ਸਬਦੈ ਕਾ ਨਿਬੇੜਾ : ਸਿਧ ਗੋਸਟਿ ਦਾ ਸਾਰ

-ਕ੍ਰਿਪਾਲ ਸਿੰਘ ਚੰਦਨ

ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਸਮੇਂ ਪੂਰੇ ਪੰਜਾਬ ਵਿਚ ਯੋਗੀਆਂ ਦਾ ਆਮ ਲੋਕਾਂ ਉੱਤੇ ਬਹੁਤ ਪ੍ਰਭਾਵ ਸੀ ਲੋਕਾਂ ਨੂੰ ਯੋਗ-ਮਤ ਦੀ ਵਿਚਾਰਧਾਰਾ (ਯੋਗ-ਦਰਸ਼ਨ) ਦਾ ਤਾਂ ਗਿਆਨ ਨਹੀਂ ਸੀ, ਪਰ ਉਹ ਯੋਗੀਆਂ ਦੀਆਂ ਕਰਾਮਾਤਾਂ, ਤਪ-ਸਾਧਨਾਵਾਂ, ਭੇਖਾਂ ਅਤੇ ਉਨਾਂ ਦੀਆਂ ‘ਸ਼ਕਤੀਆਂ’ ਤੋਂ ਭੈ-ਭੀਤ ਅਤੇ ਪ੍ਰਭਾਵਿਤ ਸਨ ਪਾਤੰਜਲੀ ਦੇ ਯੋਗ ਦਰਸ਼ਨ ਦੀ ਥਾਂ ‘ਤੇ ਉਸ ਸਮੇਂ ਗੋਰਖਨਾਥ ਦੇ ਹਠ-ਯੋਗ ਦਾ ਬੋਲਬਾਲਾ ਸੀ ਹਠ-ਯੋਗ ਦੇ ਗਲਤ- ਵਿਚਾਰਾਂ, ਭਰਮਾਂ-ਭੇਖਾਂ, ਤਪ-ਸਾਧਨਾ ਆਦਿ ਦਾ ਲੋਕਾਂ ਉੱਤੇ ਗਲਤ ਪ੍ਰਭਾਵ ਪੈ ਰਿਹਾ ਸੀ ਜਦ ਗੁਰੂ ਨਾਨਕ ਸਾਹਿਬ ਨੇ ਆਪਣੀ ਨਵੀਂ ਵਿਚਾਰਧਾਰਾ ਦਾ ਪ੍ਰਚਾਰ ਅਰੰਭ ਕੀਤਾ ਤਾਂ ਹਠ-ਯੋਗ ਬਾਰੇ ਸਚਾਈ ਦਾ ਬਿਆਨ ਕਰਨਾ ਗੁਰੂ ਜੀ ਲਈ ਜ਼ਰੂਰੀ ਹੋ ਗਿਆ ਇਹੀ ਕਾਰਨ ਹੈ ਕਿ ਗੁਰੂ ਨਾਨਕ ਸਾਹਿਬ ਆਪਣੀਆਂ ਸਭ ਪ੍ਰਚਾਰ-ਯਾਤਰਾਵਾਂ (ਉਦਾਸੀਆਂ) ਦੇ ਦੌਰਾਨ ਅਤੇ ਬਾਅਦ ਵਿਚ ਵੀ ਯੋਗੀਆਂ ਦੇ ਪ੍ਰਮੁੱਖ ਕੇਂਦਰਾਂ ‘ਤੇ ਗਏ ਅਤੇ ਮੁਖੀ ਯੋਗੀਆਂ ਨਾਲ ਵਿਚਾਰ-ਚਰਚਾਵਾਂ ਕੀਤੀਆਂ ਆਪ ਨੇ ਗੋਰਖ ਮਤੇ (ਹੁਣ ਨਾਨਕ ਮਤਾ), ਸੁਮੇਰ ਪਰਬਤ, ਗੋਰਖ ਹੱਟੜੀ (ਪਿਸ਼ਾਵਰ ਦਾ ਇਕ ਬਾਜ਼ਾਰ) ਅਤੇ ਅਚੱਲ-ਵਟਾਲੇ ਵਿਖੇ ਜਾ ਕੇ ਯੋਗੀ-ਆਗੂਆਂ ਨਾਲ ਮੁਲਾਕਾਤਾਂ ਕੀਤੀਆਂ

 ਲਗਭਗ ਹਰ ਮਿਲਣੀ ਵਿਚ ਯੋਗੀਆਂ ਨੇ ਪਹਿਲਾਂ ਕਰਾਮਾਤੀ ਸ਼ਕਤੀਆਂ ਨਾਲ ਗੁਰੂ ਜੀ ਨੂੰ ਡਰਾਉਣਾ ਚਾਹਿਆ; ਜਦ ਉਹ ਸਫ਼ਲ ਨਾ ਹੋਏ ਤਾਂ ਉਨਾਂ ਗੁਰੂ ਜੀ ਨੂੰ ਵਿਚਾਰ-ਚਰਚਾ ਵਿਚ ਉਲਝਾਉਣਾ ਚਾਹਿਆ, ਪਰ ਗੁਰੂ ਨਾਨਕ-ਸੱਚ ਅੱਗੇ ਉਨਾਂ ਨੂੰ ਹਮੇਸ਼ਾ ਹੀ ਝੁਕਣਾ ਪਿਆ ਅਚੱਲ-ਵਟਾਲਾ ਵਿਖੇ ਹੋਈ ਚਰਚਾ ਦਾ ਵਿਸਥਾਰ ਸਹਿਤ ਜ਼ਿਕਰ ਭਾਈ ਗੁਰਦਾਸ ਜੀ ਨੇ ਆਪਣੀ ਪਹਿਲੀ ਵਾਰ (ਪਉੜੀ ਨੰ: 39 ਤੋਂ 44) ਵਿਚ ਕੀਤਾ ਹੈ

