ਸ਼ਿਵ ਸੈਨਾ ਆਗੂ ਜਬਰ-ਜਨਾਹ ਦੀ ਕੋਸ਼ਿਸ਼ ਦੇ ਦੋਸ਼ ਹੇਠ ਨਾਮਜ਼ਦ

ਬਾਗਪਤ (ਯੂਪੀ): ਬਾਗਪਤ ਪੁਲੀਸ ਨੇ ਸ਼ਿਵ ਸੈਨਾ ਦੇ ਜ਼ਿਲ੍ਹਾ ਮੁਖੀ ਕੁਲਦੀਪ ਪੰਡਿਤ, ਜੋ ਕਿ ਖ਼ੁਦ ਨੂੰ ਇੱਕ ਚੈਨਲ ਦਾ ਰਿਪੋਰਟਰ ਵੀ ਦੱਸਦਾ ਹੈ, ਖ਼ਿਲਾਫ਼ ਇੱਕ ਔਰਤ ਨਾਲ ਜਬਰ-ਜਨਾਹ ਦੀ ਕੋਸ਼ਿਸ਼ ਦੇ ਦੋਸ਼ ਹੇਠ ਕੇਸ ਦਰਜ ਕੀਤਾ ਹੈ। ਥਾਣਾ ਸਿਟੀ ਪੁਲੀਸ ਦੇ ਐੈੱਸਐੱਚਓ ਅਨੁਸਾਰ ਔਰਤ ਨੇ ਦਰਜ ਕਰਵਾਈ ਸ਼ਿਕਾਇਤ ’ਚ ਦੋਸ਼ ਲਾਇਆ ਕਿ ਮੰਗਲਵਾਰ ਨੂੰ ਉਸ ਦੇ ਪਤੀ ਦੀ ਗ਼ੈਰਹਾਜ਼ਰੀ ’ਚ ਕੁਲਦੀਪ ਨੇ ਉਸਦੇ ਘਰ ਆ ਕੇ ਉਸ ਨਾਲ ਜਬਰ-ਜਨਾਹ ਦੀ ਕੋਸ਼ਿਸ਼ ਕੀਤੀ। ਦੂਜੇ ਪਾਸੇ ਕੁਲਦੀਪ ਪੰਡਿਤ ਦੀ ਪਤਨੀ ਨੇ ਆਪਣੇ ਪਤੀ ’ਤੇ ਲਾਏ ਗਏ ਦੋਸ਼ਾਂ ਦਾ ਖੰਡਨ ਕੀਤਾ ਹੈ।

Facebook Comments