਿਫਤਾਂ ਕੀਤੀਆਂ।

Comments

comments

Share This Post

RedditYahooBloggerMyspace