 ਕਰਾਮਾਤਾਂ ਦੇ ਡਰ-ਡਰਾਵੇ ਅਤੇ ਵਿਚਾਰ- ਚਰਚਾ ਮਗਰੋਂ ਸਿੱਧਾਂ ਨੇ ਹਥਿਆਰ ਸੁੱਟ ਦਿੱਤੇ ਅਤੇ ਗੁਰੂ-ਪਾਤਸ਼ਾਹ ਦੀ ਅਧਿਆਤਮਿਕ ਉੱਚਤਾ ਨੂੰ ਸਵੀਕਾਰ ਕੀਤਾ ਭਾਈ ਗੁਰਦਾਸ ਜੀ ਦੇ ਸ਼ਬਦਾਂ ਵਿਚ

 ਬਾਬੇ ਕੀਤੀ ਸਿਧ ਗੋਸਟਿ,

ਸਬਦਿ ਸਾਂਤਿ ਸਿਧੀ ਵਿਚ ਆਈ

ਜਿਣਿ ਮੇਲਾ ਸਿਵਰਾਤਿ ਦਾ,

ਖਟ ਦਰਸਨ ਆਦੇਸ ਕਰਾਈ

ਸਿਧ ਬੋਲਨਿ ਸੁਭ ਬਚਨ :

ਧਨੁ ਨਾਨਕ ਤੇਰੀ ਵਡੀ ਕਮਾਈ

ਵਡਾ ਪੁਰਖੁ ਪਰਗਟਿਆ,

 ਕਲਿਜੁਗ ਅੰਦਰਿ ਜੋਤਿ ਜਗਾਈ ਇਨਾਂ ਗੋਸ਼ਟੀਆਂ ਵਿਚ ਹੋਏ ਵਿਚਾਰਾਂ ਨੂੰ ਗੁਰੂ ਸਾਹਿਬ ਨੇ ‘ਸਿਧ ਗੋਸਟਿ’ ਨਾਮ ਦੀ ਬਾਣੀ ਵਿਚ ਦਰਸਾਇਆ ਹੈ, ਜੋ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਕ ੯੩੮ ਤੋਂ ੯੪੬ ਤੱਕ, ਰਾਮਕਲੀ ਰਾਗ ਵਿਚ ਦਰਜ ਹੈ ਇਹ ਬਾਣੀ ਪ੍ਰਸ਼ਨ– ਉੱਤਰਾਂ ਦੇ ਰੂਪ ਵਿਚ ਹੈ; ਸਿਧ ਸਵਾਲ ਕਰਦੇ ਹਨ ਅਤੇ ਗੁਰੂ ਜੀ ਜਵਾਬਾਂ ਰਾਹੀਂ ਆਪਣੀ ਵਿਚਾਰਧਾਰਾ (ਗੁਰਮਤਿ) ਨੂੰ ਪ੍ਰਗਟ ਕਰਦੇ ਹਨ ਯੋਗੀ ਘਰ-ਬਾਰ (ਸੰਸਾਰ) ਤਿਆਗ ਕੇ ਪਹਾੜਾਂ ‘ਤੇ ਜਾਂ ਜੰਗਲਾਂ ਵਿਚ ਰਹਿੰਦੇ ਸਨ, ਕੰਦ-ਮੂਲ ਖਾ ਕੇ ਗੁਜ਼ਾਰਾ ਕਰਦੇ ਸਨ, ਤੀਰਥਾਂ ‘ਤੇ ਭਉਂਦੇ ਰਹਿੰਦੇ ਤੇ ਉੱਥੇ ਰਹਿੰਦੇ ਸਨ, ਕਈ ਤਰਾਂ ਦੇ ਤਪ ਤਾਪਦੇ ਸਨ ਸਰੀਰ ਨੂੰ ਕਸ਼ਟ ਦੇ ਕੇ ਮਨ ਨੂੰ ਵੱਸ ਵਿਚ ਕਰਨ ਦੇ ਸਾਧਨ ਕਰਦੇ ਸਨ; ਪ੍ਰਾਣਾਯਾਮ ਦੀ ਕਿਰਿਆ ਅਤੇ ਹਠ-ਯੋਗ ਦੇ ਸਾਧਨਾ ਨਾਲ ਸਰੀਰ ਨੂੰ ਮੁਰਦੇ ਸਮਾਨ ਜਾਂ ਲੱਕੜ ਦੀ ਤਰਾਂ ਸਖਤ ਕਰ ਲੈਂਦੇ ਸਨ, ਇਸ ਤਰਾਂ ਉਹ ਇੰਨੇ ਕਮਜ਼ੋਰ ਹੋ ਜਾਂਦੇ ਸਨ ਕਿ ਵਿਸ਼ੇ-ਵਿਕਾਰ ਜਾਂ ਮਾਇਆਵੀ ਰੁਚੀਆਂ ਉਨਾਂ ਦੇ ਮਨ ‘ਤੇ ਅਸਰ ਨਹੀਂ ਸਨ ਕਰਦੀਆਂ ਇਸ ਨੂੰ ਮੁਕਤੀ (ਕੈਵੱਲਯ) ਆਖਦੇ ਸਨ ਹੌਲੀ-ਹੌਲੀ ਕਠਿਨ ਸਾਧਨਾ ਮਾਰਗ ਦੀ ਥਾਂ ‘ਤੇ ਭੇਖਾਂ, ਧਾਰਮਿਕ ਚਿੰਨਾਂ ਜਾਂ ਭੇਖ ਨੇ ਲਈ ਮਨ ਦੀ ਭਟਕਣਾ ਆਦਿ ਤੋਂ ਰੋਕਣ ਲਈ ਸ਼ਰਾਬ ਤੇ ਨਸ਼ਿਆਂ ਦੀ ਵਰਤੋਂ ਕਰਨ ਲੱਗੇ ਗੁਰਬਾਣੀ ਵਿਚ ਇਨਾਂ ਕਰਮਾਂ ਦਾ ਤਿੱਖਾ ਵਿਰੋਧ ਕੀਤਾ ਗਿਆ ਹੈ ‘ਸਿਧ ਗੋਸਟਿ’ ਬਾਣੀ ਵਿਚ ਵਧੇਰੇ ਕਰਕੇ ਯੋਗ ਦੇ ਦਾਰਸ਼ਨਿਕ ਪੱਖ ‘ਤੇ ਵਿਚਾਰ ਕੀਤੀ ਗਈ ਹੈ ਅਤੇ ਸਮਝਾਇਆ ਗਿਆ ਹੈ ਕਿ ਪ੍ਰਭੂ ਦੇ ਨਾਮ ਸਿਮਰਨ ਦੁਆਰਾ ਹੀ ਵਿਕਾਰਾਂ, ਮਾਇਆਵੀ ਰੁਚੀਆਂ ਅਤੇ ਅਨੈਤਿਕ ਵਿਚਾਰਾਂ ਦਾ ਟਾਕਰਾ ਕੀਤਾ ਜਾ ਸਕਦਾ ਹੈ; ਮਨ ‘ਤੇ ਕਾਬੂ ਪਾ ਕੇ, ਪ੍ਰਭੂ ਨਾਲ ਜੁੜਿਆ ਜਾ ਸਕਦਾ ਹੈ ਇਹ ਹੀ ਗੁਰਮਤਿ ਦਾ ਯੋਗ ਹੈ ਸਾਰੀ ‘ਸਿਧ ਗੋਸਟਿ’ ਬਾਣੀ ਦੇ ਕੇਂਦਰੀ-ਭਾਵ ਨੂੰ ਇਨਾਂ ਤੁਕਾਂ ਰਾਹੀਂ ਪ੍ਰਗਟ ਕੀਤਾ ਗਿਆ ਹੈ :

