ਸਿਰਫ਼ 100 ਰੁਪਏ ਦੇ ਕੇ ਇੰਝ ਰੱਦ ਕਰਵਾਓ ਮੋਟੀ ਰਕਮ ਦਾ ਚਲਾਨ

ਚੰਡੀਗੜ੍ਹ: ਜਦ ਤੋਂ ਨਵਾਂ ਮੋਟਰ ਵਾਹਨ ਸੋਧ ਐਕਟ ਲਾਗੂ ਹੋਇਆ ਹੈ, ਤਦ ਤੋਂ ਲੋਕਾਂ ਦੇ ਬਹੁਤ ਮੋਟੀਆਂ ਰਕਮਾਂ ਦੇ ਚਲਾਨ ਕੱਟੇ ਜਾਣ ਦੀਆਂ ਖ਼ਬਰਾਂ ਲਗਾਤਾਰ ਆ ਰਹੀਆਂ ਹਨ। ਇੰਨੀਆਂ ਜ਼ਿਆਦਾ ਰਕਮਾਂ ਦੇ ਚਲਾਨ ਕੱਟੇ ਜਾਣ ਕਾਰਨ ਆਮ ਲੋਕ ਦਹਿਸ਼ਤ ’ਚ ਹਨ ਤੇ ਆਪਣੇ ਦਸਤਾਵੇਜ਼ ਬਣਵਾਉਣ ਲਈ ਕਈ ਘੰਟਿਆਂ ਬੱਧੀ ਕਤਾਰਾਂ ਵਿੱਚ ਲੱਗ ਰਹੇ ਹਨ।

ਪਰ ਅਜਿਹੀ ਦਹਿਸ਼ਤ ਵਿੱਚ ਤੁਹਾਨੂੰ ਪਤਾ ਚੱਲੇ ਕਿ ਤੁਹਾਡਾ ਭਾਰੀ ਚਲਾਨ ਸਿਰਫ਼ 100 ਰੁਪਏ ਵਿੱਚ ਰੱਦ ਹੋ ਜਾਵੇਗਾ, ਤਾਂ ਕੀ ਤੁਸੀਂ ਖ਼ੁਸ਼ ਨਹੀਂ ਹੋਵੋਗੇ?

ਮੋਟਰ–ਵਾਹਨ ਕਾਨੂੰਨ ਦੇ ਇਸ ਖ਼ਾਸ ਨਿਯਮ ਬਾਰੇ ਜਾਣਕਾਰੀ ਨਾ ਹੋਣ ਕਾਰਨ ਲੋਕਾਂ ਨੂੰ ਵੱਧ ਪਰੇਸ਼ਾਨੀ ਹੋ ਰਹੀ ਹੈ। ਤੁਹਾਡਾ ਭਾਵੇਂ 50 ਹਜ਼ਾਰ ਰੁਪਏ ਦਾ ਚਲਾਨ ਕੱਟਿਆ ਜਾਵੇ ਪਰ ਜੇ ਤੁਸੀਂ 100 ਰੁਪਏ ਜਮ੍ਹਾ ਕਰਵਾ ਦੇਵੋਗੇ, ਤਾਂ ਸਭ ਰੱਦ ਹੋ ਜਾਵੇਗਾ ਪਰ ਇਸ ਲਈ ਵੀ ਇੱਕ ਸ਼ਰਤ ਹੈ, ਜਿਸ ਨੂੰ ਪੂਰੀ ਕਰਨ ਤੋਂ ਬਾਅਦ ਹੀ ਤੁਹਾਡੇ ਚਲਾਨ ਰੱਦ ਹੋ ਜਾਣਗੇ।

ਹਰੇਕ ਜੁਰਮ ਜਿਵੇਂ ਬਿਨਾ ਬੀਮਾ, ਬਿਨਾ ਆਰਸੀ, ਬਿਨਾ ਲਾਇਸੈਂਸ, ਪ੍ਰਦੂਸ਼ਣ ਸਰਟੀਫ਼ਿਕੇਟ ਤੇ ਬਿਨਾ ਪਰਮਿਟ ਕਾਰਨ ਅੱਜ–ਕੱਲ੍ਹ ਵੱਖੋ–ਵੱਖਰੇ ਚਲਾਨ ਕੱਟੇ ਜਾਂਦੇ ਹਨ; ਜਿਨ੍ਹਾਂ ਦੀ ਕੁੱਲ ਰਕਮ ਬਹੁਤ ਜ਼ਿਆਦਾ ਬਣ ਜਾਂਦੀ ਹੈ ਪਰ ਤੁਸੀਂ ਇਹ ਸਾਰੇ ਦਸਤਾਵੇਜ਼ ਵਿਖਾ ਕੇ 100–100 ਰੁਪਏ ਦੇ ਕੇ ਇਹ ਚਲਾਨ ਮਾਫ਼ ਕਰਵਾ ਸਕਦੇ ਹੋ।

ਇਸ ਲਈ ਤੁਹਾਨੂੰ 15 ਦਿਨਾਂ ਦਾ ਸਮਾਂ ਮਿਲੇਗਾ। ਇਨ੍ਹਾਂ ਨਿਯਮਾਂ ਦੀ ਜਾਣਕਾਰੀ ਨਾ ਹੋਣ ਕਾਰਨ ਵਾਹਨ ਡਰਾਇਵਰ ਕਈ ਵਾਰ ਪੂਰੇ ਪੈਸੇ ਜਮ੍ਹਾ ਕਰਵਾਉਂਦੇ ਹਨ। ਚਲਾਨ ਹੋਣ ’ਤੇ ਤੁਸੀਂ ਸਬੰਧਤ ਪਲਾਨਿੰਗ ਬ੍ਰਾਂਚ ਵਿੱਚ ਜਾ ਕੇ ਆਪਣੇ ਦਸਤਾਵੇਜ਼ ਚੈੱਕ ਕਰਵਾ ਕੇ ਚਲਾਨ ਮਾਫ਼ ਕਰਵਾ ਸਕਦੇ ਹੋ।

ਪਰ ਇਹ ਦਸਤਾਵੇਜ਼ ਚਲਾਨ ਹੋਣ ਤੋਂ ਪਹਿਲਾਂ ਦੇ ਬਣੇ ਹੋਣੇ ਚਾਹੀਦੇ ਹਨ। ਇਸ ਦਾ ਮਤਲਬ ਇਹ ਹੋਇਆ ਕਿ ਇਹ ਦਸਤਾਵੇਜ਼ ਤੁਸੀਂ ਬਣਵਾਏ ਤਾਂ ਹਲ ਪਰ ਕਿਸੇ ਕਾਰਨ ਕਰਕੇ ਤੁਸੀਂ ਉਹ ਆਪਣੇ ਨਾਲ ਨਹੀਂ ਲਿਆਏ। ਤੁਸੀਂ ਉਹ ਕਾਗਜ਼ਾਤ ਘਰ ਜਾਂ ਕਿਤੇ ਹੋਰ ਭੁੱਲ ਸਕਦੇ ਹੋ। ਇਹ 100 ਰੁਪਏ ਦਾ ਨਿਯਮ ਸਿਰਫ਼ ਇਸੇ ਗੱਲ ਲਈ ਲਾਗੂ ਹੁੰਦਾ ਹੈ।

Comments

comments

Share This Post

RedditYahooBloggerMyspace