ਸ੍ਰੀ ਗੁਰੂ ਗ੍ਰੰਥ ਸਾਹਿਬ ਸਿਧਾਂਤ-ਮਿਸ਼ਨ-ਪ੍ਰਾਪਤੀ

ਸਭ ਤੋਂ ਵੱਡਾ ਸੰਕਟ ਇਸ ਸਮੇਂ ਇਹ ਹੈ ਕਿ ਕਲਾਸਕੀ ਪੂੰਜੀਵਾਦ ਤੇ ਕਲਾਸਕੀ ਸਾਮਵਾਦ ਖੀਣ ਹੋ ਚੁੱਕੇ ਹਨ। ਦੋਵਾਂ ਦੀ ਅਸਮਰਥਾ ਸਾਹਮਣੇ ਆ ਚੁੱਕੀ ਹੈ। ਵਿਕਸਤ ਕੰਪਿਊਟਰੀ ਯੁੱਗ ਤੋਂ ਪਿੱਛੋਂ ਦਾ ਪੂੰਜੀਵਾਦ ਵਿਸ਼ਵੀਕਰਨ ਦੇ ਨਾਂ ‘ਤੇ ਸਮੁੱਚੀ ਦੁਨੀਆਂ ਨੂੰ ਲਪੇਟ ‘ਚ ਲੈਣ ਦੇ ਆਹਰ ‘ਚ ਹੈ, ਕਿਤੇ ਬਹੁਕੌਮੀ ਕੰਪਨੀਆਂ ਰਾਹੀਂ, ਕਿਤੇ ਜੰਗ ਰਾਹੀਂ, ਕਿਤੇ ਧੌਂਸ ਰਾਹੀਂ, ਉਸ ਦਾ ਸੰਕਟ ਪਹਿਲਾਂ ਹੀ ਸਾਹਮਣੇ ਹੈ ਤੇ ਸੰਸਾਰ ਉਸ ਨੂੰ ਵਿਚਾਰਧਾਰਕ ਤੌਰ ‘ਤੇ ਸਵੀਕਾਰ ਨਹੀਂ ਕਰ ਰਿਹਾ। ਸਭਿਆਚਾਰਾਂ ਦੇ ਤਣਾਅ ਸਾਹਮਣੇ ਹਨ। ਅਜਿਹੀ ਸਥਿਤੀ ਵਿਚਾਰਧਾਰਾ ਦੇ ਸੰਕਟ ਨੂੰ ਜਨਮ ਦਿੰਦੀ ਹੈ। ਮਨੁੱਖ ਨੂੰ ਭਵਿੱਖ ਲਈ ਇਕ ਵਾਰੀ ਫਿਰ ਵਿਚਾਰਧਾਰਾ ਦੀ ਤਲਾਸ਼ ਹੈ। ਅਜਿਹੀ ਸਥਿਤੀ ‘ਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਵਿਸ਼ਵ ਵਿਚਾਰਧਾਰਾ ਨੂੰ ਸਪਸ਼ਟ ਕਰਨ ਦੀ ਲੋੜ ਹੈ ਜੋ ਸਮੁੱਚੇ ਮਨੁੱਖ ਲਈ ਭਵਿੱਖਮੁਖੀ ਰਾਹ ਲਈ ਬੈਠੀ ਹੈ। ਲੋੜ ਇਸ ਨੂੰ ਤੰਗ ਵਲਗਣਾਂ ਵਿਚੋਂ ਕੱਢਣ ਦੀ ਹੈ।

ਪੰਜਵੀਂ ਪਾਤਸ਼ਾਹੀ ਰਾਹੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੰਪਾਦਨ ਸਾਂਝੀਵਾਲਤਾ, ਨਿਆਂ, ਸੱਚ, ਹੱਕ, ਜਾਤ-ਪਾਤ ਤੋਂ ਉੱਪਰ ਕਿਰਤ ਕਰੋ, ਨਾਮ ਜਪੋ ਅਤੇ ਵੰਡ ਛਕੋ ਦਾ ਗੁਰਮਤਿ ਸਿਧਾਂਤ ਹੈ। ਇਸ ਪਾਵਨ ਗ੍ਰੰਥ ਵਿਚ ਹਰ ਧਰਮ ਦੇ ਭਗਤਾਂ ਦੀ ਬਾਣੀ ਉਸੇ ਸਤਿਕਾਰ ਨਾਲ ਦਰਜ਼ ਹੈ ਜਿਸ ਸਤਿਕਾਰ ਨਾਲ ਗੁਰੂਆਂ ਦੀ ਬਾਣੀ। ਇਥੇ ਵਿਤਕਰੇ, ਲੁੱਟ ਖਸੁੱਟ ਤੇ ਦਵੈਤ ਲਈ ਕੋਈ ਥਾਂ ਨਹੀਂ।