 ਕਿਆ ਭਵੀਐ, ਸਚਿ ਸੂਚਾ ਹੋਇ

ਸਾਚ ਸਬਦ ਬਿਨੁ

ਮੁਕਤਿ ਨ ਕੋਇ ਰਹਾਉ (ਅੰਕ ੯੩੮)

 [ਅਰਥ : ਦੇਸ਼-ਦੇਸ਼ਾਂਤਰਾਂ ਅਤੇ ਤੀਰਥਾਂ ‘ਤੇ ਭਟਕਣ ਦਾ ਕੀ ਲਾਭ? ਸਦਾ ਕਾਇਮ ਰਹਿਣ ਵਾਲੇ ਪ੍ਰਭੂ ਵਿਚ ਜੁੜਿਆਂ ਹੀ ਪਵਿੱਤਰ ਹੋਈਦਾ ਹੈ; ਸਤਿਗੁਰੂ ਦੇ ਸੱਚੇ ਸ਼ਬਦ ਤੋਂ ਬਿਨਾਂ (ਵਿਕਾਰਾਂ ਤੋਂ) ਖ਼ਲਾਸੀ ਨਹੀਂ ਹੁੰਦੀ]

ਸਿੱਧਾਂ ਦੇ ਪ੍ਰਸ਼ਨਾਂ ਦੇ ਉੱਤਰ ਵਿਚ ਗੁਰੂ ਨਾਨਕ ਪਾਤਸ਼ਾਹ ਨੇ ਜੋ ਕੁਝ ਕਿਹਾ, ਉਸ ਦਾ ਸਾਰ ਇਸ ਪ੍ਰਕਾਰ ਹੈ :

