‘ਖਾਲਸਾ ਏਡ’ ਸਦਕਾ ਮਾਸੂਮ ਦੀ ਲੱਤ ਬਚੀ

ਇਰਾਕ- ‘ਖਾਲਸਾ ਏਡ’ ਵਿਸ਼ਵ ਭਰ ਵਿਚ ਇਕ ਉਹ ਨਾਮ ਬਣ ਚੁੱਕਿਆ ਹੈ ਕਿ ਤਕਲੀਫ਼ ਵਿਚ ਘਿਰਿਆ ਕੋਈ ਵੀ ਸ਼ਖਸ਼ ਜਦ ਇਸ ਨਾਮ ਨੂੰ ਸੁਣ ਲੈਂਦਾ ਹੈ ਤਾਂ ਲੱਗਦਾ ਹੈ ਕਿ ਹੁਣ ਮੁਸੀਬਤਾਂ ਦਾ ਹੱਲ ਬਹੁਤੀ ਦੂਰ ਨਹੀਂ। ਖਾਲਸਾ ਏਡ ਸਿੱਖ ਸੰਸਥਾ ਨੇ ਇਰਾਕ ਵਿਚ ਮਾਲੀ ਸਹਾਇਤਾ ਕਰ ਇੱਕ 13 ਸਾਲਾ ਯਜ਼ੀਦੀ ਬੱਚੇ ਦੀ ਲੱਤ ਕੱਟੇ ਜਾਣ ਤੋਂ ਬਚਾ ਲਈ।

Khalsa aid

ਦਰਅਸਲ ਇਹ ਬੱਚਾ ਇੱਕ ਗਰੀਬ ਪਰਿਵਾਰ ਨਾਲ ਸਬੰਧ ਰੱਖਦਾ ਸੀ ਅਤੇ ਇੱਕ ਖੇਤ ਵਿਚ ਗੁਜ਼ਾਰਾ ਚਲਾਉਣ ਲਈ ਕੰਮ ਕਰਦਾ ਸੀ। ਖੇਤ ਵਿਚ ਕੰਮ ਕਰਨ ਦੇ ਦੌਰਾਨ ਇਸ ਬੱਚੇ ਦੀ ਲੱਤ ਮਸ਼ੀਨਰੀ ਵਿਚ ਆ ਗਈ ਅਤੇ ਇਹ ਬੱਚਾ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ ਪਰ ਪਰਿਵਾਰ ਦੀ ਆਰਥਿਕ ਹਾਲਤ ਠੀਕ ਨਾ ਹੋਣ ਕਾਰਨ ਉਹ ਅਪਰੇਸ਼ਨ ਕਰਵਾਉਣ ‘ਚ ਅਸਮਰੱਥ ਸਨ ਪਰ ਖਾਲਸਾ ਏਡ ਨੇ ਇਰਾਕ ਵਿਚ ਮਾਲੀ ਸਹਾਇਤਾ ਭੇਜੀ। ਜਿਸ ਕਾਰਨ ਬੱਚੇ ਦੇ ਅਪ੍ਰੇਸ਼ਨ ਤੋਂ ਬਾਅਦ ਹੁਣ ਉਹ ਖ਼ਤਰੇ ਤੋਂ ਬਾਹਰ ਹੈ। ਬੱਚੇ ਦੇ ਅਪ੍ਰੇਸ਼ਨ ਤੋਂ ਬਾਅਦ ਉਸਦੇ ਤੰਦਰੁਸਤ ਹੋਣ ਦੀ ਗੱਲ ਇਰਾਕ ‘ਚ ਖਾਲਸਾ ਏਡ ਦੀ ਵਾਲੰਟੀਅਰ ਨੇ ਸਾਂਝੀ ਕੀਤੀ।

ਪੰਜਾਬ ਦੇ ਹੜ੍ਹ ਪੀੜਤਾਂ ਨੂੰ ਸਹਿਯੋਗ ਦੇਣ ਵਿਚ ਖਾਲਸਾ ਏਡ ਦਾ ਬਹੁਤ ਵੱਡਾ ਯੋਗਦਾਨ ਰਿਹਾ ਹੈ। ਦੱਸਣਯੋਗ ਹੈ ਕਿ ਦੁਨੀਆ ਦਾ ਸ਼ਾਇਦ ਕੋਈ ਹੀ ਕੋਨਾ ਹੋਵੇ। ਜਿਸ ਵਿਚ ਖਾਲਸਾ ਏਡ ਨੇ ਦੀਨ ਦੁਖੀਆਂ ਦੀ ਮਦਦ ਨਾ ਕੀਤੀ ਹੋਵੇ। 

Comments

comments

Share This Post

RedditYahooBloggerMyspace