‘ਆਂਟੀ’ ਕਹਿਣ ‘ਤੇ ਸਵਰਾ ਭਾਸਕਰ ਨੇ 4 ਸਾਲਾ ਬੱਚੇ ਨੂੰ ਕੱਢੀ ਗਾਲ੍ਹ

ਮੁੰਬਈ : ਚਾਰ ਸਾਲਾ ਦੇ ਮਾਸੂਮ ਲਈ ਭੱਦੇ ਸ਼ਬਦਾਂ ਦੀ ਵਰਤੋਂ ਕਰਨ ‘ਤੇ ਬਾਲੀਵੁੱਡ ਅਦਾਕਾਰਾ ਸਵਰਾ ਭਾਸਕਰ ਦੇ ਖਿਲਾਫ ਨੈਸ਼ਨਲ ਕਮਿਸ਼ਨ ਫਾਰ ਪ੍ਰੋਟੈਕਸ਼ਨ ਆਫ ਚਾਇਲਡ ਰਾਇਟਸ ਵਿੱਚ ਸ਼ਿਕਾਇਤ ਦਰਜ ਹੋ ਗਈ ਹੈ। ਹਾਲ ਹੀ ਵਿੱਚ ਸਵਰਾ ਭਾਸਕਰ ਨੇ ਚੈਟ ਸ਼ੋਅ ‘ਚ ਆਪਣੀ ਜ਼ਿੰਦਗੀ ਦੇ ਇੱਕ ਕਿੱਸੇ ਦਾ ਜ਼ਿਕਰ ਕਰਦੇ ਹੋਏ ਚਾਰ ਸਾਲ ਦੇ ਮਾਸੂਮ ਲਈ ਭੱਦੀ ਸ਼ਬਦਾਵਲੀ ਦਾ ਇਸਤੇਮਾਲ ਕੀਤਾ ਜਿਸ ਤੋਂ ਬਾਅਦ ਉਨ੍ਹਾਂ ਖਿਲਾਫ ਸ਼ਿਕਾਇਤ ਦਰਜ ਕੀਤੀ ਗਈ ਹੈ।

ਸਵਰਾ ਭਾਸਕਰ ਵੱਲੋਂ ਮਾਸੂਮ ‘ਤੇ ਕੀਤੀ ਗਈ ਭੱਦੀ ਟਿੱਪਣੀ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਕਾਫ਼ੀ ਵਾਇਰਲ ਹੋ ਰਹੀ ਹੈ। ਉਥੇ ਹੀ ਉਨ੍ਹਾਂ ਦੀ ਇਸ ਟਿੱਪਣੀ ‘ਤੇ ਸੋਸ਼ਲ ਮੀਡੀਆ ਯੂਜ਼ਰਸ ਉਨ੍ਹਾਂ ਨੂੰ ਟਰੋਲ ਵੀ ਕਰ ਰਹੇ ਹਨ। ਵੀਡੀਓ ਵਾਇਰਲ ਹੋਣ ਤੋਂ ਬਾਅਦ ਟਵੀਟਰ ‘ਤੇ #SwaraAunty ਵੀ ਟਰੈਂਡ ਕਰ ਰਿਹਾ ਹੈ।

ਅਜਿਹੇ ਵਿੱਚ ਨੈਸ਼ਨਲ ਕਮਿਸ਼ਨ ਫਾਰ ਪ੍ਰੋਟੈਕਸ਼ਨ ਆਫ ਚਾਇਲਡ ਰਾਇਟਸ ‘ਚ ਸ਼ਿਕਾਇਤ ਹੋ ਜਾਣ ਨਾਲ ਸਵਰਾ ਭਾਸਕਰ ਦੀਆਂ ਪਰੇਸ਼ਾਨੀਆਂ ਵੱਧ ਸਕਦੀਆਂ ਹਨ।ਸੋਸ਼ਲ ਮੀਡੀਆ ਯੂਜ਼ਰਸ ਨੇ ਵੀਡਿਓ ਤੇ ਕਮੈਂਟ ਕਰਦੇ ਲਿਖਿਆ, ਸ਼ਾਇਦ ਉਸ ਬੱਚੇ ਨੇ ਪਿਆਰ ਨਾਲ ਸਵਰਾ ਨੂੰ ਆਂਟੀ ਕਿਹਾ ਹੋਵੇਗਾ ਪਰ ਉਸ ਮਾਸੂਮ ਬੱਚੇ ਨੂੰ ਗੰਦੇ ਸ਼ਬਦਾਂ ‘ਚ ਗਾਲ ਕੱਢਣਾ ਗਲਤ ਗੱਲ ਹੈ।

Facebook Comments