ਧਰਮ ਗ੍ਰੰਥਾਂ ‘ਚ ਦਰਜ ਸਿਧਾਂਤ ਮਨੁੱਖਤਾ ਨੂੰ ਉਨ੍ਹਾਂ ਦੇ ਪੈਰੋਕਾਰਾਂ ਨਾਲ ਜੁੜੇ ਰਹਿਣ ਦਾ ਰਾਹ ਦੱਸਦੇ ਹਨ। ਧਾਰਮਿਕ ਪੈਰੋਕਾਰਾਂ ਨੇ ਅਜਿਹੇ ਉਪਦੇਸ਼ ਮਨੁੱਖਤਾ ਦੇ ਰੂਬਰੂ ਕੀਤੇ ਹੁੰਦੇ ਹਨ, ਜਿਨ੍ਹਾਂ ਨੂੰ ਅਪਣਾ ਕੇ ਮਨੁੱਖ ਪ੍ਰਭੂ ਪ੍ਰਾਪਤੀ ਤੇ ਆਪਣੇ ਸੰਸਾਰ ਵਿਚ ਆਉਣ ਦੇ ਮਨੋਰਥ ਨੂੰ ਸਮਝਣ ਦੇ ਸਮਰੱਥ ਹੁੰਦਾ ਹੈ। ਸੰਸਾਰ ‘ਚ ਅਨੇਕਾਂ ਹਵਾਲੇ ਹਨ ਕਿ ਜਿਨ੍ਹਾਂ ਧਰਮਾਂ ਨੇ ਆਪਣੇ ਧਰਮ ਗ੍ਰੰਥਾਂ ਦੀ ਸੰਭਾਲ ‘ਚ ਕੁਤਾਹੀ ਵਰਤੀ, ਉਹ ਆਪਣੇ ਰਹਿਬਰਾਂ ਦੇ ਅਨਮੋਲ ਵਚਨਾਂ ਤੋਂ ਵਾਂਝੇ ਹੋ ਗਏ। ਉਨ੍ਹਾਂ ਗ੍ਰੰਥਾਂ ਨੂੰ ਬਣਦਾ ਸਤਿਕਾਰ ਨਹੀਂ ਮਿਲ ਸਕਿਆ। ਧਰਮ ਗ੍ਰੰਥਾਂ ਦੇ ਰੂਪ ‘ਚ ਉਪਲਬਧ ਅਧਿਆਤਮਕ ਖ਼ਜ਼ਾਨੇ ਨੂੰ ਸੰਭਾਲਣਾ ਅਤਿ ਜ਼ਰੂਰੀ ਹੈ।

