ਪੌਦਿਆਂ ’ਤੇ ਅਧਾਰਤ ਖ਼ੁਰਾਕ ਦਿਮਾਗ਼ ਦੀ ਸਿਹਤ ਲਈ ਬਹੁਤੀ ਚੰਗੀ ਨਹੀਂ

ਪੌਦਿਆਂ ’ਤੇ ਅਧਾਰਤ ਖੁਰਾਕ ਪਹਿਲਾਂ ਹੀ ਦਿਮਾਗ਼ ਦੀ ਸਿਹਤ ਲਈ ਮਹੱਤਵਪੂਰਨ ਪੋਸ਼ਕ ਤੱਤਾਂ ਦੀ ਕਮੀ ਦੀ ਸਥਿਤੀ ਨੂੰ ਹੋਰ ਬਦਤਰ ਕਰ ਸਕਦਾ ਹੈ। ਬੀ.ਐਮ.ਜੇ. ਰਸਾਲੇ ’ਚ ਛਪੇ ਇਕ ਅਧਿਐਨ ’ਚ ਕਿਹਾ ਗਿਆ ਹੈ ਕਿ ਚੋਲਿਨ ਇਕ ਜ਼ਰੂਰੀ ਖੁਰਾਕੀ ਤੱਤ ਹੈ, ਪਰ ਲਿਵਰ ਵਲੋਂ ਇਸ ਦੀ ਪੈਦਾ ਕੀਤੀ ਜਾਂਦੀ ਮਾਤਰਾ ਸਾਡੀਆਂ ਰੋਜ਼ਾਨਾ ਜ਼ਰੂਰਤਾਂ ਲਈ ਕਾਫ਼ੀ ਨਹੀਂ, ਜਿਸ ਕਰ ਕੇ ਤੁਹਾਨੂੰ ਇਸ ਦੀ ਪੂਰਤੀ ਖੁਰਾਕ ਰਾਹੀਂ ਕਰਨੀ ਪੈਂਦੀ ਹੈ।

ਚੋਲਿਨ ਦਿਮਾਗ਼ੀ ਸਿਹਤ ਨੂੰ ਬਰਕਰਾਰ ਰੱਖਣ ’ਚ ਮਹੱਤਵਪੂਰਨ ਰੋਲ ਅਦਾ ਕਰਦਾ ਹੈ, ਵਿਸ਼ੇਸ਼ ਕਰ ਕੇ ਕਿਸੇ ਹਾਦਸੇ ਤੋਂ ਬਾਅਦ। ਇਹ ਲਿਵਰ ਦੇ ਕੁੱਝ ਕੰਮਾਂ ’ਚ ਵੀ ਮਦਦ ਕਰਦਾ ਹੈ। ਚੋਲਿਨ ਦੀ ਕਮੀ ਨਾਲ ਖ਼ੂਨ ’ਚ ਚਰਬੀ ਦੀ ਮਾਤਰਾ ਬੇਨਿਯਮਤ ਹੋ ਸਕਦੀ ਹੈ ਅਤੇ ਇਹ ਫ਼ਰੀ ਰੈਡੀਕਲ ਸੈੱਲਾਂ ਦੇ ਟੁੱਟਣ ਦਾ ਕਾਰਨ ਵੀ ਬਣ ਸਕਦੀ ਹੈ। ਚੋਲਿਨ ਦੇ ਸੱਭ ਤੋਂ ਵਧੀਆ ਖੁਰਾਕੀ ਸਰੋਤ ਅੰਡੇ, ਡੇਅਰੀ ਉਤਪਾਦ, ਮੱਛੀ ਅਤੇ ਪੋਲਟਰੀ ਹਨ। ਜਦਕਿ ਮੇਵਿਆਂ, ਬੀਨਸ ਅਤੇ ਗੋਭੀ ਤੇ ਬਰੋਕਲੀ ਵਰਗੀਆਂ ਸਬਜ਼ੀਆਂ ਇਸ ਦੀ ਮਾਤਰਾ ਬਹੁਤ ਘੱਟ ਹੁੰਦੀ ਹੈ।

ਖੁਰਾਕ ਬਾਰੇ ਮਾਹਰ ਸਲਾਹਕਾਰ ਡਾ. ਐਮਾ ਡਬਰੀਸ਼ਾਇਰ ਦਾ ਕਹਿਣਾ ਹੈ, ‘‘ਇਹ ਅਧਿਐਨ ਚਿੰਤਾ ਪੈਦਾ ਕਰਨ ਵਾਲਾ ਹੈ ਕਿਉਂਕਿ ਅੱਜਕਲ੍ਹ ਲੋਕ ਮਾਸਾਹਰ ਤੋਂ ਮੁੜ ਕੇ ਸ਼ਾਕਾਹਾਰ ਵਲ ਜਾਣ ਲਈ ਪ੍ਰੇਰਿਤ ਹੋ ਰਹੇ ਹਨ।’’ ਉਨ੍ਹਾਂ ਕਿਹਾ ਕਿ ਦੁੱਧ, ਅੰਡੇ ਅਤੇ ਮਾਸ ਦੀ ਘੱਟ ਵਰਤੋਂ ਨਾਲ ਚੋਲਿਨ ਦੀ ਕਮੀ ਪੈਦਾ ਹੋ ਸਕਦੀ ਹੈ।    

Comments

comments

Share This Post

RedditYahooBloggerMyspace