ਕਵਿਤਾ

–ਲਵਪ੍ਰੀਤ ਢਿੱਲੋਂ
ਕੁੱਝ ਨੇ ਜਨਮ ਕਬੂਲ ਨਾ ਕੀਤਾ
ਕੁੱਝ ਨੇ ਬਾਅਦ ਵਿੱਚ ਮੈਨੂੰ ਸੁੱਟ ਸੀ ਦਿਤਾ
ਫਿਰ ਵੀ ਜੇਕਰ ਬਚ ਗਈ
ਦਾਜ ਦਹੇਜ ਦੀ ਖਾ ਜੂ’ ਭੁੱਖ ਰੱਬਾ..
ਤੂੰ ਕਾਹਤੋਂ ਇਹ ਨੇ ਜ਼ਿਆਦਾ ਲਿਖ’ਤੇ
ਧੀ ਦੇ ਹਿੱਸੇ ਦੁੱਖ ਰੱਬਾ..
ਤੂੰ ਕਾਹਤੋਂ ਇਹ ਨੇ ਜ਼ਿਆਦਾ ਲਿਖ’ਤੇ
ਧੀ ਦੇ ਹਿੱਸੇ ਦੁੱਖ ਰੱਬਾ..
ਪੁੱਤ ਨਸ਼ੇੜੀ ਨਾਲ ਵਿਆਹ ਤਾ
ਕਹਿੰਦੇ ਵਿਆਹ ਕੇ ਨਸ਼ਾ ਛੱਡੂਗਾ
ਜਿਹੜਾ ਕੁੱਖੋਂ ਜੰਮਿਆਂ ਦੇ ਆਖੇ ਨਾ ਲੱਗਿਆ
ਮੇਰੇ ਕਿਥੋਂ ਲੱਗੂਗਾ
ਖਾਵਾਂ ਨਿੱਤ ਮੈਂ ਤਾਨੇ ਪਿੰਡ ਬੇਗ਼ਾਨੇ
ਸਾਡੇ ਹਿੱਸੇ ਨਾ ਆਏ ਸੁੱਖ ਰੱਬਾ..
ਤੂੰ ਕਾਹਤੋਂ ਇਹ ਨੇ ਜ਼ਿਆਦਾ ਲਿਖ’ਤੇ
ਧੀ ਦੇ ਹਿੱਸੇ ਦੁੱਖ ਰੱਬਾ..
ਤੂੰ ਕਾਹਤੋਂ ਇਹ ਨੇ ਜ਼ਿਆਦਾ ਲਿਖਤੇ
ਧੀ ਦੇ ਹਿੱਸੇ ਦੁੱਖ ਰੱਬਾ..
ਮੈਨੂੰ ਪੜ੍ਹਨ ਜਾਂਦੀ ਨੂੰ ਚੱਕਣਾ
ਇਹ ਦਰਿੰਦਿਆਂ ਨੇ ਹੈ ਸੋਚ ਲਿਆ
ਮੇਰੀ ਉਮਰ ਵੀ ਨਾ ਦੇਖੀ
ਮੈਨੂੰ ਬਾਲ ਵਰ੍ਹੇ ਹੀ ਨੋਚ ਲਿਆ
ਇਸ ਬੇਦਰਦੀ ਦੁਨੀਆ ਦੇ ਹੱਥੋਂ
ਮੈਂ ਕਿੱਥੇ ਜਾਵਾ ਲੁਕ ਰੱਬਾ..
ਤੂੰ ਕਾਹਤੋਂ ਇਹ ਨੇ ਜ਼ਿਆਦਾ ਲਿਖ’ਤੇ
ਧੀ ਦੇ ਹਿੱਸੇ ਦੁੱਖ ਰੱਬਾ..
ਤੂੰ ਕਾਹਤੋਂ ਇਹ ਨੇ ਜ਼ਿਆਦਾ ਲਿਖ’ਤੇ
ਧੀ ਦੇ ਹਿੱਸੇ ਦੁੱਖ ਰੱਬਾ..
ਸਭ ਦੇਖਣ ਮਾੜ੍ਹੀ ਨਿਗਾਹ ਨਾਲ
ਜਿਵੇ ਮਾੜ੍ਹੀ ਤੂੰ ਬਨਾਈ ਹਾਂ
ਕੋਈ ਪਾਸਾ ਮੇਰਾ ਸੁੱਖੀ ਨਾ ਵਸਿਆ
ਮੈਂ ਸਭ ਦੇ ਹੱਥੋਂ ਸਤਾਈ ਹਾਂ
‘ਢਿੱਲੋਂ’ ਵੀ ਕੀ-ਕੀ ਲਿਖਦੂ
ਬੋਲਾ ਤੋਹ ਜ਼ਿਆਦਾ ਮੇਰੇ ਦੁੱਖ ਰੱਬਾ..
ਤੂੰ ਕਾਹਤੋਂ ਇਹ ਨੇ ਜ਼ਿਆਦਾ ਲਿਖ’ਤੇ
ਧੀ ਦੇ ਹਿੱਸੇ ਦੁੱਖ ਰੱਬਾ..
ਤੂੰ ਕਾਹਤੋਂ ਇਹ ਨੇ ਜ਼ਿਆਦਾ ਲਿਖ’ਤੇ
ਧੀ ਦੇ ਹਿੱਸੇ ਦੁੱਖ ਰੱਬਾ..
ਮਹਿਸ਼ਮਪੁਰ ਕਲਾਂ, ਬਾਬਾ ਬਕਾਲਾ (ਅੰਮ੍ਰਿਤਸਰ)
Whtsapp number – 8437795261
Instagram account – lyrics.lovedhillon