ਜੰਮੂ ਕਸ਼ਮੀਰ ਵਿੱੱਚ ਮੁਸਲਿਮ ਬਹੁਗਿਣਤੀ ਕਾਰਨ ਕੇਂਦਰ ਨੇ ਧਾਰਾ 370 ਹਟਾਈ: ਚਿੰਦਬਰਮ

ਚੇਨਈ/ਨਵੀਂ ਦਿੱਲੀ : ਸੀਨੀਅਰ ਕਾਂਗਰਸੀ ਆਗੂ ਪੀ ਚਿੰਦਬਰਮ ਨੇ ਦੋਸ਼ ਲਾਇਆ ਕਿ ਖਿੱਤੇ ਵਿੱਚ ਮੁਸਲਮਾਨਾਂ ਦੇ ਦਬਦਬੇ ਕਾਰਨ ਭਾਜਪਾ ਨੇ ਜੰਮੂ ਕਸ਼ਮੀਰ ਤੋਂ ਵਿਸ਼ੇਸ਼ ਦਰਜਾ ਖੋਹਿਆ ਹੈ। ਸੱਤਾਧਾਰੀ ਪਾਰਟੀ ਨੇ ਬਿਆਨ ਦੀ ਨਿਖੇਧੀ ਕਰਦਿਆਂ ਇਸ ਨੂੰ ਗੈਰਜ਼ਿੰਮੇਵਾਰਾਨਾ ਅਤੇ ਭੜਕਾਊ ਗਰਦਾਨਿਆ ਹੈ।
ਸਾਬਕਾ ਕੇਂਦਰੀ ਗ੍ਰਹਿ ਅਤੇ ਵਿੱਤ ਮੰਤਰੀ ਨੇ ਐਤਵਾਰ ਨੂੰ ਚੇਨੱਈ ਵਿੱਚ ਇਕ ਜਨਤਕ ਸਮਾਗਮ ਦੌਰਾਨ ਦੋਸ਼ ਲਾਇਆ ਸੀ ਕਿ ਜੇ ਜੰਮੂ ਕਸ਼ਮੀਰ ਸੂਬਾ ਹਿੰਦੂ ਦਬਦਬੇ ਵਾਲਾ ਹੁੰਦਾ ਤਾਂ ਭਾਜਪਾ ਦੀ ਅਗਵਾਈ ਵਾਲੀ ਐਨਡੀਏ ਸਰਕਾਰ ਇਹ ਦਲੇਰਾਨਾ ਕਦਮ ਨਹੀਂ ਚੁੱਕਦੀ। ਚਿੰਦਬਰਮ ਨੇ ਕਿਹਾ ਕਿ ਮੁਲਕ ਦੇ 70 ਸਾਲਾਂ ਦੇ ਇਤਿਹਾਸ ਵਿੱਚ ਕਿਸੇ ਸੂਬੇ ਨੂੰ ਕੇਂਦਰ ਸ਼ਾਸਿਤ ਪ੍ਰਦੇਸ਼ ਬਣਾਉਣ ਦੀ ਕੋਈ ਮਿਸਾਲ ਨਹੀਂ ਮਿਲਦੀ। ਉਨ੍ਹਾਂ ਕਿਹਾ, ‘‘ਅੱਜ, ਜੰਮੂ ਅਤੇ ਕਸ਼ਮੀਰ ਨਗਰਪਾਲਿਕਾ ਬਣ ਗਏ ਹਨ… ਧਾਰਾ 371 ਤਹਿਤ ਹੋਰਨਾਂ ਸੂਬਿਆਂ ਵਿੱਚ ਵੀ ਵਿਸ਼ੇਸ਼ ਪ੍ਰਬੰਧ ਹਨ, ਪਰ ਸਿਰਫ਼ ਜੰਮੂ ਅਤੇ ਕਸ਼ਮੀਰ ਵਿਚ ਹੀ ਕਿਉਂ… ਇਹ ਸਭ ਧਾਰਮਿਕ ਕੱਟੜਤਾ ਕਾਰਨ ਕੀਤਾ ਗਿਆ ਹੈ।’’ ਦੂਜੇ ਪਾਸੇ ਕਾਨੂੰਨ ਮੰਤਰੀ ਰਵੀ ਸ਼ੰਕਰ ਪ੍ਰਸਾਦ ਨੇ ਕਾਂਗਰਸ ਆਗੂ ਦੇ ਬਿਆਨ ਨੂੰ ਗੈਰਜ਼ਿੰਮੇਵਾਰਾਨਾ ਅਤੇ ਭੜਕਾਊ ਦੱਸਿਆ। ਇਸ ਦੇ ਨਾਲ ਹੀ ਭਾਜਪਾ ਆਗੂ ਅਤੇ ਕੇਂਦਰੀ ਮੰਤਰੀ ਮੁਖਤਾਰ ਅੱਬਾਸ ਨਕਵੀ ਅਤੇ ਸ਼ਿਵਰਾਜ ਸਿੰਘ ਚੌਹਾਨ ਨੇ ਕਿਹਾ ਕਿ ਵਿਰੋਧੀ ਪਾਰਟੀ ਕਸ਼ਮੀਰ ਮੁੱਦੇ ਨੂੰ ਫਿਰਕੂ ਰੰਗਤ ਦੇ ਰਹੀ ਹੈ।

Comments

comments

Share This Post

RedditYahooBloggerMyspace