 • ਮੇਰਾ ਮਾਰਗ ਸਤਿਗੁਰੂ ਦੇ ਭਾਣੇ ਵਿਚ ਰਹਿਣਾ ਹੈ
 • ਗੁਰੂ ਦੇ ਸ਼ਬਦ ਵਿਚ ਸੁਰਤ ਜੋੜ ਕੇ ਨਾਮ ਜਪਣ ਨਾਲ ਸੰਸਾਰ-ਸਮੁੰਦਰ ਤਰਿਆ ਜਾ ਸਕਦਾ ਹੈ
 • ਸੰਸਾਰ ਵਿਚ ਇਵੇਂ ਨਿਰਲੇਪ ਹੋ ਕੇ ਰਹਿਣਾ ਚਾਹੀਦਾ ਹੈ, ਜਿਵੇਂ ਪਾਣੀ ਵਿਚ ਉੱਗਿਆ ਹੋਇਆ ਕੰਵਲ ਦਾ ਫੁੱਲ ਪਾਣੀ ਨਾਲੋਂ ਵੱਖਰਾ ਰਹਿੰਦਾ ਹੈ ਅਤੇ ਜਿਵੇਂ ਨਦੀ ਵਿਚ ਤਰਦੀ ਮੁਰਗਾਬੀ ਦੇ ਖੰਭ ਪਾਣੀ ਨਾਲ ਨਹੀਂ ਭਿੱਜਦੇ
 • ਪ੍ਰਭੂ ਦਾ ਦਰ ਪ੍ਰਾਪਤ ਹੋਣ ਮਗਰੋਂ ਚੰਚਲ ਮਨ ਪ੍ਰਭੂ ਦੀ ਯਾਦ ਵਿਚ ਜੁੜ ਜਾਂਦਾ ਹੈ; ਪ੍ਰਭੂ ਦਾ ਨਾਮ ਜ਼ਿੰਦਗੀ ਦਾ ਆਸਰਾ ਹੋ ਜਾਂਦਾ ਹੈ
 • ਦੁਨੀਆਂ ਵਿਚ ਰਹਿੰਦਿਆਂ, ਮਨ ਨੂੰ ਦੁਨੀਆਂ ਦੇ ਧੰਦਿਆਂ ਵਿਚ ਖਚਿਤ ਨਹੀਂ ਹੋਣ ਦੇਣਾ ਚਾਹੀਦਾ; ਮਨ ਨੂੰ ਡੋਲਣ ਨਹੀਂ ਦੇਣਾ ਚਾਹੀਦਾ
 • ਯੋਗੀਆਂ ਦੇ ਉੱਤਮ ਫਿਰਕੇ ‘ਆਈ ਪੰਥ’ ਨੂੰ ਧਾਰਨ ਕਰਨ; ਮੁੰਦ੍ਰਾਂ, ਝੋਲੀ ਤੇ ਗੋਦੜੀ ਪਹਿਨਣ ਦੀ ਥਾਂ ‘ਤੇ ਗੁਰੂ ਦੇ ਸਨਮੁਖ ਹੋ ਕੇ ਮਨ ਨੂੰ ਸਮਝਾਉਣਾ ਚਾਹੀਦਾ ਹੈ ਇਹ ਹੀ ਯੋਗ ਦੀ ਅਸਲ ਜੁਗਤੀ ਹੈ
 • ਗੁਰੂ ਦੇ ਸ਼ਬਦ ਨੂੰ ਮਨ ਵਿਚ ਇਕ– ਰਸ ਵਸਾਉਣਾ?ਕੰਨਾਂ ਵਿਚ ਮੁੰਦਰਾਂ ਪਾਉਣੀਆਂ ਹਨ ਇਸ ਤਰਾਂ ਹਉਮੈ ਤੇ ਮਮਤਾ ਦੂਰ ਹੁੰਦੀ ਹੈ, ਕਾਮ, ਕ੍ਰੋਧ, ਹੰਕਾਰ ਮਿਟ ਜਾਂਦੇ ਹਨ, ਮੱਤ ਉੱਚੀ ਹੁੰਦੀ ਹੈ ਪ੍ਰਭੂ ਨੂੰ ਸਰਬ ਵਿਆਪਕ ਸਮਝਣਾ ਮਨੁੱਖ ਦੀ ਗੋਦੜੀ ਤੇ ਝੋਲੀ ਹੈ
 • ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ ਜੰਮਦਾ-ਮਰਦਾ ਰਹਿੰਦਾ ਹੈ; ਜਦੋਂ ਕਿ ਗੁਰੂ ਦਾ ਅਨੁਯਾਈ ਸੱਚੇ ਪ੍ਰਭੂ ਵਿਚ ਲੀਨ ਰਹਿੰਦਾ ਹੈ
 • ਮਾਇਆ ਦੇ ਚਸਕਿਆਂ ਦਾ ਹਨੇਰਾ ਸਤਿਗੁਰੂ ਦੇ ਮਿਲਾਪ ਨਾਲ ਤਾਂ ਦੂਰ ਹੁੰਦਾ ਹੈ ਜੇ ਮਨੁੱਖ ਗੁਰੂ-ਦੱਸੇ ਰਾਹ ‘ਤੇ ਤੁਰ ਪਏ
 • ਅਸੀਂ ਦੁਨੀਆਂ ਤੋਂ ਉਦਾਸ/ਨਿਰਾਸ ਹੋ ਕੇ ਨਹੀਂ, ਸਗੋਂ ਗੁਰਮੁਖਾਂ ਦੀ ਭਾਲ ਵਿਚ ਉਦਾਸੀ-ਭੇਖ ਧਾਰਿਆ ਸੀ ਅਸੀਂ ਸੱਚੇ ਪ੍ਰਭੂ ਦੇ ਨਾਮ ਰੂਪੀ ਸੌਦੇ ਦੇ ਵਪਾਰੀ ਹਾਂ
 • ਗੁਰੂ ਦੇ ਸ਼ਬਦ ਅਨੁਸਾਰ ਚੱਲ ਕੇ ਭਟਕਣਾ ਮੁਕਦੀ ਹੈ, ਆਤਮਿਕ ਅਨੰਦ ਆਉਂਦਾ ਹੈ, ਮਨ ਦੇ ਫੁਰਨੇ ਤੇ ਸੰਸਾਰਕ ਖਾਹਿਸ਼ਾਂ ਖਤਮ ਹੁੰਦੀਆਂ ਹਨ ਰੱਬੀ ਗਿਆਨ ਦੁਆਰਾ ਮਾਇਆ ਦੇ ਤਿੰਨ ਗੁਣਾਂ (ਤਮ, ਰਜ, ਸਤ) ਦੇ ਅਸਰ ਤੋਂ ਬਚਿਆ ਜਾ ਸਕਦਾ ਹੈ ਪ੍ਰਭੂ ਮਾਇਆ ਤੋਂ ਬਚਾ ਕੇ ਸੰਸਾਰ-ਸਾਗਰ ਨੂੰ ਤਾਰਨ ਦੇ ਸਮਰੱਥ ਬਣਾ ਲੈਂਦਾ ਹੈ
