ਰਿਵਾਲਸਰ : ਜਿੱਥੇ ਹਿੰਦੂ ਰਾਜਿਆਂ ਨੇ ਗੁਰੂ ਗੋਬਿੰਦ ਸਿੰਘ ਜੀ ਨੂੰ ਸ਼ਹੀਦ ਕਰਨ ਦੀ ਸਾਜ਼ਿਸ਼ ਰਚੀ

ਹਿਮਾਚਲ ਪ੍ਰਦੇਸ਼ ਦੀਆਂ ਸੰਘਣੀਆਂ ਹਰਿਆਲੀਆਂ ਪਹਾੜੀਆਂ ਵਿਚ ਵਸਿਆ ਕਸਬੇ ਰੂਪੀ ਪਿੰਡ ਰਿਵਾਲਸਰ ਕਈ ਧਾਰਮਿਕ ਯਾਦਗਾਰਾਂ ਨੂੰ ਸਮੋਈ ਬੈਠਾ ਹੈ, ਜਿਸ ਵਿਚ ਜਿਥੇ ਹਿੰਦੂਆਂ ਦੇ ਧਾਰਮਿਕ ਸਥਾਨ ਹਨ ਉੱਥੇ ਹੀ ਇਥੇ ਬੁੱਧ ਧਰਮ ਦਾ ਸੈਕਿੰਡ ਬੁੱਧਾ ਦਾ ਇਤਿਹਾਸਕ ਸਥਾਨ ਹੈ ਜੋ ਕਿ ਮਕੜੌਲ ਗੰਜ ਦੀ ਤਰ੍ਹਾਂ ਹੀ ਬੋਧੀ ਭਿਕਸੂਆਂ ਲਈ ਖਿੱਚ ਦਾ ਕੇਂਦਰ ਹੈ। ਵਿਸ਼ੇਸ਼ ਕਰਕੇ ਇਹ ਪਿੰਡ ਗੁਰੂ ਗੋਬਿੰਦ ਸਿੰਘ ਜੀ ਦੀ ਚਰਨਛੋਹ ਪ੍ਰਾਪਤ ਵੀ ਹੈ। ਜਿਥੇ ਕਿ ਗੁਰਦੁਆਰਾ ਸਾਹਿਬ ਬਣੇ ਹਨ ਤੇ ਅੱਗੇ ਕਾਰ ਸੇਵਾ ਰਾਹੀਂ ਗੁਰੂ ਘਰ ਨੂੰ ਹੋਰ ਵੀ ਸੁੰਦਰ ਬਣਾਇਆ ਜਾ ਰਿਹਾ ਹੈ ਸਿੱਖ ਸਰਧਾਲੂ ਆਮ ਕਰਕੇ ਹੁਣ ਮੰਡੀ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਨ ਤੋਂ ਬਾਅਦ ਇਥੇ ਦਰਸ਼ਨਾਂ ਲਈ ਆਉਦੇ ਹਨ।

ਇੱਥੇ ਬੋਧੀਆਂ ਨੂੰ ਅਧਿਆਤਮਕ ਸਿੱਖਿਆ ਦੇਣ ਲਈ ਇੱਕ ‘ਸਕੂਲ’ ਬਣਿਆ ਹੋਇਆ ਹੈ। ਸੱਜੇ ਪਾਸੇ ਥੋੜੀ ਦੂਰ ਝੀਲ ਦੇ ਕੰਡੇ ’ਤੇ ਗੁਰੂ ਗੋਬਿੰਦ ਸਿੰਘ ਜੀ ਦੀ ਚਰਨਛੋਹ ਪ੍ਰਾਪਤ ਗੁਰੂ ਘਰ ਹੈ। ਇਥੇ ਗੁਰੂ ਗੋਬਿੰਦ ਸਿੰਘ ਜੀ ਨੂੰ 1721 ਈਸਵੀ ਵਿਚ ਵਿਸਾਖੀ ਵਾਲੇ ਦਿਨ ਪਹਾੜੀ ਰਾਜਿਆਂ ਦੇ ਸਿਰਮੌਰ ਬਿਲਾਸਪੁਰ ਦੇ ਰਾਜੇ ਵੱਲੋਂ ਆਪਣੇ ਰੁੱਕਾ ਪੰਮਾ ਪ੍ਰੋਹਤ ਦੇ ਰਾਹੀਂ ਬੁਲਾਇਆ ਗਿਆ ਸੀ, ਹਿੰਦੂ ਪਹਾੜੀ ਰਾਜਿਆਂ ਨੂੰ ਔਰੰਗਜੇਬ ਨੇ ਕਿਹਾ ਸੀ ਕਿ ਗੁਰੂ ਗੋਬਿੰਦ ਸਿੰਘ ਨੂੰ ਪਹਾੜਾਂ ਵਿਚ ਬੁਲਾ ਕੇ ਉਥੇ ਹੀ ਸ਼ਹੀਦ ਕਰ ਦਿਤਾ ਜਾਵੇ। ਗੁਰੂ ਗੋਬਿੰਦ ਸਿੰਘ ਜੀ ਆਪਣੇ 500 ਘੋੜ ਸਵਾਰਾਂ ਸਮੇਤ ਇੱਥੇ ਪੁੱਜੇ, ਜਿਸ ਨੂੰ ਵੇਖ ਕੇ ਹਿੰਦੂ ਰਾਜੇ ਡਰ ਗਏ।ਇਸ ਸਥਾਨ ਤੇ ਗੁਰੂ ਸਾਹਿਬ ਇਕ ਮਹੀਨਾ ਰਹੇ, ਸੰਗਤਾਂ ਨੂੰ ਅਮ੍ਰਿਤ ਛਕਾਇਆ, ਰਾਜਿਆਂ ਨੂੰ ਵੀ ਕਿਹਾ ਗਿਆ ਕਿ ਤੁਸੀਂ ਵੀ ਅਮ੍ਰਿਤ ਦੀ ਦਾਤ ਪ੍ਰਾਪਤ ਕਰ ਲਵੋ ਤਾਂ ਰਾਜਿਆਂ ਨੇ ਕਿਹਾ ਕਿ ਤੁਸੀਂ ਤਾਂ ਹਰ ਇਕ ਅਮੀਰ ਗਰੀਬ, ਨੀਵੀਂ ਜਾਤ ਆਦਿ ਨੂੰ ਅਮ੍ਰਿਤ ਛਕਾਈ ਜਾ ਰਹੇ ਹੋ ਇਸ ਕਰਕੇ ਅਸੀਂ ਅਮ੍ਰਿਤ ਨਹੀ ਛਕਣਾ। ਰਿਵਾਲਸਰ ਵਿਚ ਗੁਰਦੁਆਰਾ ਸਾਹਿਬ 1930 ਵਿਚ ਰਾਜਾ ਜੋਗਿੰਦਰ ਸਿੰਘ ਤੇ ਰਾਣੀ ਅਮ੍ਰਿਤ ਕੌਰ ਨੇ ਬਣਾਉਣਾ ਸ਼ੁਰੂ ਕੀਤਾ, ਜਿੱਥੇ ਕਿ ਹੁਣ ਕਾਰ ਸੇਵਾ ਵਾਲੇ ਬਾਬੇ ਲਾਭ ਸਿੰਘ ਸੇਵਾ ਨਿਭਾ ਰਹੇ ਹਨ।