ਵਿਸ਼ਵ ਪੱਧਰ ‘ਤੇ ਭਵਿੱਖ ਦਾ ਜੋ ਖ਼ਾਕਾ ਉੱਭਰ ਰਿਹਾ ਹੈ, ਉਹ ਉਤਸ਼ਾਹਜਨਕ ਵੀ ਹੈ ਤੇ ਤਬਾਹਕੁੰਨ ਵੀ। ਐਟਮੀ ਤਾਕਤਾਂ ਤੇ ਗਿਆਨ-ਵਿਗਿਆਨ ਦੇ ਉਭਾਰ ਨਾਲ ਮਾਨਵਤਾ ਸਾਹਮਣੇ ਕਈ ਚੁਣੌਤੀਆਂ ਹਨ। ਪ੍ਰਦੂਸ਼ਣ ਕਾਰਨ ਆਕਾਸ਼ ਵਿਚਲੀ ਓਜ਼ੋਨ ਪਰਤ ‘ਚ ਛੇਕ ਹੋ ਗਿਆ ਹੈ। ਕਾਦਰ ਦੀ ਕੁਦਰਤ ਇਨ੍ਹਾਂ ਆਕਾਸ਼ੀ ਤੱਤਾਂ ‘ਤੇ ਆਧਾਰਿਤ ਹੈ। ਜੇ ਸਮੁੱਚਾ ਮਾਨਵ ਅੱਜ ਅਸ਼ਾਂਤ ਹੈ ਤਾਂ ਇਸ ਦਾ ਕਾਰਨ ਵਿਗਿਆਨ ਅਧਰਮ ਤੇ ਕੁਟਲਨੀਤੀਆਂ ਹਨ, ਜੋ ਧਰਮ ਵਿਰੋਧੀ ਹਨ। ਸ੍ਰੀ ਗੁਰੂ ਗ੍ਰੰਥ ਸਾਹਿਬ ਤੱਕ ਪਹੁੰਚ ਅਜੇ ਅਧੂਰੀ ਹੈ। ਮਨੁੱਖ ਨੇ ਤਕਨਾਲੋਜੀ ਪੱਖੋਂ ਤਰੱਕੀ ਕੀਤੀ ਹੈ। ਜਿਸ ਕਾਰਨ ਮਾਨਵ ਜੀਵਨ ਸੁਖੀ ਵੀ ਹੋਇਆ ਹੈ। ਦੂਜੇ ਪਾਸੇ ਅਮਾਨਵੀ ਤੇ ਅਨੈਤਿਕ ਬੁਰਿਆਈਆਂ ਦੀ ਭਰਮਾਰ ਹੈ। ਜੰਗ ਮਾਨਵੀ ਹਿੰਸਾ ਹੈ। ਅਮਨ ਸਰਵਪੱਖੀ ਖ਼ੁਸ਼ਹਾਲੀ ਹੈ। ਅਮਨ ਪਸੰਦ ਧਾਰਮਿਕ ਹੁੰਦਾ ਹੈ। ਕੁਦਰਤੀ ਵਸੀਲਿਆਂ ਦੀ ਦੁਰਵਰਤੋਂ ਨਾਲ ਬਹੁਤ ਸਾਰੇ ਜੀਵ-ਜੰਤੂ, ਪਸ਼ੂ-ਪੰਛੀ, ਪੇੜ-ਪੌਦੇਸ ਜੜ੍ਹੀਆਂ-ਬੂਟੀਆਂ ਧਰਤੀ ਤੋਂ ਅਲੋਪ ਹੋ ਰਹੀਆਂ ਹਨ। ਇਹ ਜੀਵ, ਸ੍ਰਿਸ਼ਟੀ ਤੇ ਪ੍ਰਕਿਰਤੀ ਸਾਡਾ ਸਾਂਝਾ ਭਾਈਚਾਰਾ ਹੈ। ਇਸ ਦੀ ਰੱÎਖਿਆ, ਸੰਭਾਲ ਤੇ ਸਰਵਪੱਖੀ ਉਸਾਰੀ ਦੇ ਅਸੀਂ ਸਾਰੇ ਜ਼ਿੰਮੇਵਾਰ ਹਾਂ।