 • ਗੁਰੂ ਦੇ ਸ਼ਬਦ ਦੁਆਰਾ ਆਪਣੇ ਆਪੇ (ਨਿਜ-ਸਰੂਪ) ਵਿਚ ਟਿਕ ਜਾਈਦਾ ਹੈ
 • ਜੀਵ ਪ੍ਰਭੂ ਦੇ ਹੁਕਮ ਵਿਚ ਜੰਮਦਾ, ਜੀਵਨ ਬਤੀਤ ਕਰਦਾ ਤੇ ਮਰ ਜਾਂਦਾ ਹੈ ਗੁਰੂ ਦੇ ਸ਼ਬਦ ਨਾਲ ਪ੍ਰਭੂ ਦੀ ਸਮਝ ਹਾਸਲ ਕਰਦਾ ਹੈ ਅਤੇ ਸਿਮਰਨ ਦੀ ਕਮਾਈ ਕਰਦਾ ਹੈ
 • ਨਿਰੰਜਨ (ਪ੍ਰਭੂ) ਨੂੰ ਲੱਭਣ ਲਈ ਗੁਰੂ ਦੇ ਬਚਨਾਂ ਉੱਤੇ ਤੁਰਨ ਤੋਂ ਛੁੱਟ ਹੋਰ ਕੋਈ ਕਰਮ ਕਰਨ ਦੀ ਲੋੜ ਨਹੀਂ ਜੋ ਸਿੱਖ ਸੇਵਾ ਕਰਦਾ ਹੈ, ਉਹ ਨਿਰੰਜਨ ਨੂੰ ਲੱਭ ਲੈਂਦਾ ਹੈ
 • ਪ੍ਰਭੂ ਦੇ ਹੁਕਮ ਨੂੰ ਸਮਝਣ ਅਤੇ ਆਪਾ ਭਾਵ ਮਿਟਾ ਕੇ ਮੰਨਣ ਵਾਲਾ ਮਨੁੱਖ ਹੀ ਯੋਗੀ ਕਹਾਉਣ ਦੇ ਲਾਇਕ ਹੈ
 • ਜਨਮ-ਮਰਨ ਦਾ ਚੱਕਰ ਸਤਿਗੁਰੂ ਦੇ ਸ਼ਬਦ ਦੀ ਰਾਹੀਂ ਮਿਟਦਾ ਹੈ
 • ਗੁਰੂ ਦੇ ਰਾਹੀਂ ਸਮਝ ਪੈਂਦੀ ਹੈ ਕਿ ਸੱਚੇ ਪ੍ਰਭੂ ਨੇ ਹੀ ਧਰਤੀ ਬਣਾਈ ਹੈ (ਕਿਸੇ ਬ੍ਰਹਮਾ ਆਦਿਕ ਦੇਵਤੇ ਨੇ ਨਹੀਂ) ਇਸ ਧਰਤੀ ‘ਤੇ ਉਤਪਤੀ ਅਤੇ ਵਿਨਾਸ਼ ਵਿਕਾਸ ਦੀ ਇਕ ਖੇਡ ਹੈ ੲ ਗੁਰੂ ਦੇ ਦੱਸੇ ਰਾਹ ‘ਤੇ ਚੱਲਣਾ ਮਾਨੋ ਅੱਠ ਸਿੱਧੀਆਂ (ਕਰਾਮਾਤੀ ਤਾਕਤਾਂ) ਪ੍ਰਾਪਤ ਕਰ ਲੈਣਾ ਹੈ
 • ਗੁਰੂ ਦੇ ਸ਼ਬਦ ਦੀ ਸਿੱਖਿਆ ‘ਤੇ ਤੁਰਨ ਵਾਲਾ ਆਪਣਾ ਤੇ ਹੋਰਨਾਂ ਦਾ ਜੀਵਨ ਸਫ਼ਲ ਕਰ ਦਿੰਦਾ ਹੈ
 • ਪ੍ਰਭੂ ਦੇ ਨਾਮ ਵਿਚ ਰੱਤੇ ਹੋਏ ਮਨੁੱਖ ਵਿਕਾਰਾਂ ਤੋਂ ਖਲਾਸੀ ਪ੍ਰਾਪਤ ਕਰ ਲੈਂਦੇ ਹਨ, ਪ੍ਰਭੂ ਨਾਲ ਸਮਾਏ ਰਹਿੰਦੇ ਹਨ ਅਤੇ ਸਦੀਵੀ ਸੁਖ ਦੀ ਪ੍ਰਾਪਤੀ ਕਰਦੇ ਹਨ
 • ਗੁਰੂ ਦੇ ਰਸਤੇ ‘ਤੇ ਤੁਰਨ ਵਾਲਾ ਮਨੁੱਖ ਮਾਨੋਂ ਸ਼ਾਸਤਰਾਂ, ਸਿਮਰਤੀਆਂ ਤੇ ਵੇਦਾਂ ਦਾ ਗਿਆਨ ਹਾਸਲ ਕਰ ਚੁੱਕਾ ਹੁੰਦਾ ਹੈ (ਉਸ ਨੂੰ ਇਨਾਂ ਪੁਸਤਕਾਂ ਦੇ ਗਿਆਨ ਦੀ ਲੋੜ ਨਹੀਂ)
 • ਗੁਰੂ ਦੀ ਸ਼ਰਨ ਆਉਣ ਤੋਂ ਬਿਨਾਂ ਮਨੁੱਖ ਭਟਕਦਾ ਹੈ, ਜੰਮਦਾ-ਮਰਦਾ ਹੈ, ਉਸ ਦਾ ਮਨ ਸਹਿਮਿਆ ਰਹਿੰਦਾ ਹੈ, ਉਹ ਜ਼ਹਿਰ ਰੂਪੀ ਦੁਨਿਆਵੀ ਪਦਾਰਥ ਖਾ ਕੇ ਵੀ ਰੱਜਦਾ ਨਹੀਂ ਉਹ ਜਿਊਂਦਿਆਂ ਵੀ ਆਤਿਮਕ ਮੌਤੇ ਮਰਦਾ ਰਹਿੰਦਾ ਹੈ
 • ਪ੍ਰਾਣ ਜੀਵ ਦੀ ਹੋਂਦ ਦਾ ਮੁੱਢ ਹਨ ਇਹ ਮਨੁੱਖਾ ਜਨਮ ਦਾ ਸਮਾਂ ਸਤਿਗੁਰੂ ਦੀ ਸਿੱਖਿਆ ਲੈਣ ਦਾ ਹੈ ਸ਼ਬਦ ਮੇਰਾ ਗੁਰੂ ਹੈ, ਉਸ ਵਿਚ ਮੇਰੀ ਸੁਰਤ ਦਾ ਟਿਕਾਉ, ਉਸ ਗੁਰੂ ਦਾ ਸਿੱਖ ਹੋਣਾ ਹੈ
