ਸਿੱਖਾਂ ਤੇ ਕਸ਼ਮੀਰੀਆਂ ਵੱਲੋਂ ਸਾਂਝਾ ਮੁਜ਼ਾਹਰਾ

ਮੈਲਬਰਨ: ਭਾਰਤੀ ਹਕੂਮਤ ਵੱਲੋਂ ਬੀਤੇ ਦਿਨੀਂ ਜੰਮੂ-ਕਸ਼ਮੀਰ ਨੂੰ ਭਾਰਤੀ ਸੰਵਿਧਾਨ ਵੱਲੋਂ ਮਿਲਿਆ ਖਾਸ ਰੁਤਬਾ ਖਤਮ ਕਰਕੇ ਇਸ ਦੇ ਦੋ ਟੋਟੇ ਕਰਕੇ ਇਕ ਲੱਦਾਖ ਤੇ ਦੂਜਾ ਜੰਮੂ-ਕਸ਼ਮੀਰ ਬਣਾਕੇ ਇਸ ਨੂੰ ਕੇਂਦਰ ਦੇ ਸਿੱਧੇ ਪ੍ਰਬੰਧ ਹੇਠ ਲੈ ਲਿਆ ਗਿਆ ਹੈ। ਭਾਰਤੀ ਹਕੂਮਤ ਵੱਲੋਂ ਧੱਕੇ ਨਾਲ ਧਾਰਾ ੩੭੦ ਤੇ ੩੫ਏ ਖਤਮ ਕਰਕੇ ਕਸ਼ਮੀਰ ਨੂੰ ਬਲਦੀ ਅੱਗ ਦੀ ਭੱਠੀ ਵਿਚ ਝੋਕ ਦਿੱਤਾ ਹੈ। ੩੭੦ ਖਤਮ ਕਰਕੇ ਭਾਵੇਂ ਭਾਰਤ ਵਿਚ ਕਸ਼ਮੀਰ ਦਾ ਖਾਸ ਰੁਤਬਾ ਖਤਮ ਕਰ ਦਿੱਤਾ ਗਿਆ ਹੈ, ਪਰ ਇਸ ਨਾਲ ਅੰਤਰ ਰਾਸ਼ਟਰੀ ਪੱਧਰ ਤੇ ਕਸ਼ਮੀਰ ਦੇ ਇਕ ਵਿਵਾਦਿਤ ਖਿੱਤੇ ਵੱਜੋ ਐਲਾਨ ਵਿਚ ਕੋਈ ਫਰਕ ਨਹੀਂ ਆਵੇਗਾ। ਭਾਰਤੀ ਹਕੂਮਤ ਦੇ ਇਸ ਤਾਨਾਸ਼ਾਹੀ ਕਦਮ ਨਾਲ ਕਸ਼ਮੀਰ ਦੇ ਹਲਾਤਾਂ ਵਿਚ ਕੋਈ ਸੁਧਾਰ ਨਹੀਂ ਆਵੇਗਾ, ਬਲਕਿ ਇਸ ਨਾਲ ਕਸ਼ਮੀਰ ਦੇ ਲੋਕਾਂ ਵਿਚ ਭਾਰਤ ਪ੍ਰਤੀ ਹੋਰ ਜ਼ਿਆਦਾ ਗੁੱਸਾ ਪੈਦਾ ਹੋਵੇਗਾ, ਜਿਸ ਨਾਲ ਭਾਰਤ ਦੇ ਵਿਰੋਧ ਵਿਚ ਲੋਕ ਲਹਿਰ ਹੋਰ ਤਾਕਤਵਰ ਹੋਵੇਗੀ ਤੇ ਇਸ ਨਾਲ ਕਸ਼ਮੀਰ ਦੀ ਅਜ਼ਾਦੀ ਦੀ ਲਹਿਰ ਨੂੰ ਸਫਲ ਹੋਣ ਵਿਚ ਹੋਰ ਬੱਲ ਮਿਲੇਗਾ। ਹੁਣ ਭਾਰਤੀ ਹਕੂਮਤ ਕਸ਼ਮੀਰ ਵਿਚ ਸਿੱਧੇ ਤੌਰ ਤੇ ਰਾਜ ਕਰੇਗੀ, ਜਿਸ ਨਾਲ ਆਜ਼ਾਦੀ ਦੀ ਲਹਿਰ ਨੂੰ ਕੁਚਲਣ ਲਈ ਹੋਰ ਵੱਡੇ ਪੱਧਰ ਤੇ ਕਸ਼ਮੀਰੀਆਂ ਉੱਤੇ ਜ਼ੁਲਮ ਕਰੇਗੀ। ਪਰ ਇਸ ਸਭ ਦੇ ਬਾਵਜੂਦ ਉਹ ਕਸ਼ਮੀਰੀਆਂ ਦੇ ਦਿਲਾਂ ਵਿਚੋਂ ਅਜ਼ਾਦੀ ਦੀ ਤੜਪ ਤੇ ਉਸ ਲਈ ਮਰ ਮਿਟਣ ਦੇ ਜਜ਼ਬੇ ਨੂੰ ਖਤਮ ਨਹੀਂ ਕਰ ਸਕੇਗੀ।

