Cough ਜ਼ਿਆਦਾ ਬਣ ਰਹੀ ਹੈ ਤਾਂ ਇਨ੍ਹਾਂ 5 ਚੀਜ਼ਾਂ ਦਾ ਸੇਵਨ ਕਰ ਦਿਉ ਬੰਦ, ਨਹੀਂ ਤਾਂ ਨੱਕ-ਗਲ਼ਾ ਹੋ ਜਾਣਗੇ ਜਾਮ

ਨਵੀਂ ਦਿੱਲੀ : ਤੁਸੀਂ ਅਕਸਰ ਬੱਚਿਆਂ ਜਾਂ ਵੱਡਿਆਂ ਦੀ ਨੱਕ ‘ਚੋਂ ਚਿਪਚਿਪਾ ਪਦਾਰਥ ਨਿਕਲਦਾ ਦੇਖਿਆ ਹੋਵੇਗਾ ਜਿਸ ਨੂੰ ਬਲਗਮ (Cough) ਕਹਿੰਦੇ ਹਨ। ਇਹ ਦੇਖਣ ‘ਚ ਜਿੰਨੀ ਬੁਰਾ ਲਗਦੀ ਹੈ, ਇਸ ਦੀ ਮੌਜੂਦਗੀ ਸਾਡੇ ਸਰੀਰ ਲਈ ਓਨੀ ਹੀ ਜ਼ਰੂਰੀ ਹੈ। ਇਹ ਸਾਡੇ ਸਰੀਰ ਦੀਆਂ ਖ਼ਾਸ ਕੋਸ਼ਿਕਾਵਾਂ ਵੱਲੋਂ ਬਣਾਈ ਜਾਂਦੀ ਹੈ ਤਾਂ ਜੋ ਇਹ ਨੱਕ ਦੇ ਛੇਕਾਂ ਜਾਂ ਹਵਾ ਮਾਰਗ ਜ਼ਰੀਏ ਸਰੀਰ ‘ਚ ਪ੍ਰਵੇਸ਼ ਕਰਨ ਤੋਂ ਪਹਿਲਾਂ ਰੋਗਾਣੂਆਂ ਤੇ ਹੋਰ ਪ੍ਰਦੂਸ਼ਕਾਂ ਨੂੰ ਰੋਕ ਸਕੇ। ਜੇਕਰ ਇਹ ਬਹੁਤ ਜ਼ਿਆਦਾ ਹੋ ਜਾਵੇ ਤਾਂ ਤੁਹਾਡੀ ਨੱਕ ਬਹੁਤ ਭਾਰੀ ਹੋ ਸਕਦੀ ਹੈ, ਤੁਹਾਨੂੰ ਖੰਘ ਹੋ ਸਕਦੀ ਹੈ ਤੇ ਅੱਖਾਂ ‘ਚ ਪਾਣੀ ਆ ਸਕਦਾ ਹੈ। ਸਾਹ ‘ਚ ਬਦਬੂ ਆ ਸਕਦੀ ਹੈ ਤੇ ਸਵਾਦ ਬਦਲ ਸਕਦਾ ਹੈ। ਬੈਕਟੀਰੀਆ, ਵਾਇਰਸ ਤੇ ਪ੍ਰਦੂਸ਼ਕ ਤੱਤਾਂ ਦੇ ਸੰਪਰਕ ‘ਚ ਆਉਣ ਕਾਰਨ ਬਲਗਮ ਜ਼ਿਆਦਾ ਹੋ ਸਕਦੀ ਹੈ। ਜ਼ਿਆਦਾ ਬਲਗਮ ਹੋਣ ਦਾ ਇਕ ਹੋਰ ਮੁੱਖ ਕਾਰਨ ਤੁਹਾਡਾ ਭੋਜਨ ਹੈ। ਜੀ ਹਾਂ, ਤੁਸੀਂ ਬਿਲਕੁਲ ਠੀਕ ਸੁਣਿਆ। ਜੇਕਰ ਤੁਸੀਂ ਵੀ ਆਪਣੇ ਨੱਕ ਜਾਂ ਗਲ਼ੇ ‘ਚ ਬਲਗਮ ਮਹਿਸੂਸ ਕਰ ਰਹੇ ਹੋ ਤਾਂ ਇਹ 5 ਚੀਜ਼ਾਂ ਖਾਣੀਆਂ ਬੰਦ ਕਰ ਦਿਉ।


ਬਲਗਮ ਜ਼ਿਆਦਾ ਲੱਗੇ ਤਾਂ ਇਨ੍ਹਾਂ 5 ਚੀਜ਼ਾਂ ਦਾ ਸੇਵਨ ਕਰ ਦਿਉਂ ਬੰਦ
ਦੁੱਧ ਨਾਲ ਬਣੇ ਉਤਪਾਦ
ਮਾਹਿਰਾਂ ਮੁਤਾਬਿਕ, ਦੁੱਥ ਤੇ ਹੋਰ ਡੇਅਰੀ ਉਤਪਾਦਾਂ ‘ਚ ਪਾਏ ਜਾਣ ਵਾਲੇ ਕੈਸਿਨ ਤੇ ਲੈਕਟੋਜ਼ ਸਰੀਰ ‘ਚ ਬਲਗਮ ਦੀ ਮਾਤਰਾ ਵਧਾਉਂਦੇ ਹਨ। ਸ਼ੂਗਰ ਕਾਰਨ, ਮੱਖਣ, ਪਨੀਰ, ਦਹੀਂ ਤੇ ਆਈਸਕ੍ਰੀਮ ਵਰਗੇ ਤਿਆਰ ਡੇਅਰੀ ਉਤਪਾਦਾਂ ਕਾਰਨ ਬਲਗਮ ਵਧਣ ਦੀ ਸੰਭਾਵਨਾ ਜ਼ਿਆਦਾ ਹੁੰਦੀ ਹੈ। ਪਬਲਿਕ ਹੈਲਥ ਮੁਤਾਬਿਕ ਘੱਟ ਚਰਬੀ ਵਾਲੇ ਡੇਅਰੀ ਉਤਪਾਦਾਂ ‘ਚ ਉਹ ਪ੍ਰੋਟੀਨ ਹੁੰਦਾ ਹੈ। ਇਹ ਤੁਹਾਡੇ ਹਾਰਮੋਨਲ ਸੰਤੁਲਨ ‘ਚ ਰੁਕਾਵਟ ਪੈਦਾ ਕਰ ਸਕਦੇ ਹਨ ਤੇ ਤੁਹਾਡੀ ਪ੍ਰਜਣਨ ਸਮਰੱਥਾ ਨੂੰ ਨੁਕਸਾਨ ਪਹੁੰਚਾ ਸਕਦੇ ਹਨ।