ਵਿਗਿਆਨ ਤੇ ਵਿਸਫੋਟ ਨੇ ਭੂਚਾਲ, ਸੁਨਾਮੀ, ਹੜ੍ਹ, ਤੂਫ਼ਾਨ, ਸੋਕਾ, ਫ਼ਸਲਾਂ, ਫੁੱਲ, ਸਬਜ਼ੀਆਂ, ਅਨਾਜ ਜ਼ਹਿਰੀਲੇ ਕਰ ਦਿੱਤੇ ਹਨ। ਇਹ ਵਿਗਿਆਨਕ ਦੁਖਾਂਤ ਹੈ। ਪ੍ਰਦੂਸ਼ਣ ਤੇ ਵਿਗਿਆਨਕ ਕਾਢਾਂ ਤੋਂ ਪੈਦਾ ਹੋਏ ਅਸਾਂਵੇਪਣ ਦੇ ਸੰਕਟ ਨਾਲ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਇਲਾਹੀ ਸੰਦੇਸ਼ ਦੀ ਰੌਸ਼ਨੀ ਵਿਚ ਇਨ੍ਹਾਂ ਖ਼ਤਰਿਆਂ ਨਾਲ ਨਿਪਟ ਸਕਦੇ ਹਾਂ। ਸਿੱਖ ਧਰਮ ਰੱਬੀ ਇਲਹਾਮ ਉੱਪਰ ਕਿਸੇ ਵੀ ਇਕ ਕੌਮ ਜਾਂ ਧਰਮ ਦੇ ਏਕਾਧਿਕਾਰ ਨੂੰ ਸਵੀਕਾਰ ਨਹੀਂ ਕਰਦਾ। ਲੋਕਾਂ ਦੇ ਧਾਰਮਿਕ ਅਧਿਕਾਰਾਂ ਨੂੰ ਕੁਚਲਣਾ, ਹਾਕਮ ਸ਼੍ਰੇਣੀ ਤੇ ਰਾਜ ਸੱਤਾ ਦਾ ਪ੍ਰਯੋਗ ਕਰਨਾ ਸਿੱਖ ਪੰਥ ਦਾ ਉਦੇਸ਼ ਨਹੀਂ ਹੈ। ਸਿੱਖ ਧਰਮ ਸੰਪੂਰਨ ਮਾਨਵਵਾਦੀ ਤੇ ਸਰਵ ਕਲਿਆਣਕਾਰੀ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਨਰੋਏ ਤੇ ਆਸ਼ਾਵਾਦੀ ਸਿਧਾਂਤਾਂ ‘ਤੇ ਅਮਲ ਕਰਨ ਲਈ ਕਿਹਾ ਗਿਆ ਹੈ। ਗੁਰੂ ਘਰ ਵਿਚ ਨਾਰੀ ਦਾ ਬਹੁਤ ਸਤਿਕਾਰ ਹੈ। ਸਤਿਕਾਰ ਹੀ ਨਹੀਂ ਇਸਤਰੀ ਜਾਤ ਨਾਲ ਹੋ ਰਹੇ ਵਿਤਕਰੇ ਤੇ ਅਨਿਆਂ ਪ੍ਰਤੀ ਵੀ ਸਿੱਖ ਪੰਥ ਦਾ ਸੰਪੂਰਨ ਸੰਘਰਸ਼ ਹੈ। ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਨੇ ਔਰਤ ਨੂੰ ਮਰਦ ਦੇ ਈਮਾਨ ਦੀ ਰਖਵਾਲੀ ਦੱÎਸਿਆ ਹੈ। ਭਾਈ ਗੁਰਦਾਸ ਜੀ ਔਰਤ ਦੇ ਸਤਿਕਾਰ ਵਿਚ ਲਿਖਦੇ ਹਨ : ‘ਦੇਖਿ ਪਰਾਈਆ ਚੰਗੀਆ ਮਾਵਾਂ ਭੈਣਾਂ ਧੀਆਂ ਜਾਣੈ।’ ਇਕੱਲੀ ਭਰੂਣ ਹੱÎਤਿਆ ਕਰਕੇ ਸਿੱਖਾਂ ਦੀ ਆਬਾਦੀ ਵਿਚ ਔਰਤ-ਮਰਦ ਦੇ ਅਨੁਪਾਤ ਵਿਚ ਫ਼ਰਕ ਆਇਆ ਹੈ। ਭਰੂਣ ਹੱÎਤਿਆ ਦੈਵੀ ਤੌਰ ‘ਤੇ ਅਨਿਆਂ ਤਾਂ ਹੈ ਹੀ, ਇਹ ਨਾਰੀ ਨਿੰਦਾ ਵੀ ਹੈ। ਸਿੱਖ ਧਰਮ ਇਸ ਦਾ ਵਿਰੋਧੀ ਹੈ।

ਯੂਰਪ ਦੀ ਬੌਧਿਕ ਜਾਗ੍ਰਿਤੀ ਲਹਿਰ ਨੇ ਧਰਮ ਦੇ ਆਲੋਚਨਾਤਮਕ ਮੁਲਾਂਕਣ ਵਿਚ ਵੀ ਪ੍ਰਵਿਰਤੀ ਨੂੰ ਉਤਸ਼ਾਹਤ ਕੀਤਾ। ਇਹ ਤਿੰਨ ਨਾਮ ਹਨ – ਹੀਗਲ, ਮਾਰਕਸ ਤੇ ਫਰਾਇਡ। ਫਰਾਇਡ ਨੇ ਦੈਵੀ ਸੱਤਾ ਦੇ ਸੰਕਲਪ ਨੂੰ ਪਿਤਾ ਬਿੰਬ (6ather 6igure) ਪ੍ਰਕਾਰਜ਼ ਕਿਹਾ ਹੈ। ਫਰਾਇਡ ਨੇ ਇਸ ਨੂੰ ਬਚਪਨ ਦਾ ਰੋਗ ਕਿਹਾ। ਇਹ ਧਰਮ ਦੇ ਮੂਲ ਦੀ ਉਲੰਘਣਾ ਹੈ, ਨਾਸਤਿਕਤਾ ਹੈ। ਕਾਰਲ ਮਾਰਕਸ ਧਰਮ ਨੂੰ ਅਫ਼ੀਮ ਦਾ ਨਸ਼ਾ ਕਹਿੰਦਾ ਹੈ (Opium of the masses), ਦੱਬੇ ਕੁੱਚਲੇ ਲੋਕਾਂ ਦਾ ਹੌਕਾ ਵੀ। ਇਹ ਧਰਮ ਵਿਰੋਧੀ ਬਿਆਨ ਹਨ। ਧਰਮ ਅਫ਼ੀਮ ਨਹੀਂ ਪ੍ਰਸ਼ਾਦਿ ਹੈ। ਜੀਵਨ ਜਾਚ ਹੈ। ਇਹ ਨਿਰਸੰਦੇਹ ਸੱਚ ਹੈ ਕਿ ਸਿੱਖ ਰਹਿਤ ਮਰਿਯਾਦਾ ਤੇ ਪੰਥ ਦੀ ਨਿਵੇਕਲੀ ਪਛਾਣ ਦਾ ਆਧਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਹਨ।

