ਕਿਸਾਨਾਂ ਦਾ ਸੈਲ਼ਾਬ

-ਜਸਪਾਲ ਸਿੰਘ ਨਾਗਰਾ ‘ਮਹਿੰਦਪਰੀਆ’
ਪੈ ਗਏ ਨੇ ਸਾਡੇ ਉੱਤੇ ਭਾਰੇ ਮਾਮਲੇ।
ਦਿੱਲੀਏ ਨਾ ਰੋਕ ਹੁਣ ਸਾਡੇ ਕਾਫ਼ਲੇ।
ਸਾਡੇ ਮੂਹਰੇ ਤੇਰਾ ਨ੍ਹੀਂ ਕੋਈ ਜੋਰ ਚੱਲਣਾ।
ਸੌਖਾ ਨਹੀਂ ਕਿਸਾਨਾਂ ਦਾ ਸੈਲ਼ਾਬ ਠੱਲਣਾ।
ਲਾਏ ਬੈਰੀਕੇਡ ਸਾਰੇ ਤੋੜ ਦੇਵਾਂਗੇ।
ਪੱਥਰਾਂ ਨੂੰ ਨੀਵੇਂ ਥਾਂਈਂ ਰੋੜ੍ਹ ਦੇਵਾਂਗੇ।
ਧੱਕਾ ਹੁੰਦਾ ਅਸੀਂ ਨਾ ਕਦੇ ਵੀ ਝੱਲਣਾ।
ਸੌਖਾ ਨਹੀਂ ਕਿਸਾਨਾਂ ਦਾ ਸੈਲ਼ਾਬ ਠੱਲਣਾ।
ਸਿਰਾਂ ਉੱਤੇ ਬੰਨ੍ਹੇ ਮੌਤ ਦੇ ਮੜਾਸੇ ਨੇ।
ਹੱਥਾਂ ਵਿੱਚ ਸਾਡੇ ਡਾਂਗਾਂ ਅਤੇ ਕਾਸੇ ਨੇ।
ਮਰਾਂਗੇ ਜਾਂ ਮਾਰਾਂਗੇ ਅਸੀਂ ਨ੍ਹੀਂ ਟੱਲਣਾ।
ਸੌਖਾ ਨਹੀਂ ਕਿਸਾਨਾਂ ਦਾ ਸੈਲ਼ਾਬ ਠੱਲਣਾ।
ਪੈਦਾ ਅਸੀਂ ਹੋਏ ਖੰਡੇ ਦੀਆਂ ਧਾਰਾਂ ਚੋਂ।
ਡਰਦੇ ਨਾ ਅਸੀਂ ਵੈਰੀ ਦੀਆਂ ਮਾਰਾਂ ਤੋਂ।
ਦਿੱਲ਼ੀ ਦਾ ਮੈਦਾਨ ਮੱਲਣਾ ਹੀ ਮੱਲਣਾ।
ਸੌਖਾ ਨਹੀਂ ਕਿਸਾਨਾਂ ਦਾ ਸੈਲ਼ਾਬ ਠੱਲਣਾ।
ਛੱਡਾਂਗੇ ਜੈਕਾਰਾ ਬੋਲੇ ਸੋ ਨਿਹਾਲਦਾ।
ਜੰਮਿਆਂ ਨਾ ਅਜੇ ਕੋਈ ਸਿੰਘਾਂ ਦੇ ਨਾਲ ਦਾ।
ਆਪੇ ਤੈਂਨੂੰ , ਸਾਨੂੰ ਪਊ ਸੁਨੇਹਾ ਘੱਲਣਾ।
ਸੌਖਾ ਨਹੀਂ ਕਿਸਾਨਾਂ ਦਾ ਸੈਲ਼ਾਬ ਠੱਲਣਾ।
ਯੂਬਾ ਸਿਟੀ-ਕੈਲੇਫੋਰਨੀਆ(ਅਮਰੀਕਾ)
ਫੋਨ-001-360-448-1989