ਭਾਰਤੀ ਕਨੂੰਨ ਅੱਗੇ ਝੁਕਣਾ ਵੀ ਰਾਜੋਆਣਾ ਨੂੰ ਰਾਸ ਨਾ ਆਇਆ

ਚੰਡੀਗੜ੍ਹ : ਪਟਿਆਲਾ ਜੇਲ੍ਹ ਵਿਚ ਬੰਦ ਅੱਤਵਾਦੀ ਬਲਵੰਤ ਸਿੰਘ ਰਾਜੋਆਣਾ ਨੂੰ ਭਾਰਤੀ ਸੰਵਿਧਾਨ ਤੇ ਕਾਨੂੰਨ ਅੱਗੇ ਝੁਕਣਾ ਵੀ ਰਾਸ ਨਹੀਂ ਆਇਆ। ਭਾਰਤ ਸਰਕਾਰ ਉਸਨੂੰ ਜ਼ਿੰਦਗੀ ਬਖਸ਼ਣ ਤੋਂ ਮੁੱਕਰ ਗਈ ਹੈ। ਜ਼ਿਕਰਯੋਗ ਹੈ ਕਿ ਉਸਦੀ ਭੈਣ ਮੀਡੀਆ ਕੋਲ ਇੰਕਸਾਫ਼ ਕਰ ਚੁਕੀ ਹੈ ਕਿ ਰਾਜੋਆਣਾ ਭਾਰਤੀ ਕਾਨੂੰਨ ਅਤੇ ਸੰਵਿਧਾਨ ਨੂੰ ਮੰਨਦਾ ਹੈ ਤੇ ਰਾਜੋਆਣਾ ਨੇ ਆਪਣੀ ਭੈਣ ਦੇ ਇਨ੍ਹਾਂ ਬਿਆਨਾਂ ਨੂੰ ਚੁੱਪ ਰਹਿ ਕੇ ਸਹਿਮਤੀ ਵੀ ਦਿੱਤੀ ਹੈ ਵਰਨਾ ਉਸਨੇ ਆਪਣਾ ਪੱਖ ਜ਼ਰੂਰ ਸਪੱਸ਼ਟ ਕਰਨਾ ਸੀ। ਜਦੋਂ ਤੋਂ ਇਸ ਅੱਤਵਾਦੀ ਦੀ ਸ਼ਜ਼ਾ ਮਾਫ਼ੀ ਦੀ ਗੱਲ ਚੱਲੀ ਹੈ ਤਾਂ ਭਾਰਤੀ ਤੰਤਰ ਪ੍ਰਤੀ ਉਸਦੀ ਸੁਰ ਬੇਹੱਦ ਨਰਮ ਪੈ ਚੁੱਕੀ ਹੈ ਤੇ ਉਸਦਾ ਵਿਰੋਧ ਭਾਰਤੀ ਸਿਸਟਮ ਤੋਂ ਫ਼ਿਸਲ ਕੇ ਸਿਰਫ਼ ਇੱਕ ਸਿਆਸੀ ਪਾਰਟੀ ਕਾਂਗਰਸ ਤੱਕ ਸਿਮਟ ਕੇ ਰਹਿ ਗਿਆ ਹੈ।

ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਮੰਗਲਵਾਰ ਨੂੰ ਸੰਸਦ ਵਿਚ ਦਾਅਵਾ ਕੀਤਾ ਹੈ ਕਿ ਕਿ ਮੋਦੀ ਸਰਕਾਰ ਨੇ ਰਾਜੋਆਣਾ ਦੀ ਸਜ਼ਾ ਮਾਫ਼ ਨਹੀਂ ਕੀਤੀ। ਮਰਹੂਮ ਮੁੱਖ ਮੰਤਰੀ ਬੇਅੰਤ ਦੇ ਪੋਤੇ ਰਵਨੀਤ ਬਿੱਟੂ ਵੱਲੋਂ ਕੀਤੇ ਸਵਾਲ ਦਾ ਉਕਤ ਜਵਾਬ ਦਿੰਦਿਆਂ ਅਮਿਤ ਸ਼ਾਹ ਨੇ ਕਿਹਾ, “ਨਾ ਰਾਜੋਆਣਾ ਨੂੰ ਮਾਫ਼ ਕੀਤਾ ਹੈ ਤੇ ਨਾ ਕਰਾਂਗੇ।” ਗ੍ਰਹਿ ਮੰਤਰੀ ਦਾ ਇਹ ਜਵਾਬ ਸੁਣਦਿਆਂ ਬੇਅੰਤ ਦੇ ਪੋਤੇ ਤੇ ਕਾਂਗਰਸੀ ਸਾਂਸਦ ਰਵਨੀਤ ਬਿੱਟੂ ਨੇ ਬਾਘੀਆਂ ਪਾਉਣ ਦੇ ਅੰਦਾਜ਼ ਵਿੱਚ ਅਮਿਤ ਸ਼ਾਹ ਦੇ ਕਸੀਦੇ ਪੜ੍ਹਣੇ ਸ਼ੁਰੂ ਕਰ ਦਿੱਤੇ। ਉਸਨੇ ਕਿਹਾ ਕਿ ਅਮਿਤ ਸ਼ਾਹ ਨੇ ਪਾਕਿਸਤਾਨ ਨੂੰ ਮੂੰਹਤੋੜ ਜਵਾਬ ਦੇ ਦਿੱਤਾ ਹੈ।

ਇੱਥੇ ਇਹ ਦੱਸਣਯੋਗ ਹੈ ਕਿ ਰਾਜੋਆਣਾ ਮਰਹੂਮ ਮੁੱਖ ਮੰਤਰੀ ਬੇਅੰਤ ਸਿੰਘ ਦੇ ਕਤਲ ਕੇਸ ਵਿਚ ਫਾਂਸੀ ਦੀ ਸਜ਼ਾ ਦਾ ਸਾਹਮਣਾ ਕਰ ਰਿਹਾ ਹੈ। ਪਿਛਲੇ ਦਿਨੀਂ ਕੇਂਦਰ ਸਰਕਾਰ ਨੇ ਕੁਝ ਸਿੱਖ ਬੰਦੀਆਂ ਦੀਆਂ ਸਜ਼ਾਵਾਂ ਮਾਫ਼ ਕੀਤੀਆਂ ਸਨ ਉਸ ਵੇਲੇ ਚਰਚਾ ਸੀ ਕਿ ਰਾਜੋਆਣਾ ਦੀ ਸਜ਼ਾ ਵੀ ਮਾਫ਼ ਕਰ ਕੇ ਉਮਰ ਕੈਦ ਵਿਚ ਬਦਲ ਦਿੱਤੀ ਗਈ ਹੈ।

Facebook Comments