ਟਰੰਪ ਦੱਸਣ ਮਹਾਦੋਸ਼ ਪ੍ਰਕਿਰਿਆ ‘ਚ ਆਪਣਾ ਵਕੀਲ ਭੇਜਣਗੇ ਜਾਂ ਨਹੀਂ

ਵਾਸ਼ਿੰਗਟਨ : ਅਮਰੀਕੀ ਸੰਸਦ ਦੀ ਨਿਆਂ ਕਮੇਟੀ ਦੇ ਮੁਖੀ ਜੇਰੋਲਡ ਨੈਡਲਰ ਨੇ ਰਾਸ਼ਟਰਪਤੀ ਡੋਨਾਲਡ ਟਰੰਪ ਤੋਂ ਪੁੱਛਿਆ ਹੈ ਕਿ ਉਹ ਮਹਾਦੋਸ਼ ਪ੍ਰਕਿਰਿਆ ‘ਚ ਪੱਖ ਰੱਖਣ ਲਈ ਕਮੇਟੀ ਕੋਲ ਆਪਣਾ ਵਕੀਲ ਭੇਜਣਗੇ ਜਾਂ ਨਹੀਂ। ਉਨ੍ਹਾਂ ਨੇ ਰਾਸ਼ਟਰਪਤੀ ਟਰੰਪ ਤੇ ਜਾਰਜੀਆ ਦੀ ਸਿਖਰਲੀ ਰਿਪਬਲਿਕਨ ਆਗੂ ਡਾਗ ਕੋਲਿੰਸ ਨੂੰ ਅਗਲੇ ਹਫ਼ਤੇ ਦੇ ਅੰਤ ਤਕ ਜਵਾਬ ਦੇਣ ਦਾ ਨਿਰਦੇਸ਼ ਦਿੱਤਾ ਹੈ। ਨਿਊਯਾਰਕ ਦੇ ਡੈਮੋਕ੍ਰੇਟਿਕ ਸੰਸਦ ਮੈਂਬਰ ਨੈਡਲਰ ਨੇ ਇਹ ਚਿੱਠੀ ਅਜਿਹੇ ਸਮੇਂ ਭੇਜੀ ਹੈ, ਜਦੋਂ ਮਹਾਦੋਸ਼ ਦੀ ਪ੍ਰਕਿਰਿਆ ਇਕ ਨਵੇਂ ਪੜਾਅ ‘ਚ ਪੁੱਜ ਗਈ ਹੈ।

ਦਰਅਸਲ, ਟਰੰਪ ‘ਤੇ ਆਪਣੇ ਵਿਰੋਧੀ ਤੇ ਸਾਬਕਾ ਉਪ ਰਾਸ਼ਟਰਪਤੀ ਜੋ ਬਿਡੇਨ ਤੇ ਉਨ੍ਹਾਂ ਦੇ ਪੁੱਤਰ ਖ਼ਿਲਾਫ਼ ਭਿ੍ਸ਼ਟਾਚਾਰ ਦੇ ਮਾਮਲੇ ਦੀ ਜਾਂਚ ਲਈ ਯੂਕਰੇਨ ‘ਤੇ ਦਬਾਅ ਪਾਉਣ ਦਾ ਦੋਸ਼ ਹੈ। ਪ੍ਰਤੀਨਿਧ ਸਭਾ ਦੀਆਂ ਛੇ ਕਮੇਟੀਆਂ ਰਾਸ਼ਟਰਪਤੀ ਟਰੰਪ ‘ਤੇ ਮਹਾਦੋਸ਼ ਚਲਾਉਣ ਦੇ ਮਾਮਲੇ ਦੀ ਜਾਂਚ ਕਰਨਗੀਆਂ। ਸਭ ਤੋਂ ਮਜ਼ਬੂਤ ਮਾਮਲਿਆਂ ਨੂੰ ਨਿਆਂ ਕਮੇਟੀ ਕੋਲ ਭੇਜਿਆ ਜਾਵੇਗਾ। ਟਰੰਪ ਲਗਾਤਾਰ ਆਪਣੇ ‘ਤੇ ਲੱਗੇ ਦੋਸ਼ਾਂ ਨੂੰ ਨਕਾਰ ਰਹੇ ਹਨ। ਉਹ ਆਪਣੇ ਖ਼ਿਲਾਫ਼ ਲਾਏ ਗਏ ਮਹਾਦੋਸ਼ ਨੂੰ ਵਿਰੋਧੀ ਡੈਮੋਕ੍ਰੇਟਸ ਦੀ ਸਾਜ਼ਿਸ਼ ਦੱਸ ਰਹੇ ਹਨ।

Facebook Comments