 • ਗੁਰੂ ਦਾ ਸ਼ਬਦ ਉਚਾਰਦਿਆਂ ਹਿਰਦੇ ਵਿਚ ਚੰਦਰਮਾ ਦੀ ਅਪਾਰ ਜੋਤਿ ਪ੍ਰਗਟ ਹੋ ਜਾਂਦੀ ਹੈ (ਭਾਵ, ਹਿਰਦੇ ਵਿਚ ਸ਼ਾਂਤੀ ਪੈਦਾ ਹੁੰਦੀ ਹੈ) ਅਤੇ ਸ਼ਾਂਤ ਹਿਰਦੇ ਵਿਚ ਗਿਆਨ ਦਾ ਸੂਰਜ ਚੜ ਪੈਂਦਾ ਹੈ, ਜਿਸ ਨਾਲ ਅਗਿਆਨਤਾ ਦਾ ਹਨੇਰਾ ਮਿਟ ਜਾਂਦਾ ਹੈ
 • ਗੁਰੂ-ਸ਼ਬਦ ਦੀ ਬਰਕਤ ਨਾਲ ਮਨੁੱਖ ਦੁੱਖ ਤੇ ਸੁਖ ਇਕੋ ਜਿਹਾ ਜਾਣ ਲੈਂਦਾ ਹੈ
 • ਨਿਰਗੁਣ ਪ੍ਰਭੂ (ਸੁੰਨ) ਮਨੁੱਖ ਦੇ ਅੰਦਰ-ਬਾਹਰ ਹਰ ਥਾਂ ਮੌਜੂਦ ਹੈ ਪ੍ਰਭੂ ਨੂੰ ਸਮਝਣ ਵਾਲਾ ਮਨੁੱਖ ਚਉਥੇ ਪਦ (ਪਰਮ ਪਦ) ਨੂੰ ਪ੍ਰਾਪਤ ਕਰ ਲੈਂਦਾ ਹੈ ੲ ਮਾਇਆ ਦੇ ਫੁਰਨਿਆਂ ਤੋਂ ਰਹਿਤ (ਅਫ਼ੁਰ) ਅਵੱਸਥਾ ਵਿਚ ਜੁੜੇ ਮਨੁੱਖ ਪ੍ਰਭੂ ਵਰਗੇ ਬਣ ਜਾਂਦੇ ਹਨ
 • ਜਦੋਂ ਨੌਂ-ਦਰਵਾਜ਼ੇ (ਗੋਲਕਾਂ) ਨਾਮ- ਅੰਮ੍ਰਿਤ ਨਾਲ ਭਰ ਜਾਂਦੀਆਂ ਹਨ, ਤਾਂ ਮਨੁੱਖ ਦੀ ਸੁਰਤ ਦਸਵੇਂ ਦੁਆਰ ਪੁੱਜਦੀ ਹੈ; ਅਫ਼ੁਰ ਅਵੱਸਥਾ ਪ੍ਰਾਪਤ ਹੁੰਦੀ ਹੈ; ਉਸ ਨੂੰ ਪ੍ਰਭੂ ਹਰੇਕ ਹਿਰਦੇ ਵਿਚ ਵੱਸਦਾ ਅਨੁਭਵ ਹੁੰਦਾ ਹੈ
 • ਜਿਸ ‘ਸ਼ਬਦ’ ਦੀ ਰਾਹੀਂ ਦੁੱਤਰ ਸਾਗਰ ਤਰੀਦਾ ਹੈ, ਉਹ ਹਰ ਥਾਂ ਭਰਪੂਰ ਹੈ, ਭਾਵ ਕਿ ਉਹ ‘ਸ਼ਬਦ’ ਅਲੱਖ-ਪ੍ਰਭੂ ਦਾ ਹੀ ਰੂਪ ਹੈ ਪ੍ਰਭੂ ਦੀ ਕਿਰਪਾ ਨਾਲ ਸ਼ਬਦ ਮਨੁੱਖ ਦੇ ਹਿਰਦੇ ਵਿਚ ਵੱਸਦਾ ਹੈ
 • ਗੁਰੂ ਦਾ ਸ਼ਬਦ ਹੀ ਪ੍ਰਾਣਾਂ (ਸਵਾਸਾਂ) ਦਾ ਆਸਰਾ ਹੈ, ਪ੍ਰਾਣਾਂ ਦੀ ਖ਼ੁਰਾਕ ਹੈ ੲ ਸਤਿਗੁਰੂ ਦੀ ਕਿਰਪਾ ਨਾਲ ਮਨ ਦੇ ਸੰਕਲਪ-ਵਿਕਲਪ ਖ਼ਤਮ ਹੁੰਦੇ ਹਨ, ਮਾਇਆ ਲਈ ਦੌੜ-ਭੱਜ ਖ਼ਤਮ ਹੋ ਜਾਂਦੀ ਹੈ; ਮਨ ਆਪਣੇ ਆਪ ਵਿਚ ਟਿਕ ਜਾਂਦਾ ਹੈ
 • ਜਦੋਂ ਸਰੀਰ ਅਤੇ ਹਿਰਦਾ ਨਹੀਂ ਸੀ, ਤਾਂ ਮਨ ਨਿਰਗੁਣ ਪ੍ਰਭੂ ਵਿਚ ਟਿਕਿਆ ਹੋਇਆ ਸੀ ਜਦੋਂ ਜਗਤ ਦਾ ਕੋਈ ਰੂਪ-ਰੇਖ ਨਹੀਂ ਸੀ ਤਾਂ ਸ੍ਰੇਸ਼ਟ-ਸ਼ਬਦ ਪ੍ਰਭੂ ਵਿਚ ਰਹਿੰਦਾ ਸੀ
 • ਜਗਤ ਹਉਮੈ ਵਿਚ (ਹਉਮੈ ਕਾਰਨ) ਪੈਦਾ ਹੁੰਦਾ ਹੈ, ਇਸ ਨੂੰ ਪ੍ਰਭੂ ਦਾ ਨਾਮ ਵਿਸਰ ਜਾਏ ਤਾਂ ਦੁੱਖ ਪਾਉਂਦਾ ਹੈ ਜਿਹੜਾ ਮਨੁੱਖ ਤੱਤ-ਗਿਆਨ ਨੂੰ ਵਿਚਾਰਦਾ ਹੈ, ਉਹ ਵਿਕਾਰ-ਰਹਿਤ ਹੋ ਕੇ ਸਦੀਵੀ-ਪ੍ਰਭੂ ਵਿਚ ਟਿਕਿਆ ਰਹਿੰਦਾ ਹੈ
 • ਸਤਿਗੁਰੂ ਦੀ ਸੇਵਾ ਤੋਂ ਬਿਨਾਂ ਯੋਗ ਨਹੀਂ ਹੋ ਸਕਦਾ (ਭਾਵ, ਪ੍ਰਭੂ ਨਾਲ ਮੇਲ ਨਹੀਂ ਹੋ ਸਕਦਾ) ਮਨੁੱਖ ਦੁੱਖ ਉਠਾਂਦਾ ਹੈ ਅਤੇ ਜੀਵਨ ਦੀ ਬਾਜ਼ੀ ਹਾਰ ਕੇ ਮਰਦਾ ਹੈ