ਅੱਜ ਸਾਰਾ ਸੰਸਾਰ ਸਿਮਟ ਕੇ ਪਿੰਡ ਦਾ ਰੂਪ ਅਖ਼ਤਿਆਰ ਕਰ ਗਿਆ ਹੈ। ਚੇਤਨਾ ਦਾ ਵਰਤਾਰਾ ਆਪਣਾ ਰੋਲ ਨਿਭਾ ਰਿਹਾ ਹੈ। ਵਿਸ਼ਵੀਕਰਨ ਨਾਕਾਰਤਮਕ ਆਧਾਰ ਹੈ। ਕਿਰਤ ਕਰਨੀ, ਨਾਮ ਜਪਣਾ ਤੇ ਵੰਡ ਛਕਣਾ ਨਾਨਕ ਅਕਾਲ ਵਿਚਾਰਧਾਰਾ ਹੈ, ਜੋ ਅਟੱਲ ਗੁਰਮਤਿ-ਸਿਧਾਂਤ ਹੈ। ਅੱਜ ਕੋਈ ਦੇਸ਼ ਐਸਾ ਨਹੀਂ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪਰਮ ਸ੍ਰੇਸ਼ਟਤਾ ਨੂੰ ਸਿਰ ਨਹੀਂ ਝੁਕਾਉਂਦਾ। ਵਿਦੇਸ਼ਾਂ ‘ਚ ਬਹੁਤ ਸਾਰੇ ਗ਼ੈਰ ਸਿੱਖਾਂ ਦੇ ਘਰਾਂ ‘ਚ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਗੁਰਮਤਿ-ਸਿਧਾਂਤ ਤੇ ਮਰਯਾਦਾ ਨਾਲ ਹੁੰਦਾ ਹੈ। ਇਹੀ ਸਿੱਖੀ ਹੈ। 550 ਸਾਲਾਂ ਦੇ ਥੋੜ੍ਹੀ ਉਮਰ ਦੇ ਸਿੱਖ ਧਰਮ ਦੀ ਅਨੂਠੀ ਸ਼੍ਰੇਸਠਤਾ ਹਰ ਧਰਮ ਦੇ ਗ੍ਰੰਥ ਤੋਂ ਸਿਧਾਂਤਾਂ ਤੇ ਅਮਲਾਂ ਵਿਚ ਅਤਿ ਉੱਤਮ ਤੇ ਸਿਹਤਮੰਦ ਹੈ।

ਉਕਤ ਧਾਰਮਿਕ/ਵਿਗਿਆਨਕ ਵਿਚਾਰਾਂ ਦੇ ਮੁਲਾਂਕਣ ਤੋਂ ਬਾਅਦ ਕਿਹਾ ਜਾ ਸਕਦਾ ਹੈ ਕਿ ਸਿੱਖ ਧਰਮ ਸਮੂਹ ਅੰਤਰ ਧਰਮ ਸ਼ਬਦ ਰਾਹੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ‘ਮਾਡਲ ਸਮੂਹ’ ਵਿਸ਼ਵ ਲਈ ਪਥ ਪ੍ਰਦਰਸ਼ਕ ਬਣੇਗਾ। ਸਿੱਖ ਧਰਮ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਇਕੋ ਇਕ ਸਰਬ-ਸਾਂਝੀਵਾਲਤਾ ਦਾ ਸ੍ਰੇਸ਼ਠ ਧਰਮ ਹੈ ਜਿਸ ਨੂੰ ਪਾਰ ਕਰਨਾ ਅਸੰਭਵ ਹੈ।

Comments

comments

Share This Post

RedditYahooBloggerMyspace