ਮੈਲਬਰਨ ਵਿਚ ਸਿੱਖ ਸੰਗਤਾਂ ਤੇ ਕਸ਼ਮੀਰ ਦੇ ਲੋਕਾਂ ਵੱਲੋਂ ਧਾਰਾ ੩੭੦ ਤੇ ੩੫ਏ ਨੂੰ ਜ਼ਬਰਨ ਖਤਮ ਤੇ ਕੀਤਾ ਗਿਆ ਮੁਜ਼ਾਹਰਾ ਕਸ਼ਮੀਰ ਉੱਤੇ ਆਈ ਇਸ ਬਿਪਤਾ ਦੀ ਘੜੀ ਵਿਚ ਸਮੁੱਚਾ ਸਿੱਖ ਭਾਈਚਾਰਾ ਕਸ਼ਮੀਰ ਦੇ ਆਜ਼ਾਦੀ ਪਸੰਦ ਲੋਕਾਂ ਨਾਲ ਖੜਿਆ ਹੋਇਆ ਹੈ। ਪੰਜਾਬ ਤੇ ਭਾਰਤ ਵਿਚ ਹੋਰਾਂ ਥਾਵਾਂ ਤੇ ਸਿੱਖ ਕਸ਼ਮੀਰੀਆਂ ਨੂੰ ਸੁਰੱਖਿਆ ਦੇ ਰਹੇ ਹਨ। ਕਸ਼ਮੀਰੀ ਬੀਬੀਆਂ ਨੂੰ ਆਪਣੇ ਖਰਚੇ ਤੇ ਆਪਣੀ ਸੁਰੱਖਿਆ ਹੇਠ ਸਿੱਖ ਉਨ੍ਹਾਂ ਨੂੰ ਆਪਣੇ ਘਰੋ ਘਰੀ ਆਪ ਪਹੁੰਚਾ ਰਹੇ ਹਨ। ਇਸੇ ਲੜੀ ਵਿਚ ਮੈਲਬਰਨ ਆਸਟ੍ਰੇਲੀਆ ਵਿਚ ਸਿੱਖ ਭਾਈਚਾਰੇ ਨੇ ਧਾਰਾ ੩੭੦ ਤੇ ੩੫ਏ ਦੇ ਜਬਰਨ ਤੋੜਨ ਦੇ ਵਿਰੋਧ ਵਿਚ ਕਸ਼ਮੀਰੀ ਭਾਈਚਾਰੇ ਨਾਲ ਰੱਲਕੇ ਇਕ ਮਾਰਚ ਕੀਤਾ। ਜਿਸ ਵਿਚ ਮੈਲਬਰਨ ਦੇ ਸਾਰੇ ਸਿੱਖ ਕਸ਼ਮੀਰੀ ਭੈਣ ਭਰਾ ਸ਼ਾਮਲ ਸਨ। ਇਹ ਮਾਰਚ ਮੈਲਬਰਨ ਸ਼ਹਿਰ ਦੇ ਫੈਡਰੇਸ਼ਨ ਸਿਕੁਏਅਰ ਤੋਂ ਲੈਕੇ ਸਟੇਟ ਲਾਈਬ੍ਰੇਰੀ ਆਫ ਵਿਕਟੋਰੀਆ ਤੱਕ ਕੱਢਿਆ ਗਿਆ।