ਇਥੇ ਹੋਰ ਵੀ ਕਥਾ ਸੁਣਾਈ ਜਾਂਦੀ ਹੈ ਕਿ ਗੁਰੂ ਸਾਹਿਬ ਨੂੰ ਦਸਿਆ ਗਿਆ ਇਕ ਇਥੋਂ 12 ਕਿਲੋਮੀਟਰ ਦੂਰ ਇਕ ਗੁਫਾ ਹੈ ਜਿਥੇ ਕਿ ਇਕ ਰਿਸ਼ੀ ਤਪ ਕਰ ਰਿਹਾ ਹੈ ਤਾਂ ਗੁਰੂ ਸਾਹਿਬ ਉਥੇ ਗਏ ਜਿਥੇ ਕਿ ਰੇਵਾ ਦਾ ਪੁੱਤਰ ਵਾਲ (ਜਿਸ ਦੇ ਨਾਂ ਤੇ ਰਿਵਾਲਸਰ ਵਸਿਆ ਹੈ) ਭੇਸ ਬਦਲ ਕੇ ਤਪ ਕਰ ਰਿਹਾ ਸੀ, ਜਦੋਂ ਗੁਰੂ ਸਾਹਿਬ ਉਥੇ ਪੁੱਜੇ ਤਾਂ ਉਹ ਗੁਰੂ ਸਾਹਿਬ ਦੇ ਸਾਹਮਣੇ ਅਸਲ ਰੂਪ ਵਿਚ ਹੀ ਆਇਆ, (ਇਹ ਕੋਈ ਚਮਤਕਾਰ ਦੀ ਕਹਾਣੀ ਨਹੀਂ ਹੈ ਇਸ ਬਾਰੇ ਰਿਵਾਲਸਰ ਗੁਰੂਦੁਆਰਾ ਸਾਹਿਬ ਦੇ ਪ੍ਰਧਾਨ ਮਹਿੰਦਰਪਾਲ ਸਿੰਘ ਨੇ ਦਸਿਆ ਸੀ ਉਹ ਇਹ ਵੀ ਕਹਿੰਦੇ ਸਨ ਕਿ ਇਸ ਦਾ ਇਤਿਹਾਸ ਵੀ ਮੌਜੂਦ ਹੈ ਜਿਸ ਦੀ ਖੋਜ ਲਈ ਖੋਜੀਆਂ ਵਾਸਤੇ ਰਾਹ ਖੁੱਲਾ ਹੈ) ਰਿਵਾਲ ਨੇ ਗੁਰੂ ਗੋਬਿੰਦ ਸਿੰਘ ਜੀ ਨੂੰ ਦਸਿਆ ਕਿ ਮੈਂ ਇਥੇ ਮੰਡੀ ਤੇ ਰਾਜ ਕਰਦਾ ਸੀ ਪਰ ਜੱਛ ਕੁਬੇਰ ਨੇ ਮੇਰੀਆਂ ਸਾਰੀਆਂ ਫੌਜਾਂ ਮਾਰ ਕੇ ਮੇਰਾ ਰਾਜ ਆਪਣੇ ਕਬਜੇ ਵਿਚ ਕਰ ਲਿਆ, ਮੈਨੂੰ ਦੇਸ਼ ਨਿਕਾਲਾ ਦੇ ਦਿੱਤਾ ਤੁਸੀਂ ਕੁਬੇਰ ਨੂੰ ਸਮਝਾਓ ਕਿ ਉਹ ਮੇਰਾ ਨੁਕਸਾਨ ਨਾ ਕਰੇ ਤਾਂ ਗੁਰੂ ਜੀ ਨੇ ਕੁਬੇਰ ਨੂੰ ਬੁਲਾਇਆ ਪਰ ਉਹ ਨਹੀਂ ਆਇਆ ਤਾਂ ਗੁਰੂ ਨੇ ਇੱਥੇ ਆਪਣੇ ਹਥਿਆਰਾਂ ਦਾ ਪ੍ਰਦਰਸ਼ਨ ਕੀਤਾ ਜਿਸ ਨਾਲ ਪਹਾੜੀਆਂ ਥਰ ਥਰ ਕੰਬਣ ਲੱਗ ਪਈਆਂ, ਕੁਬੇਰ ਡਰ ਗਿਆ ਤਾਂ ਉਹ ਵੀ ਗੁਰੂ ਜੀ ਦੇ ਚਰਨੀ ਪਿਆ ਦੋਵਾਂ ਦਾ ਪਿਆਰ ਬਣਾ ਕੇ ਕਿਹਾ ਕਿ ਤੁਸੀਂ ਦੋਵੇਂ ਹੁਣ ਇਕ ਦੂਜੇ ਨੂੰ ਪਿਆਰ ਕਰੋਗੇ। ਇਥੇ ਕੁਬੇਰ ਨੇ ਗੁਰੂ ਜੀ ਨੂੰ ਕਿਹਾ ਕਿ ਮੇਰੇ ਕੋਲ 10 ਹਜਾਰ ਜੱਛਾਂ ਦੀ ਫੌਜ ਹੈ ਇਹ ਅੱਜ ਤੋਂ ਬਾਅਦ ਤੁਹਾਡੀ, ਇਹ ਤੁਰਕਾਂ ਦੇ ਖਿਲਾਫ ਲੜੇਗੀ, ਤਾਂ ਗੁਰੂ ਸਾਹਿਬ ਨੇ ਕਿਹਾ ਕਿ ਮਾੜੇ ਇਰਾਦੇ ਵਾਲੇ ਤੁਰਕਾਂ ਦੇ ਖਿਲਾਫ ਤਾਂ ਸਾਡੇ ਸਿੱਖ ਹੀ ਕਾਫੀ ਹਨ। ਇਥੇ ਹੀ ਰਾਜੇ ਰਿਵਾਲ ਨੇ ਕਿਹਾ ਕਿ ਮੇਰੇ ਕੋਲ 96 ਕਰੋੜੀ ਫ਼ੌਜ ਹੈ ਇਹ ਤੁਹਾਡੀ ਹੋਈ, ਪਰ ਗੁਰੂ ਸਾਹਿਬ ਕਹਿਣ ਲੱਗੇ ਕਿ ਲੋੜ ਪੈਣ ’ਤੇ ਇਹ ਸੇਵਾ ਜ਼ਰ੍ਰੂ ਲਵਾਂਗੇ। (ਇੱਕ ਮਿੱਥ ਅਨੁਸਾਰ ਇਹ ਸੱਪਾਂ ਦੀ ਫ਼ੌਜ ਸੀ। ਕਿਹਾ ਜਾਂਦਾ ਹੈ ਕਿ ਰਿਵਾਲ ਰਾਜੇ ਦੀ ਇਹ ਸੇਵਾ ਅਜੇ ਤੱਕ ਵੀ ਗੁਰੂ ਸਾਹਿਬ ਨੇ ਨਹੀਂ ਲਈ ਜੋ ਕਿ ਅਜੇ ਬਾਕੀ ਹੈ। ਪਰ ਸਿੱਖ ਫ਼ਿਲਾਸਫੀ ਦੀ ਕਸਵਟੀ ’ਤੇ ਅਜਿਹੀਆਂ ਗੱਲਾਂ ਸਹੀ ਨਹੀਂ ਉੱਤਰਦੀਆਂ) ਇਥੇ ਹੀ ਮੰਡੀ ਦਾ ਰਾਜਾ ਸਿੱਧ ਸੈਨ ਗੁਰੂ ਸਾਹਿਬ ਨੂੰ ਮੰਡੀ ਤੱਕ ਲੈ ਜਾਣ ਦੀ ਸੇਵਾ ਮੰਗਦਾ ਹੈ ਤਾਂ ਗੁਰੂ ਸਾਹਿਬ ਨੂੰ ਪਾਲਕੀ ਵਿਚ ਬੈਠਾਇਆ ਗਿਆ ਰਾਜੇ ਸਿੱਧ ਸੈਨ ਦੇ ਤਿੰਨ ਪੁੱਤਰ ਤੇ ਰਾਜਾ ਖ਼ੁਦ ਪਾਲਕੀ ਉਠਾ ਕੇ ਤੁਰੇ। ਮੰਡੀ ਰਾਜੇ ਦੇ ਮਹਿਲਾਂ ਵਿਚ ਗੁਰੂ ਸਾਹਿਬ ਨੇ ਰਹਿੰਦੇ ਹੋਏ ਕਿਹਾ ਕਿ ਸਾਨੂੰ ਤਾਂ ਭਾਈ ਇਕਾਂਤ ਜਗ੍ਹਾ ਚਾਹਦੀ ਹੈ ਤਾਂ ਗੁਰੂ ਸਾਹਿਬ ਦਾ ਠਹਿਰਾ ਰਾਜੇ ਨੇ ਉਥੇ ਹੀ ਕੀਤਾ ਜਿਥੇ ਕਿ ਹੁਣ ਗੁਰੂਦੁਆਰਾ ਸਾਹਿਬ ਗੁਰੂ ਗੋਬਿੰਦ ਸਿੰਘ ਬਣਿਆ ਹੋਇਆ ਹੈ। ਇਥੇ ਗੁਰੂ ਸਾਹਿਬ 6 ਮਹੀਨੇ 18 ਦਿਨ ਰਹੇ ਜਦੋਂ ਗੁਰੁ ਸਾਹਿਬ ਇਥੋਂ ਵਿਦਾ ਹੋਣ ਲੱਗੇ ਤਾਂ ਰਾਜਾ ਸਿੱਧ ਸੈਨ ਕਹਿਣ ਲੱਗਾ ਕਿ ਮੇਰੇ ਖਿਲਾਫ ਹੁਣ ਔਰੰਗਜੇਬ ਨੇ ਜੁਲਮ ਕਰਨਾ ਹੈ, ਤਾਂ ਗੁਰੂ ਸਾਹਿਬ ਨੇ ਇਕ ਕੱਚੀ ਮਿੱਟੀ ਦੀ ਹਾਂਡੀ ਮੰਗਾਈ ਤੇ ਉਸ ਹਾਂਡੀ ਨੂੰ ਸਤਲੁਜ ਵਿਚ ਹੜਾ ਕੇ 22 ਸੇਰ ਦੀ ਅਤੇ 7 ਫੁੱਟ 2 ਇੰਚ ਦੀ ਲੰਬੀ ਨਾਲੀ ਵਾਲੀ ਬੰਦੂਕ ਨਾਲ ਹਾਂਡੀ ਦੇ ਨਿਸ਼ਾਨਾ ਲਗਾਇਆ ਤਾਂ ਨਿਸ਼ਾਨਾ ਹਾਂਡੀ ਵਿਚ ਦੀ ਆਰ ਪਾਰ ਹੋ ਗਿਆ, ਪਰ ਹਾਂਡੀ ਟੁੱਟੀ ਨਹੀਂ, ਤਾਂ ਗੁਰੂ ਸਾਹਿਬ ਨੇ ਰਾਜੇ ਨੂੰ ਵਰਦਾਨ ਦਿਤਾ ਕਿ ‘ਜੈਸੇ ਬਚੀ ਹਾਂਡੀ, ਤੈਸੇ ਬਚੇਗੀ ਮਾਂਡੀ, ਜੋ ਮੰਡੀ ਕੋ ਲੁਟੇਂਗੇ, ਅਸਮਾਨੀ ਗੋਲੇ ਸੁਟੇਂਗੇ’, ਤਾਂ ਮੰਡੀ ਦੇ ਰਾਜੇ ਦਾ ਔਰੰਗਜੇਬ ਕੁਝ ਨਹੀ ਵਿਗਾੜ ਸਕਿਆ। ਇਕ ਹੋਰ ਜਾਣਕਾਰੀ ਅਨੁਸਾਰ ਰਿਵਾਲਸਰ ਤੋਂ 16 ਕਿਲੋਮੀਟਰ ਦੂਰ ਗੁਰਦੁਆਰਾ ਸਾਹਿਬ ਕੋਠਾ ਸਾਹਿਬ ਬਣਿਆ ਹੈ ਜਿੱਥੇ ਕਿ ਮੰਡੀ ਦੇ ਰਾਜੇ ਸਿੱਧ ਸੈਨ ਵਲੋਂ ਗੁਰੂ ਗੋਬਿੰਦ ਸਿੰਘ ਜੀ ਕੋਲੋ ਕਿਲੇ ਦਾ ਨੀਂਹ ਪੱਥਰ ਰਖਾਇਆ ਸੀ।