 ‘ਸਿਧ ਗੋਸਟਿ’ ਦੀ ਅੰਤਲੀ (੭੩ਵੀਂ) ਪਉੜੀ ‘ਪ੍ਰਭੂ ਅੱਗੇ ਪ੍ਰਾਰਥਨਾ’ ਦੀ ਹੈ ਉਸ ਤੋਂ ਪਹਿਲੀ ਪਉੜੀ ਵਿਚ ਸਾਰੀ ਬਾਣੀ ਦਾ ਸਾਰ ਹੈ, ਜੋ ਇਸ ਪ੍ਰਕਾਰ ਹੈ :

 ਸਬਦੈ ਕਾ ਨਿਬੇੜਾ ਸੁਣਿ ਤੂ ਅਉਧੂ

ਬਿਨੁ ਨਾਵੈ ਜੋਗੁ ਨ ਹੋਈ

ਨਾਮੇ ਰਾਤੇ ਅਨਦਿਨੁ ਮਾਤੇ

ਨਾਮੈ ਤੇ ਸੁਖੁ ਹੋਈ

ਨਾਮੈ ਹੀ ਤੇ ਸਭੁ ਪਰਗਟੁ ਹੋਵੈ

ਨਾਮੇ ਸੋਝੀ ਪਾਈ

ਬਿਨੁ ਨਾਵੈ ਭੇਖ ਕਰਹਿ ਬਹੁਤੇਰੇ

ਸਚੈ ਆਪਿ ਖੁਆਈ

ਸਤਿਗੁਰ ਤੇ ਨਾਮੁ ਪਾਈਐ ਅਉਧੂ

ਜੋਗ ਜੁਗਤਿ ਤਾ ਹੋਈ

ਕਰਿ ਬੀਚਾਰੁ ਮਨਿ ਦੇਖਹੁ ਨਾਨਕ

ਬਿਨੁ ਨਾਵੈ ਮੁਕਤਿ ਨ ਹੋਈ ੭੨ (ਅੰਕ ੯੪੬)