ਮੁਜ਼ਾਹਰੇ ਵਿਚ ਭਾਗ ਲੈਂਦੇ ਸਿੱਖ ਇਸ ਮਾਰਚ ਵਿਚ ਵੱਡੀ ਗਿਣਤੀ ਵਿਚ ਕਸ਼ਮੀਰੀ ਸੱਜਣ ਤੇ ਸਿੱਖ ਸੰਗਤਾਂ ਸ਼ਾਮਲ ਹੋਈਆਂ। ਕਸ਼ਮੀਰ ਦੇ ਸੱਜਣਾ ਇਸ ਮੌਕੇ ਕਿਹਾ ਕਿ,“ਉਹ ਆਮ ਸਿੱਖ ਸੰਗਤਾਂ ਤੇ ਭਾਰਤੀ ਫੌਜ ਵਿਚ ਨੌਕਰੀ ਕਰਦੇ ਭਾਰਤ ਪੱਖੀ ਸਿੱਖਾਂ ਵਿਚਲੇ ਅੰਤਰ ਨੂੰ ਚੰਗੀ ਤਰ੍ਹਾਂ ਨਾਲ ਸਮਝਦੇ ਹਨ। ਜਦ ਕੋਈ ਸਿੱਖ ਫੌਜੀ ਸਾਡੇ ੳੁੱਤੇ ਕਸ਼ਮੀਰ ਵਿਚ ਭਾਰਤ ਦੀ ਤਰਜ਼ ਉੱਤੇ ਜ਼ੁਲਮ ਕਰਦਾ ਹੈ ਤਾਂ ਤਦ ਅਸੀ ਸਮੁੱਚੀ ਸਿੱਖ ਕੌਮ ਪ੍ਰਤੀ ਦੁਸ਼ਮਣੀ ਮਨਾਂ ਵਿਚ ਨਹੀਂ ਰੱਖਦੇ। ਹਰ ਕਸ਼ਮੀਰੀ ਬੱਚਾ, ਬਜ਼ੁਰਗ, ਨੌਜਵਾਨ, ਬੀਬੀਆਂ ਸਭ ਇਸ ਸੱਚ ਤੋਂ ਵਾਕਫ਼ ਹਨ ਕਿ ਭਾਰਤ ਸਰਕਾਰ ਸਾਨੂੰ (ਸਿੱਖ ਤੇ ਕਸ਼ਮੀਰੀਆਂ) ਨੂੰ ਆਪਸ ਵਿਚ ਦੁਸ਼ਮਣ ਬਣਕੇ ਲੜਵਾਉਣ ਲਈ ਅਜਿਹੀਆਂ ਚਾਲਾ ਚੱਲਦੀ ਹੈ। ੩-੪ ਮਹੀਨੇ ਪਹਿਲਾਂ ਜਦ ਪੂਰੇ ਦੇਸ਼ ਵਿਚ ਹਿੰਦੂਵਾਦੀ ਸੋਚ ਦੇ ਧਾਰਨੀ ਭਾਰਤੀ ਕਸ਼ਮੀਰੀ ਲਈ ਖਤਰਾ ਬਣ ਗਏ ਸਨ ਤਾਂ ਉਸ ਵੇਲੇ ਸਿੱਖ ਕੌਮ ਨੇ ਹੀ ਕਸ਼ਮੀਰ ਤੋਂ ਬਾਹਰ ਵਸਦੇ ਕਸ਼ਮੀਰੀਆਂ ਦੀ ਸਾਰ ਲਈ ਸੀ, ਇਨ੍ਹਾਂ ਹਿੰਦੂਵਾਦੀ ਭਾਰਤੀ ਵਾਸੀਆਂ ਕੋਲੋ ਬਚਾਇਆ ਸੀ”।

Comments

comments

Share This Post

RedditYahooBloggerMyspace