ਢੌਂਗੀ ਠੱਗ ਬਾਬਾ ਗ੍ਰਿਫਤਾਰ

ਅੰਮ੍ਰਿਤਸਰ:ਭੋਲੇ-ਭਾਲੇ ਲੋਕਾਂ ਨੂੰ ਸਰਕਾਰੀ ਨੌਕਰੀ ਦਾ ਝਾਂਸਾ ਦੇਣ ਤੇ ਕਰੋੜਾਂ ਦੀ ਠੱਗੀ ਕਰ ਕੇ ਦੌੜੇ ਇਕ ਢੌਂਗੀ ਬਾਬੇ ਨੂੰ ਥਾਣਾ ਛੇਹਰਟਾ ਦੀ ਪੁਲਸ ਨੇ ਬੀਤੀ ਸ਼ਾਮ ਛਾਪੇਮਾਰੀ ਕਰਦਿਆਂ ਕਾਬੂ ਕਰ ਲਿਆ। ਪੁਲਸ ਵਲੋਂ ਮੁਲਜ਼ਮ ਭੁਪਿੰਦਰ ਸਿੰਘ ਬਾਬਾ ਪੁੱਤਰ ਦਮਨ ਸਿੰਘ ਵਾਸੀ ਗੁਰੂ ਤੇਗ ਬਹਾਦਰ ਨਗਰ ਨੂੰ ਗ੍ਰਿਫਤਾਰ ਕਰ ਕੇ ਉਸ ਕੋਲੋਂ ਸਾਢੇ 34 ਲੱਖ ਰੁਪਏ ਬਰਾਮਦ ਕੀਤੇ ਗਏ ।

ਏ. ਡੀ. ਸੀ. ਪੀ.-1 ਸੰਦੀਪ ਮਲਿਕ ਆਈ. ਪੀ. ਐੱਸ. ਨੇ ਦੱਸਿਆ ਕਿ ਗ੍ਰਿਫਤਾਰ ਕੀਤਾ ਗਿਆ ਮੁਲਜ਼ਮ ਭੁਪਿੰਦਰ ਸਿੰਘ ਉਰਫ ਬਾਬਾ ਜੋ ਫੌਜ ਦੀ ਨੌਕਰੀ ਮਗਰੋਂ ਪੈਨਸ਼ਨ ਆ ਕੇ ਸਤਿਅਮ ਕਾਲਜ ਵਿਖੇ ਸਕਿਓਰਿਟੀ ਗਾਰਡ ਦੀ ਨੌਕਰੀ ਕਰਦਾ ਸੀ। ਇਹ ਮੁਲਜ਼ਮ ਭੋਲੇ ਭਾਲੇ ਲੋਕਾਂ ਨੂੰ ਪ੍ਰਭਾਵਿਤ ਕਰ ਲੈਂਦਾ ਸੀ। ਸਰਕਾਰੀ ਨੌਕਰੀ ਦਾ ਝਾਂਸਾ ਦੇ ਕੇ ਉਸ ਵੱਲੋਂ ਕਈ ਰਾਜਾਂ ਦੇ ਲੋਕਾਂ ਨੂੰ ਕਰੋੜਾਂ ਦੀ ਠੱਗੀ ਦਾ ਸ਼ਿਕਾਰ ਬਣਾਇਆ ਗਿਆ ਸੀ।  ਆਪਣੇ ਖਿਲਾਫ ਦਰਜ ਮਾਮਲੇ ਦੀ ਭਿਣਕ ਪੈਂਦਿਆਂ ਹੀ ਇਹ ਮੁਲਜ਼ਮ ਘਰ ਨੂੰ ਤਾਲੇ ਮਾਰਨ ਮਗਰੋਂ ਰੂਪੋਸ਼ ਹੋ ਗਿਆ ਸੀ। ਪੁਲਸ ਵੱਲੋਂ ਗਠਿਤ ਕੀਤੀ ਜਾਂਚ ਟੀਮ ਨੂੰ ਇਸ ਦੇ ਰਾਜਸਥਾਨ ਦੇ ਸ਼ਹਿਰ ਅਲਵਰ ਵਿਖੇ ਹੋਣ ਦੀ ਸੂਚਨਾ ਮਿਲਣ ਮਗਰੋਂ ਛਾਪੇਮਾਰੀ ਟੀਮ ਵੱਲੋਂ ਉਸ ਨੂੰ ਉਸ ਵੇਲੇ ਗ੍ਰਿਫਤਾਰ ਕੀਤਾ ਗਿਆ ਜਦੋਂ ਕੁਝ ਵਿਅਕਤੀਆਂ ਵੱਲੋਂ ਇਸ ਬਾਬੇ ਦੇ ਸ਼ਹਿਰ ਵਿਚ ਘੁੰਮਣ ਦੀ ਇਤਲਾਹ ਮਿਲੀ ਸੀ। ਪੁੱਛਗਿੱਛ ਦੌਰਾਨ ਸਾਹਮਣੇ ਆਇਆ ਕਿ ਰਾਜਸਥਾਨ ਜਾ ਕੇ ਮੁਲਜ਼ਮ ਆਪਣਾ ਨਾਂ ਤੇ ਭੇਸ ਬਦਲ ਕੇ ਰਹਿ ਰਿਹਾ ਸੀ।

Comments

comments

Share This Post

RedditYahooBloggerMyspace