ਸੋਇਆ
ਜੇਕਰ ਤੁਸੀਂ ਦੁੱਧ ਨਾਲ ਬਣੇ ਉਤਪਾਦਾਂ ਦਾ ਬਦਲ ਲੱਭ ਰਹੇ ਹੋ ਤਾਂ ਸੋਇਆ ਦੁੱਧ ਤੋਂ ਵੀ ਸਾਵਧਾਨ ਰਹੋ ਕਿਉਂਕਿ ਇਹ ਵੀ ਤੁਹਾਡੇ ਲਈ ਵਧੀਆ ਨਹੀਂ ਹੈ। ਮਾਹਿਰਾਂ ਮੁਤਾਬਿਕ, ਸੋਇਆਬੀਨ ਤੇ ਹੋਰ ਸੋਇਆ ਆਧਾਰਿਤ ਸਾਮਾਨ ਜਿਵੇਂ ਟੋਫੂ, ਟੇਂਪੇਹ, ਸੋਇਆ ਨਟਸ, ਸੋਇਆ ਦੁੱਧ ਤੇ ਮਿਸੋ ਵੀ ਸਰੀਰ ‘ਚ ਬਲਗਮ ਵਧਾਉਂਦੇ ਹਨ।

ਮਠਿਆਈ
ਰਿਫਾਈਂਡ ਸ਼ੂਗਰ ਨਾਲ ਭਰੀ ਮਠਿਆਈ ਸਾਡੇ ਨੱਕ ਤੇ ਹਵਾ ਮਾਰਗ ‘ਚ ਬਲਗਮ ਦੀ ਮਾਤਰਾ ਵਧਾ ਸਕਦੀ ਹੈ। ਸਰੀਰ ‘ਚ ਸ਼ੂਗਰ ਦੇ ਵਧੇ ਪੱਧਰ ਕਾਰਨ ਤੁਹਾਡੀ ਨੱਕ ਭਾਰੀ ਹੋ ਸਕਦੀ ਹੈ ਜਿਸ ਕਾਰਨ ਕਿਸੇ ਵੀ ਵਿਅਕਤੀ ਦੀਆਂ ਸਵਾਦ ਇੰਦਰੀ ਪ੍ਰਭਾਵਿਤ ਹੋ ਸਕਦੀ ਹੈ।

ਕੈਫੀਨ ਨਾਲ ਲੈਸ ਪਦਾਰਥ
ਸ਼ੂਗਰ ਦੀ ਮਾਤਰਾ ਤੋਂ ਇਲਾਵਾ ਜ਼ਿਆਦਾ ਕੈਫੀਨ ਸਾਡੇ ਸਰੀਰ ਦੀਆਂ ਕੋਸ਼ਿਕਾਵਾਂ ‘ਤੇ ਦੁੱਗਣਾ ਅਸਰ ਪਾਉਂਦੀ ਹੈ ਤੇ ਜ਼ਿਆਦਾ ਬਲਗਮ ਬਣਨ ਦਾ ਕਾਰਨ ਬਣ ਸਕਦੀ ਹੈ। ਕੈਫੀਨ ਨਾਲ ਲੈਸ ਪਦਾਰਥਾਂ ਦੀ ਬਜਾਏ ਖ਼ੂਬ ਸਾਰਾ ਪਾਣੀ ਪੀਓ। ਪਾਣੀ ਪੀਣ ਨਾਲ ਨੱਕ ਤੇ ਹਵਾ ਮਾਰਗ ‘ਚ ਬਲਗਮ ਦੀ ਮਾਤਰਾ ਤੇ ਅਸਰ ਘਟਾਉਣ ‘ਚ ਮਦਦ ਮਿਲਦੀ ਹੈ।

ਨਟ ਤੇ ਬੀਅ
ਸਰੀਰ ਦੀਆਂ ਕੋਸ਼ਿਕਾਵਾਂ ਨੂੰ ਬਲਗਮ ਦੇ ਉਤਪਾਦਨ ਲਈ ਪ੍ਰੋਟੀਨ ਦੀ ਜ਼ਰੂਰਤ ਹੁੰਦੀ ਹੈ। ਜੇਕਰ ਤੁਹਾਨੂੰ ਜ਼ਿਆਦਾ ਬਲਗਮ ਦੀ ਸ਼ਿਕਾਇਤ ਹੈ ਤਾਂ ਨਟਸ ਤੇ ਬੀਅ ਦਾ ਸੇਵਨ ਨਾ ਕਰੋ।

Facebook Comments