ਰਿਵਾਲਸਰ ਬਾਰੇ ਇਥੇ ਬੈਠੇ ਬੋਧੀ ਭਿਕਸੂਆਂ ਵਲੋਂ ਦੱਸਿਆ ਗਿਆ ਜੋ ਕਿ ਦੀਵਾਰਾਂ ’ਤੇ ਵੀ ਦਰਜ ਹੈ ਕਿ ਇਕੇ ਕਰੀਬ ਛੇ ਸੱਤ ਸੋ ਸਾਲ ਪਹਿਲਾਂ ਸੈਕਿੰਡ ਬੁੱਧਾ ਦਾ ਜਨਮ ਇਕ ਕਮਲ ਦੇ ਫੁੱਲ ਵਿਚੋਂ ਹੋਇਆ। ਉਸ ਨੂੰ ਸਮਾਂ ਪੈਣ ਤੇ ਰਾਜੇ ਨੇ ਜਿੰਦਾ ਸ਼ਹੀਦ ਕਰ ਦਿਤਾ ਜਦੋਂ ਉਸ ਨੂੰ ਸਾੜਨ ਲਈ ਤੇਲ ਆਦਿ ਲੱਕੜਾਂ ਆਦਿ ਲਿਆਂਦੀਆਂ ਗਈਆਂ ਤਾਂ ਤੇਲ ਆਦਿ ਇਥੇ ਫੈਲ ਗਿਆ ਤਾਂ ਉਸ ਦੀ Øਇਥੇ ਝੀਲ ਬਣ ਗਈ ਇਹ ਝੀਲ ਵਿਸ਼ਵ ਦੇ ਨਕਸੇ ਤੇ ਕਾਫੀ ਮਕਬੂਲ ਹੈ। ਰਿਵਾਲਸਰ ਝੀਲ ਦੇ ਨਾਂ ਨਾਲ ਕਾਫੀ ਮਸ਼ਹੂਰ ਹੈ, ਇਥੇ ਹੀ ਸੈਕਿੰਡ ਬੁੱਧਾ ਦੀ ਬਹੁਤ ਵੱਡੀ ਪਹਾੜੀ ਤੇ ਵੱਡੀ ਮੂਰਤ ਬਣਾਈ ਹੈ, ਜਿਸ ਨੂੰ ਗੁਰਦੁਆਰਾ ਸਾਹਿਬ ਤੋਂ ਹੀ ਨਹੀਂ ਸਗੋਂ ਦੂਰੋ ਵੀ ਚੰਗੀ ਤਰ੍ਹਾਂ ਦੇਖਿਆ ਜਾ ਸਕਦਾ ਹੈ। ਇਥੇ ਹੀ ਲੋਮਸ਼ ਰਿਸ਼ੀ ਵੀ ਆਏ ਜਿਸ ਦਾ ਇਥੇ ਮੰਦਰ ਹੈ।ਬ੍ਰਹਮ ‘ਕੁਮਾਰੀਆਂ’ ਦਾ ਇੱਥੇ ਸਿਖਿਆ ਸਥਾਨ ਬਣਿਆ ਹੈ, ਇਥੇ ਬੋਧੀ ਭਿਕਸੂ ਆਮ ਤੌਰ ਤੇ ਤਿਬਤ ਆਦਿ ਤੋਂ ਆਉਦੇ ਰਹਿੰਦੇ ਹਨ, ਇਥੇ ਅੱਤ ਦੀ ਗਰਮੀ ਵਿਚ ਵੀ ਮਨਾਲੀ ਜਿਹੀ ਠੰਡ ਰਹਿੰਦੀ ਹੈ। ਬੜਾ ਹੀ ਮਨਮੋਹਕ ਸਥਾਨ ਹੈ।

-ਗੁਰਨਾਮ ਸਿੰਘ ਅਕੀਦਾ

Comments

comments

Share This Post

RedditYahooBloggerMyspace