ਘਰ ਦੀ ਰਸੋਈ ਵਿਚ : ਸੂਜੀ ਪੁਡਿੰਗ

ਸਮੱਗਰੀ – 2 ਕਪ ਸੂਜੀ, 11/2 ਵੱਡੇ ਚਮਚ ਮਿਲਕਫੂਡ ਘਿਓ, 1 ਕਪ ਚੀਨੀ, 1 ਛੋਟਾ ਚਮਚ ਇਲਾਚੀ ਪਾਊਡਰ, 2 ਕਪ ਦੁੱਧ, ਜ਼ਰੂਰਤਾ ਅਨੁਸਾਰ ਸੁਕੇ ਮੇਵੇ  

suji pudding

ਢੰਗ – ਨੌਨ- ਸਟਿਕ ਪੈਨ ਵਿਚ ਘਿਓ ਗਰਮ ਕਰ ਕੇ ਸੂਜੀ ਨੂੰ ਸੋਨੇ-ਰੰਗਾ ਹੋਣ ਤੱਕ ਲਗਾਤਾਰ ਭੁੰਨਦੇ ਰਹੋ। ਹੁਣ ਦੁੱਧ ਅਤੇ ਚੀਨੀ ਪਾਓ ਅਤੇ ਕੁੱਝ ਦੇਰ ਤੱਕ ਭੁੰਨ ਕੇ ਢੱਕਣ ਰੱਖ ਕੇ ਪਕਣ ਦਿਓ। ਢੱਕਣ ਹਟਾ ਕੇ ਗੈਸ ਘੱਟ ਕਰਕੇ ਭੁੰਨਦੇ ਹੋਏ ਇਲਾਚੀ ਪਾਊਡਰ, ਥੋੜ੍ਹਾ ਜਿਹਾ ਘਿਓ ਅਤੇ ਡਰਾਈ ਫਰੂਟ ਮਿਲਾਓ। ਡਰਾਈ ਫਰੂਟ ਨਾਲ ਗਾਰਨਿਸ਼ ਕਰ ਕੇ ਪਰੋਸੋ। 

ਮਸਾਲੇਦਾਰ ਕੌਰਨ ਬਾਲ

Spicy corn ball

ਸਮੱਗਰੀ – 1 ਕਪ ਉੱਬਲ਼ੇ ਹੋਏ ਕੌਰਨ (ਮੱਕੀ ਦੇ ਦਾਣੇ), 1/2 ਕਪ ਰਾਜਧਾਨੀ ਵੇਸਣ, 1 ਇੰਚ ਅਦਰਕ ਦਾ ਟੁਕੜਾ, 2 ਹਰੀ ਮਿਰਚ, 2 ਲਸਣ, 2 ਚਮਚ ਨਾਰੀਅਲ ਕੱਦੂਕਸ ਕੀਤਾ ਹੋਇਆ, 1/2 ਕਪ ਬਰੈਡ ਕਰੰਬਸ, ਲੂਣ, ਮਿਰਚ ਅਤੇ ਚਾਟ ਮਸਾਲਾ ਸਵਾਦਾਨੁਸਾਰ, 1 ਚਮਚ ਹਰੀ ਧਨੀਆ ਪੱਤੀ ਬਰੀਕ ਕਟੀ ਹੋਈ  

Spicy corn ball

ਢੰਗ – ਅਦਰਕ, ਹਰੀ ਮਿਰਚ, ਲਸਣ ਅਤੇ ਉੱਬਲ਼ੇ ਮੱਕੀ ਦੇ ਦਾਣਿਆਂ ਨੂੰ ਮਿਕਸੀ ਵਿਚ ਮੋਟਾ ਮੋਟਾ ਪੀਸ ਲਓ। ਇਸ ਵਿਚ ਉੱਬਲਿ਼ਆ ਅਤੇ ਮੈਸ਼ ਕੀਤਾ ਆਲੂ, ਨਾਰੀਅਲ, ਕੌਰਨਫਲੋਰ ਅਤੇ ਬਰੈਡ ਕਰੰਬਸ ਨੂੰ ਛੱਡ ਕਰ ਕੇ ਸਾਰੇ ਸੁੱਕੇ ਮਸਾਲੇ ਅਤੇ ਧਨੀਆ ਮਿਲਾ ਲਓ। ਛੋਟੇ ਛੋਟੇ ਬਾਲ ਬਣਾਓ ਅਤੇ ਉਨ੍ਹਾਂ ਨੂੰ ਬਰੈਡ ਕਰੰਬਸ ਵਿਚ ਲਪੇਟ ਕੇ ਮੀਡੀਅਮ ਗੈਸ ‘ਤੇ ਸੋਨੇ-ਰੰਗਾ ਹੋਣ ਤੱਕ ਡੀਪ ਫਰਾਈ ਕਰ ਲਓ। ਸਪਾਇਸੀ ਕੌਰਨ ਬਾਲ ਤਿਆਰ ਹਨ। ਚਟਨੀ ਜਾਂ ਸੌਸ ਦੇ ਨਾਲ ਸਰਵ ਕਰੋ। 

Comments

comments

Share This Post

RedditYahooBloggerMyspace