[ਅਰਥ : ਹੇ ਯੋਗੀ! ਸੁਣ, ਸਾਰੇ ਉਪਦੇਸ਼ ਦਾ ਸਾਰ ਇਹ ਹੈ ਕਿ ਪ੍ਰਭੂ ਦੇ ਨਾਮ ਤੋਂ ਬਿਨਾਂ ਯੋਗ (ਪ੍ਰਭੂ-ਮਿਲਾਪ) ਨਹੀਂ ਹੁੰਦਾ ਜੋ ਪ੍ਰਭੂ ਦੇ ਨਾਮ ਵਿਚ ਰੱਤੇ ਹੋਏ ਹਨ, ਉਹੀ ਹਰ ਵੇਲੇ ਮਤਵਾਲੇ ਹਨ ਨਾਮ ਤੋਂ ਹੀ ਸੁਖ ਮਿਲਦਾ ਹੈ, ਨਾਮ ਤੋਂ ਹੀ ਪੂਰਨ ਗਿਆਨ ਪ੍ਰਾਪਤ ਹੁੰਦਾ ਹੈ ਤੇ ਨਾਮ ਤੋਂ ਹੀ ਸਾਰੀ ਸੂਝ (ਸਮਝ) ਪੈਂਦੀ ਹੈ ਪ੍ਰਭੂ ਦਾ ਨਾਮ ਛੱਡ ਕੇ ਜੋ ਮਨੁੱਖ ਹੋਰ ਕਈ ਭੇਖ ਧਾਰਦੇ ਹਨ, ਉਨਾਂ ਨੂੰ ਸੱਚੇ ਪ੍ਰਭੂ ਨੇ ਆਪ ਹੀ ਕੁਰਾਹੇ ਪਾ ਦਿੱਤਾ ਹੈ

 ਹੇ ਯੋਗੀ! ਸਤਿਗੁਰੂ ਤੋਂ ਪ੍ਰਭੂ ਦਾ ‘ਨਾਮ’ ਮਿਲਦਾ ਹੈ, ਤਾਂ ਹੀ ਯੋਗ ਦੀ ਜੁਗਤ ਸਿਰੇ ਚੜਦੀ ਹੈ ਹੇ ਨਾਨਕ! ਮਨ ਵਿਚ ਵਿਚਾਰ ਕਰਕੇ ਵੇਖ ਲਵੋ, ਨਾਮ ਤੋਂ ਬਿਨਾਂ ਮੁਕਤੀ ਨਹੀਂ ਮਿਲਦੀ; ਭਾਵ-ਤੁਹਾਡਾ ਆਪਣਾ ਜ਼ਾਤੀ ਤਜਰਬਾ ਦੱਸ ਦੇਵੇਗਾ ਕਿ ਨਾਮ- ਸਿਮਰਨ ਤੋਂ ਬਿਨਾਂ ਹਉਮੈ ਤੋਂ ਖ਼ਲਾਸੀ ਨਹੀਂ ਹੁੰਦੀ]

 ‘ਸਿਧ ਗੋਸਟਿ’ ਬਾਣੀ ਤੋਂ ਇਹ ਗੱਲ ਸਪੱਸ਼ਟ ਹੋ ਜਾਂਦੀ ਹੈ ਕਿ ਸਤਿਗੁਰੂ ਜੀ ਨੇ ਜੀਵਨ ਸਫ਼ਲ ਕਰਨ ਦਾ, ਪ੍ਰਭੂ ਨਾਲ ਸਾਂਝ ਪਾਉਣ ਦਾ ਅਤੇ ਗਿਆਨ ਪ੍ਰਾਪਤੀ ਦਾ ਸਾਧਨ ਇਕੋ-ਇਕ ‘ਗੁਰੂ ਦਾ ਸ਼ਬਦ’ ਦੱਸਿਆ ਹੈ ਸ਼ਬਦ ਦੀ ਕਮਾਈ ਹੀ ਅਸਲ ਵਿਚ ਯੋਗ ਦੀ ਜੁਗਤੀ ਹੈ ਗੁਰੂ ਜੀ ਨੇ ਕਿਸੇ ਜਗਾ ਵੀ ਪ੍ਰਾਣਾਯਾਮ ਜਾਂ ਅਨਹਦ ਨਾਦ ਵਜਾਉਣ ਦੀ ਵਕਾਲਤ ਨਹੀਂ ਕੀਤੀ ਆਪ ਨੇ ਯੋਗ ਦੀ ਵਿਚਾਰਧਾਰਾ ਨੂੰ ਰੱਦ ਕੀਤਾ ਹੈ ਅਤੇ ਯੋਗੀਆਂ ਦੇ ਕਰਮ-ਕਾਂਡਾਂ, ਭੇਖਾਂ ਤੇ ਯੋਗ-ਚਿੰਨਾਂ ਦਾ ਖੰਡਨ ਕੀਤਾ ਹੈ ਗੁਰਮਤਿ ਦਾ ਯੋਗ ਅਤੇ ਯੋਗੀਆਂ ਵਾਲਾ ਯੋਗ ਉਂਝ ਵੀ ਇਕ ਦੂਜੇ ਦੇ ਵਿਰੋਧੀ ਹਨ ਗੁਰਮਤਿ ਵਿਚ ਯੋਗ ਦਾ ਭਾਵ ਆਤਮਾ ਅਤੇ ਪਰਮਾਤਮਾ ਦਾ ਮੇਲ ਹੈ; ਜਦੋਂ ਕਿ ਯੋਗ ਮੱਤ ਵਾਲੇ ਯੋਗ ਦਾ ਅਰਥ ਪੁਰਸ਼ (ਆਤਮ-ਚੇਤੰਨ ਤੱਤ) ਨੂੰ ਪ੍ਰਕਿਰਤੀ (ਮਾਦੇ) ਤੋਂ ਵੱਖ ਕਰਨਾ ਕਰਦੇ ਹਨ, ਜੋ ਅਸਲ ਵਿਚ ‘ਵਿਯੋਗ’ ਹੁੰਦਾ ਹੈ

 

 

Comments

comments

Share This Post

RedditYahooBloggerMyspace