ਅਮਰੀਕਾ ‘ਚ ਸਿੱਖ ਬਜ਼ੁਰਗ ਦਾ ਚਾਕੂ ਮਾਰ ਕੇ ਕਤਲ

ਵਾਸ਼ਿੰਗਟਨ : ਅਮਰੀਕਾ ਦੇ ਕੈਲੀਫੋਰਨੀਆ ਸੂਬੇ ਦੇ ਟ੍ਰੇਸੀ ਸ਼ਹਿਰ ਵਿਚ ਕਿਸੇ ਅਣਪਛਾਤੇ ਹਮਲਾਵਰ ਨੇ ਚਾਕੂ ਮਾਰ ਕੇ ਭਾਰਤੀ ਬਜ਼ੁਰਗ ਸਿੱਖ ਪਰਮਜੀਤ ਸਿੰਘ ਦੀ ਹੱਤਿਆ ਕਰ ਦਿੱਤੀ। ਬੀਤੇ ਐਤਵਾਰ ਨੂੰ ਇਹ ਘਟਨਾ ਉਸ ਵੇਲੇ ਵਾਪਰੀ ਜਦੋਂ 64 ਸਾਲਾ ਪਰਮਜੀਤ ਸਿੰਘ ਸ਼ਾਮ ਵੇਲੇ ਗ੍ਰੇਚੇਨ ਟੈਲੀ ਪਾਰਕ ਵਿਚ ਘੁੰਮਣ ਗਏ ਸਨ। ਪਰਮਜੀਤ ਸਿੰਘ ਟ੍ਰੇਸੀ ਸ਼ਹਿਰ ਵਿਚ ਸਿੱਖ ਭਾਈਚਾਰੇ ਦੇ ਚਰਚਿਤ ਵਿਅਕਤੀ ਸਨ। ਉਹ ਤਿੰਨ ਸਾਲ ਪਹਿਲਾਂ ਭਾਰਤ ਤੋਂ ਟ੍ਰੇਸੀ ਪੁੱਜੇ ਸਨ।

ਜਾਂਚ ਵਿਚ ਲੱਗੀ ਪੁਲਿਸ ਨੂੰ ਅਜੇ ਹਤਿਆਰੇ ਦਾ ਕੋਈ ਸੁਰਾਗ ਨਹੀਂ ਮਿਲਿਆ। ਹੱਤਿਆ ਪਿੱਛੇ ਨਫ਼ਰਤੀ ਅਪਰਾਧ ਦੀ ਵਜ੍ਹਾ ਤੋਂ ਇਨਕਾਰ ਨਹੀਂ ਕੀਤਾ ਜਾ ਰਿਹਾ। ਪੁਲਿਸ ਦਾ ਹਾਲਾਂਕਿ ਕਹਿਣਾ ਹੈ ਕਿ ਮਾਮਲੇ ਨੂੰ ਨਸਲੀ ਅਪਰਾਧ ਨਾਲ ਜੋੜ ਕੇ ਦੇਖਣ ਬਾਰੇ ਅਜੇ ਕੁਝ ਵੀ ਨਹੀਂ ਕਿਹਾ ਜਾ ਸਕਦਾ।

ਟ੍ਰੇਸੀ ਪੁਲਿਸ ਦੇ ਬੁਲਾਰੇ ਲੈਫਟੀਨੈਂਟ ਟ੍ਰੇਵਿਨ ਫ੍ਰੈਟਾਸ ਨੇ ਕਿਹਾ ਕਿ ਹਤਿਆਰੇ ਦੀ ਗਿ੍ਫ਼ਤਾਰੀ ਤੋਂ ਬਾਅਦ ਹੀ ਇਸ ਤੋਂ ਪਰਦਾ ਉੱਠੇਗਾ। ਘਟਨਾ ‘ਤੇ ਅਫ਼ਸੋਸ ਪ੍ਰਗਟ ਕਰਦਿਆਂ ਟ੍ਰੇਸੀ ਦੇ ਮੇਅਰ ਰਾਬਰਟ ਰਿਕਮੈਨ ਨੇ ਕਿਹਾ ਕਿ ਹਤਿਆਰਾ ਬਚ ਨਹੀਂ ਸਕੇਗਾ। ਘਟਨਾ ਨਾਲ ਸ਼ਹਿਰ ਵਿਚ ਸਿੱਖ ਭਾਈਚਾਰੇ ਵਿਚ ਰੋਸ ਦੀ ਲਹਿਰ ਹੈ। ਅਮਰੀਕਾ ਵਿਚ ਸਿੱਖ ਭਾਈਚਾਰੇ ਦੇ ਲੋਕਾਂ ਨੂੰ ਨਿਸ਼ਾਨਾ ਬਣਾ ਕੇ ਪਹਿਲਾਂ ਵੀ ਕਈ ਹਮਲੇ ਹੋ ਚੁੱਕੇ ਹਨ।

Comments

comments

Share This Post

RedditYahooBloggerMyspace